Canada News: ਖਾਲਿਸਤਾਨ ਆਲੋਚਕ ਚੰਦਰ ਆਰੀਆ ਦੀ ਕੈਨੇਡਾ ਸੰਘੀ ਚੋਣਾਂ ਲਈ ਨੇਪੀਅਨ ਹਲਕੇ ਤੋਂ ਲਿਬਰਲ ਨਾਮਜ਼ਦਗੀ ਰੱਦ – Punjabi Tribune

Must read


ਕੈਨੇਡਾ ਵਿੱਚ ਕੱਟੜਪੰਥੀਆਂ ਵੱਲੋਂ ਮੰਦਰਾਂ ਦੀ ਕਥਿਤ ਬੇਅਦਬੀ ਅਤੇ ਹੋਰ ਹਿੰਸਕ ਕਾਰਵਾਈਆਂ ਵਿਰੁੱਧ ਜ਼ੋਰਦਾਰ ਢੰਗ ਲਾਲ ਆਵਾਜ਼ ਉਠਾਉਂਦੇ ਰਹੇ ਹਨ ਆਰੀਆ

ਟ੍ਰਿਬਿਊਨ ਨਿਊੁਜ਼ ਸਰਵਿਸ

ਨਵੀਂ ਦਿੱਲੀ, 22 ਮਾਰਚ

ਹਿੰਦੂ-ਕੈਨੇਡੀਅਨ ਸੰਸਦ ਮੈਂਬਰ ਵਜੋਂ ਸੇਵਾ ਨਿਭਾ ਚੁੱਕੇ ਚੰਦਰ ਆਰੀਆ (Hindu-Canadian MP Chandra Arya) ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਕਿ ਲਿਬਰਲ ਪਾਰਟੀ ਨੇ ਮੁਲਕ ਦੀ ਰਾਜਧਾਨੀ ਓਟਵਾ ਵਿਚ ਪੈਂਦੇ ਸੰਘੀ ਸੰਸਦੀ ਹਲਕੇ ਨੇਪੀਅਨ (Nepean) ਤੋਂ ਆਗਾਮੀ ਸੰਘੀ ਚੋਣਾਂ ਲਈ ਉਮੀਦਵਾਰ ਵਜੋਂ ਉਨ੍ਹਾਂ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ। ਭਾਵ ਹਾਕਮ ਲਿਬਰਲ ਪਾਰਟੀ ਨੇ ਉਨ੍ਹਾਂ ਨੂੰ ਆਗਾਮੀ ਚੋਣਾਂ ਵਿਚ ਇਸ ਹਲਕੇ ਤੋਂ ਟਿਕਟ ਦੇਣ ਤੋਂ ਨਾਂਹ ਕਰ ਦਿੱਤੀ ਹੈ।

ਆਰੀਆ ਕੈਨੇਡਾ ਵਿੱਚ ਖਾਲਿਸਤਾਨੀਆਂ ਦੁਆਰਾ ਮੰਦਰਾਂ ਦੀ ਕਥਿਤ ਬੇਅਦਬੀ ਅਤੇ ਹੋਰ ਹਿੰਸਕ ਕਾਰਵਾਈਆਂ ਵਿਰੁੱਧ ਆਵਾਜ਼ ਉਠਾਉਂਦੇ ਰਹੇ ਹਨ।

ਅਤੀਤ ਵਿੱਚ ਆਰੀਆ ਦੇਸ਼ ਵਿੱਚ ਖਾਲਿਸਤਾਨੀ ਪੱਖੀ ਤੱਤਾਂ ਨੂੰ ਕਥਿਤ ਪਨਾਹ ਦੇਣ ਲਈ ਸਾਬਕਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ (former Canadian Prime Minister Justin Trudeau) ਦੀ ਸਰਕਾਰ ਦੇ ਇੱਕ ਮੁਖ ਆਲੋਚਕ ਰਹੇ ਹਨ।

ਉਨ੍ਹਾਂ ਨੇ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ ਵੱਲੋਂ 23 ਜੂਨ, 1985 ਨੂੰ ਏਅਰ ਇੰਡੀਆ ਕਨਿਸ਼ਕ ਬੰਬ ਧਮਾਕਿਆਂ ਨਾਲ ਸਬੰਧਤ ਪਟੀਸ਼ਨ ਦੀ ਵੀ ਨਿੰਦਾ ਕੀਤੀ ਹੈ। ਇਸ ਭਿਆਨਕ ਬੰਬ ਕਾਂਡ ਵਿੱਚ 329 ਲੋਕ ਮਾਰੇ ਗਏ ਸਨ ਅਤੇ ਇਹ 9/11 ਦੇ ਹਮਲਿਆਂ ਤੋਂ ਪਹਿਲਾਂ ਹਵਾਬਾਜ਼ੀ ਦਹਿਸ਼ਤ ਦੇ ਇਤਿਹਾਸ ਵਿੱਚ ਸਭ ਤੋਂ ਭੈੜੀ ਤ੍ਰਾਸਦੀ ਸੀ।

ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਆਰੀਆ ਨੇ ਕਿਹਾ, “ਮੈਨੂੰ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਨੇਪੀਅਨ ਵਿੱਚ ਆਉਣ ਵਾਲੀਆਂ ਸੰਘੀ ਚੋਣਾਂ ਲਈ ਉਮੀਦਵਾਰ ਵਜੋਂ ਮੇਰੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਹੈ।”

ਉਨ੍ਹਾਂ ਕਿਹਾ, “ਹਾਲਾਂਕਿ ਇਹ ਖ਼ਬਰ ਬਹੁਤ ਨਿਰਾਸ਼ਾਜਨਕ ਹੈ, ਪਰ ਇਹ ਮੈਨੂੰ 2015 ਤੋਂ ਨੇਪੀਅਨੀ ਲੋਕਾਂ – ਅਤੇ ਸਾਰੇ ਕੈਨੇਡੀਅਨਾਂ – ਨੂੰ ਸੰਸਦ ਮੈਂਬਰ ਵਜੋਂ ਸੇਵਾ ਕਰਨ ਦੇ ਡੂੰਘੇ ਸਨਮਾਨ ਅਤੇ ਸਤਿਕਾਰ ਨੂੰ ਘੱਟ ਨਹੀਂ ਕਰਦੀ।”

ਉਨ੍ਹਾਂ ਕਿਹਾ, “ਆਪਣੇ ਭਾਈਚਾਰੇ ਅਤੇ ਦੇਸ਼ ਦੀ ਸੇਵਾ ਕਰਨਾ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਰਹੀ ਹੈ ਅਤੇ ਮੈਂ ਇਸਦੇ ਹਰ ਪਲ ਲਈ ਸ਼ੁਕਰਗੁਜ਼ਾਰ ਹਾਂ।”

 



News Source link

- Advertisement -

More articles

- Advertisement -

Latest article