New Cancer Drug Launched In India : ਭਾਰਤ ਵਿੱਚ ਕੈਂਸਰ ਦੇ ਇਲਾਜ ਨੂੰ ਲੈ ਕੇ ਇੱਕ ਨਵੀਂ ਉਮੀਦ ਜਾਗੀ ਹੈ। ਦਵਾਈ ਬਣਾਉਣ ਵਾਲੀ ਕੰਪਨੀ ਐਲੀ ਲਿੱਲੀ ਐਂਡ ਕੰਪਨੀ ਇੰਡੀਆ ਨੇ ਕੈਂਸਰ ਮਰੀਜ਼ਾਂ ਲਈ ਨਵੀਂ ਟਾਰਗੇਟਡ ਥੈਰੇਪੀ ਟੈਨਸਟਰਾਈਵ (Tanstrive) ਲਾਂਚ ਕੀਤੀ ਹੈ। ਇਹ ਦਵਾਈ ਖ਼ਾਸ ਤਰ੍ਹਾਂ ਦੇ ਕੈਂਸਰ ਮਰੀਜ਼ਾਂ ਲਈ ਤਿਆਰ ਕੀਤੀ ਗਈ ਹੈ, ਜਿਨ੍ਹਾਂ ਵਿੱਚ RET ਜੀਨ ਅਲਟਰੇਸ਼ਨ ਪਾਇਆ ਜਾਂਦਾ ਹੈ।
ਕੰਪਨੀ ਦਾ ਕਹਿਣਾ ਹੈ ਕਿ ਇਹ ਦਵਾਈ ਕੈਂਸਰ ਨੂੰ ਵਧਾਉਣ ਵਾਲੇ ਅਸਧਾਰਣ ਸਿਗਨਲਾਂ ਨੂੰ ਰੋਕਣ ਦਾ ਕੰਮ ਕਰਦੀ ਹੈ। ਹਾਲਾਂਕਿ, ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ 14 ਦਿਨਾਂ ਦੀ ਦਵਾਈ ਨਾਲ ਹਰ ਮਰੀਜ਼ ਦਾ ਕੈਂਸਰ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ, ਅਜਿਹਾ ਕੋਈ ਦਾਅਵਾ ਨਹੀਂ ਕੀਤਾ ਗਿਆ। 14 ਦਿਨ ਸਿਰਫ਼ ਇਸ ਦਵਾਈ ਦੇ ਇੱਕ ਬਾਕਸ ਦਾ ਇਲਾਜੀ ਚੱਕਰ (Treatment Cycle) ਹੈ।
ਕਿਹੜੇ ਮਰੀਜ਼ਾਂ ਲਈ ਹੈ ਇਹ ਦਵਾਈ?
ਇਹ ਦਵਾਈ ਉਹਨਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਨੂੰ ਲੋਕਲੀ ਐਡਵਾਂਸਡ ਜਾਂ ਮੈਟਾਸਟੈਟਿਕ ਸੋਲਿਡ ਟਿਊਮਰ ਹੈ ਅਤੇ ਜਿਨ੍ਹਾਂ ਦੇ ਕੈਂਸਰ ਦਾ ਸੰਬੰਧ RET ਜੀਨ ਅਲਟਰੇਸ਼ਨ ਨਾਲ ਹੈ। ਇਸ ਦਾ ਮਤਲਬ ਹੈ ਕਿ ਇਹ ਦਵਾਈ ਹਰ ਕਿਸਮ ਦੇ ਕੈਂਸਰ ਲਈ ਨਹੀਂ ਹੈ। ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਟੈਸਟ ਕਰਕੇ ਇਹ ਪੱਕਾ ਕਰਦੇ ਹਨ ਕਿ ਮਰੀਜ਼ ਵਿੱਚ RET ਜੀਨ ਵਿੱਚ ਬਦਲਾਅ ਮੌਜੂਦ ਹੈ ਜਾਂ ਨਹੀਂ।
ਨਵੀਂ ਦਵਾਈ ਕਿਵੇਂ ਕੰਮ ਕਰਦੀ ਹੈ?
ਕੰਪਨੀ ਮੁਤਾਬਕ, ਟੈਨਸਟਰਾਈਵ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਸਿੱਧੇ RET ਜੀਨ ਅਲਟਰੇਸ਼ਨ ਨੂੰ ਨਿਸ਼ਾਨਾ ਬਣਾਉਂਦੀ ਹੈ। ਇਹ ਉਹਨਾਂ ਅਸਧਾਰਣ ਸਿਗਨਲਿੰਗ ਪਾਥਵੇਜ਼ ਨੂੰ ਬਲੌਕ ਕਰਦੀ ਹੈ, ਜਿਨ੍ਹਾਂ ਕਾਰਨ ਕੈਂਸਰ ਸੈੱਲ ਤੇਜ਼ੀ ਨਾਲ ਵਧਦੇ ਹਨ। ਇਹ ਇੱਕ ਓਰਲ (ਮੂੰਹ ਰਾਹੀਂ ਖਾਣ ਵਾਲੀ) ਦਵਾਈ ਹੈ, ਜਿਸ ਨੂੰ ਮਰੀਜ਼ ਨੇ ਦਿਨ ਵਿੱਚ ਦੋ ਵਾਰ ਲੈਣਾ ਹੁੰਦਾ ਹੈ। ਇਹ 40 mg, 80 mg, 120 mg ਅਤੇ 160 mg ਦੀਆਂ ਗੋਲੀਆਂ ਵਿੱਚ ਉਪਲਬਧ ਹੈ, ਤਾਂ ਜੋ ਡਾਕਟਰ ਮਰੀਜ਼ ਦੀ ਲੋੜ ਅਨੁਸਾਰ ਖੁਰਾਕ ਤੈਅ ਕਰ ਸਕਣ।
14 ਦਿਨਾਂ ਦੀ ਦਵਾਈ ਦੀ ਕੀਮਤ ਕਿੰਨੀ ਹੈ?
ਕੰਪਨੀ ਨੇ ਇਸ ਦਵਾਈ ਦੇ ਇੱਕ ਬਾਕਸ ਦੀ ਕੀਮਤ 2.15 ਲੱਖ ਰੁਪਏ ਰੱਖੀ ਹੈ। ਇੱਕ ਬਾਕਸ ਵਿੱਚ 14 ਦਿਨਾਂ ਦੇ ਇਲਾਜ ਲਈ ਲੋੜੀਂਦੀ ਦਵਾਈ ਹੁੰਦੀ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਕਿੰਨੇ ਸਮੇਂ ਤੱਕ ਦਵਾਈ ਲੈਣੀ ਪਵੇਗੀ, ਇਹ ਉਸ ਦੀ ਬਿਮਾਰੀ ਦੀ ਹਾਲਤ ਅਤੇ ਡਾਕਟਰ ਦੀ ਸਲਾਹ ‘ਤੇ ਨਿਰਭਰ ਕਰੇਗਾ।
ਕੰਪਨੀ ਨੇ ਕੀ ਕਿਹਾ?
ਐਲੀ ਲਿੱਲੀ ਐਂਡ ਕੰਪਨੀ ਇੰਡੀਆ ਦੇ ਪ੍ਰਧਾਨ ਅਤੇ ਜਨਰਲ ਮੈਨੇਜਰ ਵਿੰਸਲੋ ਟੱਕਰ ਨੇ ਕਿਹਾ ਕਿ ਪ੍ਰਿਸੀਜ਼ਨ ਔਨਕੋਲੋਜੀ ਕੈਂਸਰ ਦੇ ਇਲਾਜ ਦੇ ਤਰੀਕੇ ਨੂੰ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਦੇ ਅਨੁਸਾਰ ਟੈਨਸਟਰਾਈਵ ਭਾਰਤ ਵਿੱਚ ਉਹਨਾਂ ਮਰੀਜ਼ਾਂ ਤੱਕ ਟਾਰਗੇਟਡ ਥੈਰੇਪੀ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਨ੍ਹਾਂ ਦੇ ਕੈਂਸਰ ਦਾ ਸੰਬੰਧ RET ਜੀਨ ਅਲਟਰੇਸ਼ਨ ਨਾਲ ਹੈ।
ਹਾਲਾਂਕਿ, ਇਹ ਸਮਝਣਾ ਜ਼ਰੂਰੀ ਹੈ ਕਿ ਇਹ ਦਵਾਈ ਹਰ ਕੈਂਸਰ ਮਰੀਜ਼ ਲਈ ਨਹੀਂ ਹੈ। ਇਹ ਸਿਰਫ਼ ਉਹਨਾਂ ਮਰੀਜ਼ਾਂ ਲਈ ਹੈ ਜਿਨ੍ਹਾਂ ਵਿੱਚ RET ਜੀਨ ਅਲਟਰੇਸ਼ਨ ਪਾਇਆ ਜਾਂਦਾ ਹੈ। ਇਸ ਲਈ ਕੋਈ ਵੀ ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਔਨਕੋਲੋਜਿਸਟ ਦੀ ਸਲਾਹ ਅਤੇ ਲੋੜੀਂਦੇ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, 8 ਦਵਾਈਆਂ ਦੇ ਇਸਤੇਮਾਲ ਤੇ ਖਰੀਦ ‘ਤੇ ਰੋਕ