ਲਾਹੌਰ, 26 ਫਰਵਰੀ
ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਾਦਰਾਨ ਦੀਆਂ 177 ਦੌੜਾਂ ਦੀ ਤੇਜ਼ਤਰਾਰ ਪਾਰੀ ਦੀ ਬਦੌਲਤ ਅਫ਼ਗ਼ਾਨਿਸਤਾਨ ਨੇ ਚੈਂਪੀਅਨਜ਼ ਟਰਾਫ਼ੀ ਦੇ ਗਰੁੱਪ ਬੀ ਦੇ ‘ਕਰੋ ਜਾਂ ਮਰੋ’ ਮੁਕਾਬਲੇ ਵਿਚ ਇੰਗਲੈਂਡ ਦੀ ਟੀਮ ਖਿਲਾਫ਼ ਸੱਤ ਵਿਕਟਾਂ ਦੇ ਨੁਕਸਾਨ ਨਾਲ 325 ਦੌੜਾਂ ਬਣਾਈਆਂ ਹਨ। ਜ਼ਾਦਰਾਨ ਨੇ 146 ਗੇਂਦਾਂ ਦੀ ਪਾਰੀ ਵਿਚ ਦਰਜਨ ਚੌਕੇ ਤੇ ਅੱਧੀ ਦਰਜਨ ਛੱਕੇ ਲਾਏ।
ਜ਼ਾਦਰਾਨ ਨੇ ਕਪਤਾਨ ਹਸ਼ਮਤਉੱਲ੍ਹਾ(40) ਨਾਲ ਚੌਥੀ ਵਿਕਟ ਲਈ 103 ਦੌੜਾਂ ਅਤੇ ਪੰਜਵੇਂ ਵਿਕਟ ਲਈ ਅਜ਼ਮਤਉੱਲ੍ਹਾ ਉਮਰਜ਼ਈ (41) ਨਾਲ 72 ਦੌੜਾਂ ਦੀ ਭਾਈਵਾਲੀ ਕੀਤੀ। ਉਪਰੰਤ ਮੁਹੰਮਦ ਨਬੀ (40) ਨਾਲ 6ਵੇਂ ਵਿਕਟ ਲਈ 111 ਦੌੜਾਂ ਜੋੜੀਆਂ, ਜਿਸ ਕਰਕੇ ਅਫ਼ਗਾਨ ਟੀਮ ਤਿੰਨ ਸੌ ਤੋਂ ਵੱਧ ਦੌੜਾਂ ਬਣਾਉਣ ਵਿਚ ਸਫ਼ਲ ਰਹੀ। ਇਸ ਮੈਚ ਦੀ ਜੇਤੂ ਟੀਮ ਦੀਆਂ ਸੈਮੀਫਾਈਨਲ ਗੇੜ ਵਿਚ ਦਾਖ਼ਲੇ ਦੀਆਂ ਉਮੀਦਾਂ ਬਰਕਰਾਰ ਰਹਿਣਗੀਆਂ ਜਦੋਂਕਿ ਦੂਜੀ ਟੀਮ ਇਸ ਦੌੜ ’ਚੋਂ ਬਾਹਰ ਹੋ ਜਾਵੇਗੀ।
ਅਫ਼ਗਾਨਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ, ਪਰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨੇ 64 ਦੌੜਾਂ ਬਦਲੇ ਤਿੰਨ ਵਿਕਟਾਂ ਲੈ ਕੇ ਪਹਿਲੇ ਦਸ ਓਵਰਾਂ ਵਿਚ ਅਫ਼ਗਾਨ ਟੀਮ ਨੂੰ ਵੱਡਾ ਝਟਕਾ ਦਿੱਤਾ। ਜ਼ਾਦਰਾਨ ਨੇ ਪਹਿਲੀਆਂ 50 ਦੌੜਾਂ 65 ਗੇਂਦਾਂ ਵਿਚ ਬਣਾਈਆਂ ਤੇ ਜੈਮੀ ਓਵਰਟਨ ਨੂੰ ਚੌਕੇ ਜੜ ਕੇ ਆਪਣੇ ਇਰਾਦੇ ਦੱਸ ਦਿੱਤੇ। ਜ਼ਾਦਰਾਨ ਨੇ ਮਗਰੋਂ ਉਪਰੋਥੱਲੀ ਤਿੰਨ ਭਾਈਵਾਲੀਆਂ ਕਰਕੇ ਅਫ਼ਗ਼ਾਨ ਟੀਮ ਨੂੰ ਨਾ ਸਿਰਫ਼ ਸੰਕਟ ਵਿਚੋਂ ਕੱਢਿਆ ਬਲਕਿ ਸਕੋਰ ਲਾਈਨ ਵੀ ਮਜ਼ਬੂਤ ਕੀਤੀ।
ਜ਼ਾਦਰਾਨ ਨੇ 106 ਗੇਂਦਾਂ ਵਿਚ ਇਕ ਰੋਜ਼ਾ ਕ੍ਰਿਕਟ ਵਿਚ ਆਪਣਾ 6ਵਾਂ ਸੈਂਕੜਾ ਪੂਰਾ ਕੀਤਾ। ਇੰਗਲੈਂਡ ਲਈ ਜੋਫਰਾ ਆਰਚਰ 3 ਵਿਕਟਾਂ ਨਾਲ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ। ਹੋਰਨਾਂ ਗੇਂਦਬਾਜ਼ਾਂ ਵਿਚੋਂ ਲਿਆਮ ਲਿਵਿੰਗਸਟੋਨ ਨੇ 2 ਅਤੇ ਇਕ ਇਕ ਵਿਕਟ ਆਦਿਲ ਰਾਸ਼ਿਦ ਤੇ ਜੈਮੀ ਓਵਰਟਨ ਨੇ ਲਈ। -ਪੀਟੀਆਈ
News Source link
#Champions #Trophy #ਅਫਗਨਸਤਨ #ਵਲ #ਇਗਲਡ #ਨ #ਦੜ #ਦ #ਟਚ