Terrorist Attack: ਸਿਆਸੀ ਜਗਤ ਤੋਂ ਵੱਡੀ ਅਤੇ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਾਲੀ ਵਿੱਚ ਖ਼ਤਰਨਾਕ ਹਮਲਾ ਹੋਇਆ। ਅਲ-ਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨਾਂ ਅਤੇ ਤੁਆਰੇਗ ਬਾਗ਼ੀਆਂ ਨੇ ਮਿਲ ਕੇ ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕੋ ਸਮੇਂ ਹਮਲੇ ਕੀਤੇ। ਇਸ ਹਮਲੇ ਵਿੱਚ ਦੇਸ਼ ਦੇ ਰੱਖਿਆ ਮੰਤਰੀ, ਸਾਦੀਓ ਕਮਾਰਾ ਦੀ ਮੌਤ ਹੋ ਗਈ। ਇਹ ਹਮਲਾ ਇੰਨਾ ਭਿਆਨਕ ਸੀ ਕਿ ਪੂਰੀ ਦੁਨੀਆ ਦਾ ਧਿਆਨ ਮਾਲੀ ‘ਤੇ ਕੇਂਦਰਿਤ ਹੋ ਗਿਆ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਪੱਛਮੀ ਅਫ਼ਰੀਕੀ ਦੇਸ਼ ਮਾਲੀ ਇਸ ਸਮੇਂ ਭਿਆਨਕ ਹਿੰਸਾ ਅਤੇ ਸੁਰੱਖਿਆ ਸੰਕਟ ਦੀ ਅੱਗ ‘ਚ ਸੜ ਰਿਹਾ ਹੈ। ਇਸ ਦੌਰਾਨ ਮਾਲੀ ਦੇ ਰੱਖਿਆ ਮੰਤਰੀ ਸਾਦਿਓ ਕੈਮਾਰਾ ਦੀ ਮੌਤ ਹੋ ਗਈ ਹੈ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਮੰਤਰੀ ਆਪਣੇ ਪਰਿਵਾਰ ਨਾਲ ‘ਕਿਤਾ’ ਸਥਿਤ ਆਪਣੇ ਘਰ ਵਿੱਚ ਮੌਜੂਦ ਸਨ। ਇਸ ਕਾਰ ਬੰਬ ਧਮਾਕੇ ਵਿੱਚ ਰੱਖਿਆ ਮੰਤਰੀ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਦੋ ਪੋਤੇ-ਪੋਤੀਆਂ ਦੀ ਵੀ ਮੌਤ ਹੋ ਗਈ ਹੈ।
ਦੇਸ਼ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ
ਰੱਖਿਆ ਮੰਤਰੀ ਦੀ ਹੱਤਿਆ ਅਲ-ਕਾਇਦਾ ਨਾਲ ਜੁੜੇ ਸਮੂਹ JNIM (ਜਮਾਤ ਨੁਸਰਤ ਅਲ-ਇਸਲਾਮ ਵਾਲ-ਮੁਸਲਿਮੀਨ) ਅਤੇ ਤੂਆਰੇਗ ਵੱਖਵਾਦੀ ਸਮੂਹ FLA (ਆਜ਼ਾਦ ਲਿਬਰੇਸ਼ਨ ਫਰੰਟ) ਦੁਆਰਾ ਕੀਤੇ ਗਏ ਤਾਲਮੇਲ ਵਾਲੇ ਹਮਲਿਆਂ ਦੀ ਲਹਿਰ ਦਾ ਹਿੱਸਾ ਸੀ। ਇਨ੍ਹਾਂ ਸੰਗਠਨਾਂ ਨੇ ਰਾਜਧਾਨੀ ਬਮਾਕੋ ਸਮੇਤ ਦੇਸ਼ ਦੇ ਕਈ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ, ਬਮਾਕੋ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਕਾਟੀ ਮਿਲਟਰੀ ਬੇਸ ਦੇ ਨੇੜੇ ਭਾਰੀ ਗੋਲੀਬਾਰੀ ਅਤੇ ਧਮਾਕੇ ਹੋਏ।
ਦੇਸ਼ ਭਰ ‘ਚ ਦਹਿਸ਼ਤ ਤੇ ਕਰਫਿਊ
ਹਮਲਿਆਂ ਤੋਂ ਬਾਅਦ ਮਾਲੀ ਸਰਕਾਰ ਨੇ ਸਥਿਤੀ ਨੂੰ ਸੰਭਾਲਣ ਲਈ ਰਾਜਧਾਨੀ ਬਮਾਕੋ ‘ਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਤਿੰਨ ਦਿਨਾਂ ਅਤੇ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਇਨ੍ਹਾਂ ਹਮਲਿਆਂ ਵਿੱਚ ਸੈਨਿਕਾਂ ਅਤੇ ਆਮ ਨਾਗਰਿਕਾਂ ਸਮੇਤ ਲਗਭਗ 16 ਲੋਕ ਜ਼ਖਮੀ ਹੋਏ ਹਨ। ਵੱਖਵਾਦੀਆਂ ਨੇ ਉੱਤਰੀ ਮਾਲੀ ਦੇ ਦੋ ਮਹੱਤਵਪੂਰਨ ਸ਼ਹਿਰਾਂ, ਕਿਡਲ ਤੇ ਗਾਓ ਦੇ ਕੁਝ ਹਿੱਸਿਆਂ ‘ਤੇ ਕਬਜ਼ਾ ਕਰਨ ਦਾ ਦਾਅਵਾ ਵੀ ਕੀਤਾ ਹੈ।
ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਇਨ੍ਹਾਂ ਹਿੰਸਕ ਘਟਨਾਵਾਂ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ ਅਤੇ ਆਮ ਨਾਗਰਿਕਾਂ ਦੀ ਸੁਰੱਖਿਆ ਦੀ ਲੋੜ ‘ਤੇ ਜ਼ੋਰ ਦਿੱਤਾ ਹੈ।
ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਹੋਏ
ਮਾਲੀ ਦੀ ਫੌਜੀ ਸਰਕਾਰ (ਜੁੰਟਾ), ਜੋ 2020-21 ਵਿੱਚ ਤਖਤਾਪਲਟ ਰਾਹੀਂ ਸੱਤਾ ਵਿੱਚ ਆਈ ਸੀ, ਹੁਣ ਸੁਰੱਖਿਆ ਲਈ ਰੂਸੀ ਮਦਦ ‘ਤੇ ਨਿਰਭਰ ਹੈ। ਹਾਲਾਂਕਿ, ਅੰਤਰਰਾਸ਼ਟਰੀ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿੱਚ ਇਸਲਾਮੀ ਬਗਾਵਤ ਅਤੇ ਵੱਖਵਾਦੀ ਅੰਦੋਲਨ ਤੇਜ਼ ਹੁੰਦੇ ਜਾ ਰਹੇ ਹਨ, ਜਿਸ ਨਾਲ ਆਮ ਲੋਕਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਹੋਰ ਪੜ੍ਹੋ