39.1 C
Patiāla
Monday, June 8, 2026

Bharti -Haarsh divorced News :  "ਮੈਂ ਹਰਸ਼ ਨਾਲ ਨਹੀਂ ਰਹਿ ਸਕਦੀ",  ਕੀ ਪਤੀ ਤੋਂ ਤਲਾਕ ਲੈ ਰਹੀ ਹੈ ਭਾਰਤੀ ਸਿੰਘ ? ਖ਼ੁਦ ਦੱਸੀ ਸੱਚਾਈ  

Must read


Bharti -Haarsh divorced News : ਮਸ਼ਹੂਰ ਕਾਮੇਡੀ ਕਵੀਨ ਭਾਰਤੀ ਸਿੰਘ ਨੇ ਆਪਣੀ ਕਾਮੇਡੀ ਅਤੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ ਹੈ ਪਰ ਹਾਲ ਹੀ ਵਿੱਚ ਉਨ੍ਹਾਂ ਦਾ ਇੱਕ ਬਿਆਨ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਵਿੱਚ ਆ ਗਿਆ, ਜਿਸ ਨਾਲ ਫੈਨਜ਼ ਵੀ ਹੈਰਾਨ ਰਹਿ ਗਏ। ਦਰਅਸਲ, ਭਾਰਤੀ ਸਿੰਘ ਨੇ ਆਪਣੇ ਯੂਟਿਊਬ ਵਲੌਗ ਵਿੱਚ ਆਪਣੇ ਅਤੇ ਪਤੀ ਹਰਸ਼ ਲਿੰਬਾਚੀਆ ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਅਤੇ ਤਲਾਕ ਦੀਆਂ ਅਫਵਾਹਾਂ ‘ਤੇ ਚੁੱਪੀ ਤੋੜੀ।

ਭਾਰਤੀ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ,“ਦੋਸਤੋ, ਮੈਂ ਹੁਣ ਹਰਸ਼ ਦੇ ਨਾਲ ਨਹੀਂ ਰਹਿ ਸਕਦੀ, ਕਿਉਂਕਿ ਸਾਡੇ ਵਿਚਕਾਰ ਦਰਾਰਾਂ ਆ ਰਹੀਆਂ ਹਨ, ਇਰੀਟੇਸ਼ਨ ਹੋ ਰਹੀ ਹੈ…  ਅਤੇ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਹਰਸ਼ ਬਰਦਾਸ਼ਤ ਨਹੀਂ ਕਰ ਸਕਦਾ। ਸਾਡੇ ਰਿਸ਼ਤੇ ਵਿੱਚ ਦਰਾਰ ਆ ਗਈ ਹੈ ਅਤੇ ਹੁਣ ਅਸੀਂ ਵੱਖ ਹੋ ਰਹੇ ਹਾਂ। ਬਹੁਤ ਸਾਰੀਆਂ ਬੁਰੀਆਂ ਖ਼ਬਰਾਂ ਆ ਰਹੀਆਂ ਹਨ, ਜੋ ਕਿ ਪੂਰੀ ਤਰ੍ਹਾਂ ਝੂਠੀਆਂ ਹਨ। ਅਸੀਂ ਕਦੇ ਵੀ ਵੱਖ ਨਹੀਂ ਹੋ ਸਕਦੇ, ਸ਼ਾਇਦ ਮਰ ਕੇ ਵੀ ਨਹੀਂ।”

ਉਨ੍ਹਾਂ ਨੇ ਅੱਗੇ ਕਿਹਾ ਕਿ ਲੋਕ ਵਲੌਗ ਦੀਆਂ ਕੁਝ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਹਨ ਅਤੇ ਫਿਰ “ਭਾਰਤੀ-ਹਰਸ਼ ਦੇ ਰਿਸ਼ਤੇ ਵਿੱਚ ਖਟਾਸ” ਵਰਗੀਆਂ ਖਬਰਾਂ ਬਣਾਈਆਂ ਜਾਂਦੀਆਂ ਹਨ। ਭਾਰਤੀ ਨੇ ਹੱਸਦੇ ਹੋਏ ਕਿਹਾ,“ਸਾਡੇ ਘਰ ਵਿੱਚ ਤਾਂ ਨਿੰਬੂ ਹੀ ਚੰਗੇ ਨਹੀਂ ਆ ਰਹੇ ਤੇ ਤੁਸੀਂ ਖਟਾਸ ਦੀ ਗੱਲ ਕਰ ਰਹੇ ਹੋ।”

ਭਾਰਤੀ ਸਿੰਘ ਨੇ ਅਜਿਹੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਕਈ ਵਾਰ ਇਹ ਲੋਕ ਕਾਮੇਡੀਅਨ ਤੋਂ ਵੀ ਵੱਧ ਫਨੀ ਲੱਗਦੇ ਹਨ।  ਮੈਨੂੰ ਡਰ ਹੈ ਕਿ ਤੁਸੀਂ ਇਸ ਸਭ ਨਾਲ ਭਾਰਤੀ ਸਿੰਘ ਅਤੇ ਕਪਿਲ ਸ਼ਰਮਾ ਤੋਂ ਅੱਗੇ ਨਾ ਲੰਘ ਜਾਵੋ।” ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦਾ ਵਿਆਹ 2017 ਵਿੱਚ ਗੋਆ ਵਿੱਚ ਹੋਇਆ ਸੀ। ਭਾਰਤੀ ਅਤੇ ਹਰਸ਼ ਦੇ ਦੋ ਪੁੱਤਰ ਵੀ ਹਨ, ਲਕਸ਼ਯ ਅਤੇ ਯਸ਼ਵੀਰ ਲਿੰਬਾਚੀਆ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article