Car Accident: ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ…

0
166


Lionel Messi’s Sister Car Accident: ਅਰਜਨਟੀਨਾ ਦੇ ਦਿੱਗਜ ਫੁੱਟਬਾਲ ਲਿਓਨਲ ਮੇਸੀ ਦੀ ਭੈਣ ਮਾਰੀਆ ਸੋਲ (Maria Sol) ਦਾ ਮਿਆਮੀ ਵਿੱਚ ਆਪਣੀ SUV ਚਲਾਉਂਦੇ ਸਮੇਂ ਇੱਕ ਹਾਦਸਾ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਕਈ ਫ੍ਰੈਕਚਰ ਅਤੇ ਡੂੰਘੀਆਂ ਸੱਟਾਂ ਲੱਗੀਆਂ ਹਨ। 3 ਜਨਵਰੀ ਨੂੰ ਹੋਣ ਵਾਲਾ ਮਾਰੀਆ ਦਾ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ।

ਰਿਪੋਰਟਾਂ ਦੇ ਅਨੁਸਾਰ ਲਿਓਨਲ ਮੇਸੀ ਦੀ ਭੈਣ, ਸੋਲ ਨੂੰ ਅਚਾਨਕ ਡਾਕਟਰੀ ਸਮੱਸਿਆ ਆਈ ਅਤੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਸੋਲ ਨੂੰ ਮੁੜ ਵਸੇਬੇ ਤੋਂ ਗੁਜ਼ਰਨਾ ਪਵੇਗਾ, ਅਤੇ ਇਸ ਕਾਰਨ ਉਨ੍ਹਾਂ ਦਾ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ। ਲਿਓਨਲ ਮੇਸੀ ਹਾਲ ਹੀ ਵਿੱਚ ਤਿੰਨ ਦਿਨਾਂ ਦੇ ਦੌਰੇ ‘ਤੇ ਭਾਰਤ ਆਏ ਸੀ, ਵੰਤਾਰਾ ਜਾਣ ਤੋਂ ਪਹਿਲਾਂ ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਦਿੱਲੀ ਦਾ ਦੌਰਾ ਕੀਤਾ ਸੀ।

 

ਰੀੜ੍ਹ ਦੀ ਹੱਡੀ ਵਿੱਚ ਦੋ ਫ੍ਰੈਕਚਰ

ਖਬਰਾਂ ਦੇ ਅਨੁਸਾਰ ਲਿਓਨਲ ਮੇਸੀ ਦੀ ਭੈਣ ਨੂੰ ਦੋ ਰੀੜ੍ਹ ਦੀ ਹੱਡੀ ਦੇ ਫ੍ਰੈਕਚਰ, ਉਸਦੇ ਗਿੱਟੇ ਅਤੇ ਗੁੱਟ ਵਿੱਚ ਫ੍ਰੈਕਚਰ ਅਤੇ ਕਈ ਜਲਣ ਦੀਆਂ ਸੱਟਾਂ ਲੱਗੀਆਂ ਹਨ। ਖੁਸ਼ਕਿਸਮਤੀ ਨਾਲ, ਉਹ ਸੁਰੱਖਿਅਤ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਮਾਰੀਆ ਸੋਲ ਮੈਸੀ ਦੀ ਛੋਟੀ ਭੈਣ ਹੈ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

 

 

ਹੋਰ ਪੜ੍ਹੋ





News Source link