Canada PR: ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਖੁਸ਼ਖਬਰੀ, ਕੈਨੇਡਾ ਜਾਂਦੇ ਹੀ ਮਿਲੇਗੀ PR, ਜਾਣੋ ਕੌਣ ਕਰ ਸਕਦੈ ਅਪਲਾਈ?

Must read


Canada PR: ਕੈਨੇਡਾ ਜਾਣ ਦੇ ਚਾਹਵਾਨਾਂ ਲਈ ਖਾਸ ਖਬਰ ਆ ਰਹੀ ਹੈ। ਦੱਸ ਦੇਈਏ ਕਿ ਕੈਨੇਡਾ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਇੱਕ ਇਤਿਹਾਸਕ ਬਦਲਾਅ ਕੀਤਾ ਹੈ। ਜਿਸ ਨਾਲ ਲੋਕਾਂ ਵਿਚਾਲੇ ਖੁਸ਼ੀ ਦਾ ਲਹਿਰ ਹੈ। ਦੱਸ ਦੇਈਏ ਕਿ ਇਸ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਵਿਦੇਸ਼ੀ ਫੌਜੀ ਜਵਾਨਾਂ ਲਈ ਇੱਕ ਨਵਾਂ ਅਤੇ ਖ਼ਾਸ ਰਸਤਾ ਖੁੱਲ੍ਹਿਆ ਹੈ। ਇਸ ਦਾ ਮਕਸਦ ਦੁਨੀਆ ਭਰ ਦੇ ਟ੍ਰੇਨਡ ਫੌਜੀ ਮਾਹਿਰਾਂ ਨੂੰ ਕੈਨੇਡੀਅਨ ਆਰਮਡ ਫੋਰਸਿਜ਼ (CAF) ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨਾ ਹੈ।

ਜਾਣੋ ਕੌਣ-ਕੌਣ ਕਰ ਸਕਣਗੇ ਅਪਲਾਈ ?

ਜਾਣਕਾਰੀ ਲਈ ਦੱਸ ਦੇਈਏ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲੇਜ ਡਾਇਬ ਨੇ ਐਲਾਨ ਕੀਤਾ ਕਿ ਇਹ ਨਵੀਂ ਵੀਜ਼ਾ ਕੈਟੇਗਰੀ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਵਿਦੇਸ਼ੀ ਫੌਜੀਆਂ ਲਈ ਹੈ ਜਿਨ੍ਹਾਂ ਕੋਲ ਮੈਡੀਕਲ (ਡਾਕਟਰ, ਨਰਸਾਂ), ਹਵਾਬਾਜ਼ੀ (ਪਾਇਲਟ) ਅਤੇ ਹੋਰ ਤਕਨੀਕੀ ਖੇਤਰਾਂ ਵਿੱਚ ਮੁਹਾਰਤ ਹਾਸਲ ਹੈ। ਇਸ ਨਵੇਂ ਤਰੀਕੇ ਨਾਲ ਚੁਣੇ ਗਏ ਫੌਜੀ ਮਾਹਿਰਾਂ ਨੂੰ ਕੈਨੇਡਾ ਦੀ ਪੱਕੀ ਰਿਹਾਇਸ਼ (PR) ਹਾਸਲ ਕਰਨ ਵਿੱਚ ਤਰਜੀਹ ਮਿਲੇਗੀ। ਇਹ ਕੈਨੇਡਾ ਦੇ ‘ਇੰਟਰਨੈਸ਼ਨਲ ਟੈਲੈਂਟ ਅਟ੍ਰੈਕਸ਼ਨ ਸਟ੍ਰੈਟਜੀ’ ਦਾ ਹਿੱਸਾ ਹੈ।

ਅਪਲਾਈ ਕਰਨ ਵਾਲੇ ਉਮੀਦਵਾਰ ਕੋਲ ਘੱਟੋ-ਘੱਟ 10 ਸਾਲਾਂ ਦਾ ਲਗਾਤਾਰ ਫੌਜ ‘ਚ ਸੇਵਾ ਨਿਭਾਉਣ ਦਾ ਤਜ਼ਰਬਾ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ ਕੈਨੇਡੀਅਨ ਫੌਜ ਵੱਲੋਂ ਨੌਕਰੀ ਦਾ ਆਫਰ ਹੋਣਾ ਲਾਜ਼ਮੀ ਹੈ। ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਵਿਦੇਸ਼ੀ ਫੌਜੀਆਂ ਨੂੰ ਵੀ ਉਸੇ ਸਖ਼ਤ ਸੁਰੱਖਿਆ ਜਾਂਚ ਅਤੇ ਫੌਜੀ ਮਾਪਦੰਡਾਂ ਵਿੱਚੋਂ ਲੰਘਣਾ ਪਵੇਗਾ, ਜੋ ਕੈਨੇਡੀਅਨ ਨਾਗਰਿਕਾਂ ਲਈ ਲਾਜ਼ਮੀ ਹਨ।

ਇਸ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਬਹਿਸ ਛਿੜ ਗਈ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੋ ਸਕਦਾ ਹੈ, ਕਿਉਂਕਿ ਵਿਦੇਸ਼ੀ ਫੌਜੀਆਂ ਨੂੰ ਹਥਿਆਰ ਦਿੱਤੇ ਜਾਣਗੇ। ਹਾਲਾਂਕਿ, ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਫੌਜ ਵਿੱਚ ਮਾਹਿਰਾਂ ਦੀ ਭਾਰੀ ਕਮੀ ਨੂੰ ਪੂਰਾ ਕਰਨ ਅਤੇ ਰੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਲਈ ਚੁੱਕਿਆ ਗਿਆ ਹੈ।

ਮਿਲਟਰੀ ਤੋਂ ਇਲਾਵਾ, ਐਕਸਪ੍ਰੈੱਸ ਐਂਟਰੀ ਵਿੱਚ ਕੁਝ ਹੋਰ ਨਵੀਆਂ ਸ਼੍ਰੇਣੀਆਂ ਵੀ ਜੋੜੀਆਂ ਗਈਆਂ ਹਨ, ਜਿਨ੍ਹਾਂ ‘ਚ ਵਿਗਿਆਨੀ, ਸੀਨੀਅਰ ਮੈਨੇਜਰ (ਕਾਰੋਬਾਰੀ ਲੀਡਰਸ਼ਿਪ ਲਈ) ਤੇ ਟਰਾਂਸਪੋਰਟ ਸੈਕਟਰ (ਪਾਇਲਟ ਅਤੇ ਏਅਰਕ੍ਰਾਫਟ ਮਕੈਨਿਕਸ ਲਈ) ਵੀ ਸ਼ਾਮਲ ਹਨ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article