Akanksha Chamola Bisexual: ਮਨੋਰੰਜਨ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਰਿਐਲਿਟੀ ਸ਼ੋਅ ‘ਲਾਕ ਅੱਪ ਸੀਜ਼ਨ 2’ ਅਦਾਕਾਰਾ ਅਕਾਂਕਸ਼ਾ ਚਮੋਲੀ ਦਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਮੁੜ ਚਰਚਾ ਦਾ ਵਿਸ਼ਾ ਬਣ ਗਈ ਹੈ। ਕੁੱਝ ਦਿਨ ਪਹਿਲਾਂ ਹੀ ਅਦਾਕਾਰਾ ਨੇ ਦੱਸਿਆ ਸੀ ਕਿ ਉਹ ਅਤੇ ਉਨ੍ਹਾਂ ਦੇ ਪਤੀ ਗੌਰਵ ਖੰਨਾ ਤਲਾਕ ਲੈਣ ਵਾਲੀ ਹੈ ਅਤੇ ਹੁਣ ਰਿਐਲਿਟੀ ਸ਼ੋਅ ਦੇ ਅੰਦਰ ਹੋਈ ਇੱਕ ਗੱਲਬਾਤ ਦੌਰਾਨ ਉਨ੍ਹਾਂ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।
ਇੰਨਫਲੂਐਂਸਰ ਨੇ ਕੀਤਾ ਹੈਰਾਨੀਜਨਕ ਦਾਅਵਾ
ਹਾਲ ਹੀ ਦੇ ਇੱਕ ਐਪੀਸੋਡ ਵਿੱਚ, ਸ਼ੋਅ ਦੀ ਕੰਟੈਸਟੈਂਟ ਅਤੇ ਇੰਨਫਲੂਐਂਸਰ ਸ਼੍ਰੇਆ ਕਾਲਰਾ ਨੇ ਦਾਅਵਾ ਕੀਤਾ ਹੈ ਕਿ ਅਕਾਂਕਸ਼ਾ ਬਾਈਸੈਕਸ਼ੂਅਲ ਹੈ। ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਆਕਾਂਕਸ਼ਾ ਨੇ ਸ਼ੋਅ ਦੇ ਅੰਦਰ ਸ਼੍ਰੇਆ ਕਾਲਰਾ ਦੇ ਖਿਲਾਫ ‘ਚਾਰਜਸ਼ੀਟ’ ਦਾਇਰ ਕਰ ਦਿੱਤੀ। ਇਸ ਗੱਲ ਤੋਂ ਨਾਰਾਜ਼ ਸ਼੍ਰੇਆ ਨੇ ਆਕਾਂਕਸ਼ਾ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਸ਼੍ਰੇਆ ਨੇ ਦੂਜੀ ਕੰਟੈਸਟੈਂਟ ਸੂਫੀ ਮੋਤੀਵਾਲਾ ਨਾਲ ਗੱਲਬਾਤ ਕਰਦਿਆਂ ਪੁੱਛਿਆ, “ਜੇ ਮੈਂ ਇਹ ਰਾਜ਼ ਖੋਲ੍ਹ ਦੇਵਾਂ ਤਾਂ ਕੀ ਮੈਂ ਬੁਰੀ ਇਨਸਾਨ ਬਣ ਜਾਵਾਂਗੀ?” ਜਿਸ ‘ਤੇ ਸੂਫੀ ਨੇ ਜਵਾਬ ਦਿੱਤਾ, “ਨਹੀਂ, ਇਹ ਤਾਂ ਗੇਮ ਹੈ।”
ਇਸ ਤੋਂ ਤੁਰੰਤ ਬਾਅਦ ਸ਼੍ਰੇਆ ਨੇ ਦਾਅਵਾ ਕਰਦਿਆਂ ਕਿਹਾ, “ਉਹ (ਆਕਾਂਕਸ਼ਾ) ਬਾਈਸੈਕਸ਼ੂਅਲ ਹੈ”, ਜਿਸ ‘ਤੇ ਸੂਫੀ ਹੈਰਾਨ ਰਹਿ ਗਈ ਅਤੇ ਉਸਨੇ ਇਸ ਗੱਲ ਨੂੰ ਆਪਸ ਵਿੱਚ ਹੀ ਰੱਖਣ ਦੀ ਸਲਾਹ ਦਿੱਤੀ। ਪਰ ਸ਼੍ਰੇਆ ਇਸ ‘ਤੇ ਸਹਿਮਤ ਨਹੀਂ ਹੋਈ। ਸ਼੍ਰੇਆ ਨੇ ਕਿਹਾ, “ਹੁਣ ਇਹ ਸੀਕ੍ਰੇਟ ਵਰਤਿਆ ਜਾ ਚੁੱਕਾ ਹੈ। ਉਸਨੇ ਮੈਨੂੰ ਦੱਸਿਆ ਸੀ ਅਤੇ ਅਸੀਂ ਇਸਨੂੰ ਸ਼ੋਅ ‘ਤੇ ਜ਼ਾਹਰ ਕਰ ਦਿੱਤਾ ਹੈ। ਇਸ ਲਈ ਉਸਦੀਆਂ ਦੋ ਲਾਈਫਲਾਈਨਜ਼ ਖ਼ਤਮ ਹੋ ਗਈਆਂ ਹਨ ਅਤੇ ਹੁਣ ਉਸ ਕੋਲ ਸਿਰਫ਼ ਇੱਕ ਹੀ ਬਚੀ ਹੈ।” ਦੱਸ ਦੇਈਏ ਕਿ ‘ਲਾਕ ਅੱਪ’ ਦੇ ਫਾਰਮੈਟ ਮੁਤਾਬਕ ਮੁਕਾਬਲੇਬਾਜ਼ਾਂ ਦੇ ਨਿੱਜੀ ਰਾਜ਼ ਸਾਹਮਣੇ ਆਉਣ ‘ਤੇ ਉਨ੍ਹਾਂ ਦੀ ਖੇਡ ‘ਤੇ ਵੱਡਾ ਅਸਰ ਪੈਂਦਾ ਹੈ।
ਗੌਰਵ ਖੰਨਾ ਤੋਂ ਵੱਖ ਹੋਣ ਅਤੇ ਤਲਾਕ ਲੈਣ ਦਾ ਐਲਾਨ
ਦੱਸ ਦੇਈਏ ਕਿ ਆਕਾਂਕਸ਼ਾ ਚਮੋਲਾ ਪਹਿਲੇ ਦਿਨ ਤੋਂ ਹੀ ਸ਼ੋਅ ਦੀ ਸਭ ਤੋਂ ਚਰਚਿਤ ਕੰਟੈਸਟੈਂਟ ਰਹੀ ਹੈ। ਸ਼ੋਅ ਦੇ ਪ੍ਰੀਮੀਅਰ ਦੌਰਾਨ ਹੀ ਉਸ ਨੇ ਆਪਣੇ ਪਤੀ ਅਤੇ ਮਸ਼ਹੂਰ ਟੀਵੀ ਅਦਾਕਾਰ ਗੌਰਵ ਖੰਨਾ ਤੋਂ ਵੱਖ ਹੋਣ ਅਤੇ ਤਲਾਕ ਲੈਣ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਨੇ ਦੱਸਿਆ ਸੀ ਕਿ ਉਹ ਪਿਛਲੇ ਇੱਕ ਸਾਲ ਤੋਂ ਵੱਖ ਰਹਿ ਰਹੇ ਹਨ ਅਤੇ ਤਲਾਕ ਲੈਣ ਵਾਲੇ ਹਨ।
ਆਕਾਂਕਸ਼ਾ ਚਮੋਲਾ ‘ਸੰਤੋਸ਼ੀ ਮਾਂ’, ‘ਯੇ ਹੈ ਆਸ਼ਿਕੀ’, ਅਤੇ ‘ਕ੍ਰਾਈਮ ਪੈਟਰੋਲ’ ਵਰਗੇ ਟੈਲੀਵਿਜ਼ਨ ਸ਼ੋਅ ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਉਸਨੇ 2016 ਵਿੱਚ ਟੈਲੀਵਿਜ਼ਨ ਅਦਾਕਾਰ ਗੌਰਵ ਖੰਨਾ ਨਾਲ ਵਿਆਹ ਕਰਾਇਆ ਸੀ।
CM Mann’s order? No NOC! — Majithia’s big claim