ਦੇਸ਼ Bhubaneswar: ਸ਼ੁੱਕਰਵਾਰ ਤੋਂ ਭੁਬਨੇਸ਼ਵਰ ’ਚ ਸ਼ੁਰੂ ਹੋਵੇਗੀ ਡੀਜੀਪੀਜ਼ ਕਾਨਫਰੰਸ – Punjabi Tribune By Mehra Media Team November 28, 2024 0 141 Share FacebookXPinterestWhatsApp Must read Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ September 9, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ… September 8, 2026 Khanna News : 11 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪੁਲਿਸ ਨੇ ਅੰਤਿਮ ਸਸਕਾਰ ਰੁਕਵਾਇਆ, ਪੋਸਟਮਾਰਟਮ ਲਈ ਭੇਜੀ ਲਾਸ਼ September 8, 2026 Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, BCCI ਨੇ ਧਾਕੜ ਖਿਡਾਰੀ ਦਾ ਕੱਟਿਆ ਪੱਤਾ, ਆਸਟ੍ਰੇਲੀਆ ਲਈ ਅਚਾਨਕ ਬਦਲੀ ਟੀਮ ਇੰਡੀਆ… September 8, 2026 Mehra Media Teamhttps://punjabimedia.in ਨਵੀਂ ਦਿੱਲੀ, 28 ਨਵੰਬਰ ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲੀਸ ਅਤੇ ਇੰਸਪੈਕਟਰ ਜਨਰਲ ਆਫ ਪੁਲੀਸ ਦੀ ਸਾਲਾਨਾ ਆਲ ਇੰਡੀਆ ਕਾਨਫਰੰਸ ਸ਼ੁੱਕਰਵਾਰ ਨੂੰ ਭੁਬਨੇਸ਼ਵਰ ਵਿੱਚ ਸ਼ੁਰੂ ਹੋਵੇਗੀ, ਜਿੱਥੇ ਅੰਦਰੂਨੀ ਸੁਰੱਖਿਆ, ਜੰਮੂ-ਕਸ਼ਮੀਰ ਅਤੇ ਖਾਲਿਸਤਾਨ ਪੱਖੀ ਤੱਤਾਂ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਸਣੇ ਹੋਰ ਸਿਖਰਲੇ ਅਧਿਕਾਰੀ ਤਿੰਨ ਰੋਜ਼ਾ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿੱਥੇ ਸਾਈਬਰ ਅਪਰਾਧ, ਏਆਈ ਟੂਲਸ ਦੁਆਰਾ ਦਰਪੇਸ਼ ਚੁਣੌਤੀਆਂ ਅਤੇ ਡਰੋਨਾਂ ਤੋਂ ਪੈਦਾ ਹੋਣ ਵਾਲੀਆਂ ਧਮਕੀਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀਜੀਪੀ ਅਤੇ ਆਈਜੀਪੀ ਰੈਂਕ ਦੇ ਲਗਭਗ 250 ਅਧਿਕਾਰੀ ਇਸ ਕਾਨਫਰੰਸ ਵਿੱਚ ਸਰੀਰਕ ਤੌਰ ’ਤੇ ਸ਼ਾਮਲ ਹੋਣਗੇ ਜਦੋਂ ਕਿ 200 ਤੋਂ ਵੱਧ ਹੋਰ ਇਸ ਵਿੱਚ ਵਰਚੁਅਲੀ ਹਿੱਸਾ ਲੈਣਗੇ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ ਦੌਰਾਨ ਵਿਸ਼ੇਸ਼ ਵਿਸ਼ਿਆਂ ਜਿਵੇਂ ਅਤਿਵਾਦ ਵਿਰੋਧੀ, ਆਨਲਾਈਨ ਧੋਖਾਧੜੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰ ਅਤਿਵਾਦ, ਖਾਲਿਸਤਾਨ ਪੱਖੀ ਸਮੂਹਾਂ ਦੀਆਂ ਗਤੀਵਿਧੀਆਂ ਅਤੇ ਖੱਬੇ ਪੱਖੀ ਕੱਟੜਪੰਥ (ਐੱਲਡਬਲਿਊਈ) ਸਣੇ ਸਾਰੀਆਂ ਉੱਭਰ ਰਹੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਹੈ, ਇਸ ਬਾਰੇ ਵਿਸਤ੍ਰਿਤ ਚਰਚਾ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਕਾਨਫਰੰਸ ਦਾ ਉਦਘਾਟਨ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਕੀ ਦੋ ਦਿਨ ਹਾਜ਼ਰੀ ਲਵਾਉਗੇ ਅਤੇ ਐਤਵਾਰ ਨੂੰ ਸਮਾਪਤੀ ਭਾਸ਼ਣ ਦੇਣਗੇ। ਡੀਜੀਪੀਜ਼ ਕਾਨਫਰੰਸ ਨੂੰ ਪੰਨੂ ਵੱਲੋਂ ਧਮਕੀ ਭੁਵਨੇਸ਼ਵਰ: ਅਮਰੀਕਾ ਵਿੱਚ ਰਹਿੰਦੇ ਖਾਲਿਸਤਾਨ ਪੱਖੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭੁਵਨੇਸ਼ਵਰ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਪੁਲੀਸ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਤਿੰਨ ਰੋਜ਼ਾ ਕਾਨਫਰੰਸ-2024 ਵਿੱਚ ਰੁਕਾਵਟ ਪਾਉਣ ਲਈ ਧਮਕੀ ਭਰੀ ਵੀਡੀਓ ਜਾਰੀ ਕੀਤੀ ਹੈ। ਅੱਜ ਜਾਰੀ ਵੀਡੀਓ ਵਿੱਚ ਉਸ ਨੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਬੁਰਾਈ ਦੇ ਧੁਰੇ ਆਖਿਆ ਜੋ ਭੁਵਨੇਸ਼ਵਰ ਵਿੱਚ ਸਭ ਤੋਂ ਵੱਡਾ ਸੁਰੱਖਿਆ ਸੰਕਟ ਲਿਆ ਰਹੇ ਹਨ। ਉਸ ਨੇ ਕਿਹਾ ਕਿ ਭੁਵਨੇਸ਼ਵਰ ਮੰਦਰ ਦਾ ਸ਼ਹਿਰ ਨਹੀਂ ਬਲਕਿ ਅਤਿਵਾਦ ਦਾ ਸ਼ਹਿਰ ਹੈ ਜਿੱਥੇ ਸੀਆਈਐੱਸਐੱਫ, ਬੀਐੱਸਐੱਫ, ਸੀਆਰਪੀਐੱਫ, ਐੱਨਐੱਸਜੀ, ਐੱਨਆਈਏ ਤੇ ਆਈਬੀ ਦੇ 200 ਭਾਰਤੀ ਅਤਿਵਾਦੀ ਅਮਿਤ ਸ਼ਾਹ ਦੀ ਅਗਵਾਈ ਹੇਠ ਮੁਲਾਕਾਤ ਕਰਨਗੇ, ਜਿਸ ਨੇ ਸਾਹਿਦ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਤੇ ਇਸ ਨੂੰ ਅੰਜਾਮ ਦਿਵਾਇਆ। ਪੰਨੂ ਨੇ ਡੀਜੀਪੀ ਕਾਨਫਰੰਸ ’ਚ ਅੜਿੱਕੇ ਡਾਹੁਣ ਤੇ ਇਸ ਨੂੰ ਰੋਕਣ ਦੀ ਧਮਕੀ ਦਿੰਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਕੱਟੜਪੰਥੀ ਹਿੰਦੂਤਵ ਵਿਚਾਰਧਾਰਾ ਤਹਿਤ ਖਾਲਿਸਤਾਨ ਪੱਖੀ ਸਿੱਖਾਂ, ਕਸ਼ਮੀਰ ਦੇ ਹੱਕ ਲਈ ਲੜਨ ਵਾਲਿਆਂ, ਨਕਸਲੀਆਂ ਤੇ ਮਾਓਵਾਦੀਆਂ ਦੀ ਹੱਤਿਆ ਦੀ ਸਾਜਿਸ਼ ਘੜੀ ਜਾਵੇਗੀ। ਉਸ ਨੇ ਨਕਸਲੀਆਂ, ਮਾਓਵਾਦੀਆਂ ਤੇ ਕਸ਼ਮੀਰ ਲਈ ਲੜਨ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਮੁੱਦੇ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਭੁਵੇਨਸ਼ਵਰ ਦੇ ਮੰਦਰਾਂ ਤੇ ਹੋਟਲਾਂ ਵਿੱਚ ਸ਼ਰਣ ਲੈਣ। -ਪੀਟੀਆਈ News Source link TagsBhubaneswarPunjabiTribuneਸ਼ਕਰਵਰਸ਼ਰਹਵਗਕਨਫਰਸਚਡਜਪਜਤਭਬਨਸ਼ਵਰ Share FacebookXPinterestWhatsApp Previous articleHockey: ਜੂਨੀਅਰ ਹਾਕੀ: ਭਾਰਤ ਨੇ ਜਪਾਨ ਨੂੰ 3-2 ਨਾਲ ਹਰਾਇਆNext articleDelhi: ਪ੍ਰਸ਼ਾਂਤ ਵਿਹਾਰ ਖੇਤਰ ਦੇ ਪੀਵੀਆਰ ਨੇੜੇ ਧਮਾਕਾ - Advertisement - More articles ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ… September 8, 2026 ਰਾਹੁਲ ਗਾਂਧੀ ਦੀ ਫਲਾਈਟ ‘ਚ ਅਚਾਨਕ ਵਾਪਰੀ ਘਟਨਾ, ਏਅਰਪੋਰਟ ’ਤੇ ਲੈਂਡਿੰਗ ਤੋਂ ਪਹਿਲਾਂ ਮੱਚਿਆ ਹੜਕੰਪ: ਯਾਤਰੀਆਂ.. September 8, 2026 Rahul Gandhi : ਰਾਹੁਲ ਗਾਂਧੀ ਨੂੰ ਹਾਈ ਕੋਰਟ ਤੋਂ ਝਟਕਾ, PM ਮੋਦੀ ਖ਼ਿਲਾਫ਼ ਟਿੱਪਣੀ ਨਾਲ ਜੁੜਿਆ ਮਾਮਲਾ September 8, 2026 - Advertisement - Latest article Uber Rapido License Suspended : ਚੰਡੀਗੜ੍ਹ ’ਚ Uber-Rapido ’ਤੇ ਵੱਡਾ ਐਕਸ਼ਨ ! 6 ਮਹੀਨੇ ਲਈ ਲਾਇਸੈਂਸ ਸਸਪੈਂਡ September 9, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ, 26 IAS ਸਣੇ ਇਨ੍ਹਾਂ ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, ਹੁਕਮ ਤੁਰੰਤ ਪ੍ਰਭਾਵ ਨਾਲ… September 8, 2026 Khanna News : 11 ਸਾਲਾ ਬੱਚੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪੁਲਿਸ ਨੇ ਅੰਤਿਮ ਸਸਕਾਰ ਰੁਕਵਾਇਆ, ਪੋਸਟਮਾਰਟਮ ਲਈ ਭੇਜੀ ਲਾਸ਼ September 8, 2026 Sports News: ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ਨੂੰ ਵੱਡਾ ਝਟਕਾ, BCCI ਨੇ ਧਾਕੜ ਖਿਡਾਰੀ ਦਾ ਕੱਟਿਆ ਪੱਤਾ, ਆਸਟ੍ਰੇਲੀਆ ਲਈ ਅਚਾਨਕ ਬਦਲੀ ਟੀਮ ਇੰਡੀਆ… September 8, 2026 ਰਾਹੁਲ ਗਾਂਧੀ ਦੀ ਫਲਾਈਟ ‘ਚ ਅਚਾਨਕ ਵਾਪਰੀ ਘਟਨਾ, ਏਅਰਪੋਰਟ ’ਤੇ ਲੈਂਡਿੰਗ ਤੋਂ ਪਹਿਲਾਂ ਮੱਚਿਆ ਹੜਕੰਪ: ਯਾਤਰੀਆਂ.. September 8, 2026