Bank Strike 2026 : ਜੇ ਤੁਸੀਂ ਵੀ ਬੈਂਕ ਜਾ ਕੇ ਆਪਣੇ Financial Work ਕਰਵਾਉਂਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। 28 ਸਤੰਬਰ ਤੋਂ ਦੇਸ਼ ਭਰ ਵਿੱਚ ਬੈਂਕ ਕਰਮਚਾਰੀਆਂ ਦੀ 3 ਦਿਨਾਂ ਹੜਤਾਲ ਸ਼ੁਰੂ ਹੋਣ ਜਾ ਰਹੀ ਹੈ। ਹੜਤਾਲ 28 ਤੋਂ 30 ਸਤੰਬਰ ਤੱਕ ਰਹੇਗੀ। ਇਸ ਤੋਂ ਪਹਿਲਾਂ 26 ਸਤੰਬਰ ਨੂੰ ਚੌਥਾ ਸ਼ਨੀਵਾਰ ਨੂੰ ਬੈਂਕ ਬੰਦ ਰਹਿਣਗੇ। ਇਸ ਤਰ੍ਹਾਂ ਗਾਹਕਾਂ ਨੂੰ ਲਗਾਤਾਰ ਕਈ ਦਿਨ ਬੈਂਕ ਦੀਆਂ ਬ੍ਰਾਂਚ ਸੇਵਾਵਾਂ ਪ੍ਰਭਾਵਿਤ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹੜਤਾਲ ਨੂੰ ਦੇਖਦੇ ਹੋਏ SBI, Indian Bank, Punjab National Bank (PNB) ਅਤੇ Union Bank of India ਵੱਲੋਂ ਗਾਹਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
SBI ਨੇ ਗਾਹਕਾਂ ਨੂੰ ਕੀ ਕਿਹਾ?
SBI ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਜ਼ਰੂਰੀ ਲੈਣ-ਦੇਣ ਪਹਿਲਾਂ ਹੀ ਪੂਰੇ ਕਰ ਲੈਣ। ਬੈਂਕ ਮੁਤਾਬਕ ATM, YONO, Internet Banking, Mobile Banking ਅਤੇ UPI ਵਰਗੀਆਂ Digital Banking Services ਆਮ ਤਰ੍ਹਾਂ ਚੱਲਦੀਆਂ ਰਹਿਣਗੀਆਂ। ਇਸ ਲਈ ਗਾਹਕ ਜ਼ਰੂਰੀ ਕੰਮਾਂ ਲਈ ਇਨ੍ਹਾਂ ਸਹੂਲਤਾਂ ਦੀ ਵਰਤੋਂ ਕਰ ਸਕਦੇ ਹਨ।
Indian Bank ਦੀ ਵੀ ਐਡਵਾਈਜ਼ਰੀ
Indian Bank ਨੇ ਵੀ ਕਿਹਾ ਹੈ ਕਿ 28 ਤੋਂ 30 ਸਤੰਬਰ ਦੀ ਪ੍ਰਸਤਾਵਿਤ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਗਾਹਕਾਂ ਨੂੰ Mobile Banking, ATM ਅਤੇ Digital Channels ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਗਾਹਕਾਂ ਲਈ ਮੁੱਖ ਸਲਾਹ
ਜ਼ਰੂਰੀ ਬੈਂਕ ਟ੍ਰਾਂਜ਼ੈਕਸ਼ਨ ਹੜਤਾਲ ਤੋਂ ਪਹਿਲਾਂ ਪੂਰੇ ਕਰ ਲਓ।
ATM ਤੋਂ ਲੋੜੀਂਦੀ ਨਕਦੀ ਪਹਿਲਾਂ ਹੀ ਕੱਢ ਲਓ।
Internet Banking ਅਤੇ Mobile Banking ਦੀ ਵਰਤੋਂ ਕਰੋ।
UPI ਰਾਹੀਂ Digital Payment ਕਰ ਸਕਦੇ ਹੋ।
SBI ਗਾਹਕ YONO ਐਪ ਦੀ ਵਰਤੋਂ ਕਰ ਸਕਦੇ ਹਨ।
ਬੈਂਕ ਬ੍ਰਾਂਚ ਨਾਲ ਜੁੜੇ ਜ਼ਰੂਰੀ ਕੰਮਾਂ ਨੂੰ ਹੜਤਾਲ ਤੋਂ ਪਹਿਲਾਂ ਨਿਪਟਾਉਣਾ ਬਿਹਤਰ ਰਹੇਗਾ।
ਬੈਂਕ ਕਰਮਚਾਰੀ ਕਿਉਂ ਕਰ ਰਹੇ ਹਨ ਹੜਤਾਲ?
United Forum of Bank Unions (UFBU) ਵੱਲੋਂ 3 ਦਿਨਾਂ ਦੀ ਦੇਸ਼ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਬੈਂਕ ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ 5-Day Banking Work Week ਲਾਗੂ ਕਰਨਾ ਅਤੇ Performance Linked Incentive (PLI) ਸਕੀਮ ਨੂੰ ਵਾਪਸ ਲੈਣਾ ਸ਼ਾਮਲ ਹੈ। ਮੌਜੂਦਾ ਸਮੇਂ ਐਤਵਾਰ ਤੋਂ ਇਲਾਵਾ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ। ਯੂਨੀਅਨਾਂ ਦੀ ਮੰਗ ਹੈ ਕਿ ਬੈਂਕਾਂ ਵਿੱਚ ਵੀ ਹਫ਼ਤੇ ਦੇ 5 ਦਿਨ ਕੰਮ ਹੋਵੇ।
RBI ਨੇ ਵੀ ਦਿੱਤੀ ਰਾਹਤ
ਲਗਾਤਾਰ ਕਈ ਦਿਨ ਬੈਂਕ ਬੰਦ ਰਹਿਣ ਦੀ ਸਥਿਤੀ ਤੋਂ ਗਾਹਕਾਂ ਨੂੰ ਰਾਹਤ ਦੇਣ ਲਈ RBI ਨੇ ਪਬਲਿਕ ਸੈਕਟਰ ਬੈਂਕਾਂ ਅਤੇ Regional Rural Banks ਨੂੰ 27 ਸਤੰਬਰ, ਐਤਵਾਰ ਨੂੰ ਆਮ ਬੈਂਕਿੰਗ ਕੰਮਕਾਜ ਕਰਨ ਦੀ ਇਜਾਜ਼ਤ ਦਿੱਤੀ ਹੈ। ਇਸ ਦਿਨ ਸਬੰਧਤ ਬੈਂਕ ਬ੍ਰਾਂਚਾਂ, ਦਫ਼ਤਰਾਂ, ATM-linked branches ਅਤੇ Currency Chests ਦੇ ਚਾਲੂ ਰਹਿਣ ਦੀ ਵਿਵਸਥਾ ਕੀਤੀ ਗਈ ਹੈ।
ਬੈਂਕ ਯੂਨੀਅਨਾਂ ਵੱਲੋਂ ਪਹਿਲਾਂ ਵੀ 11 ਸਤੰਬਰ ਨੂੰ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ। ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਾਂ ’ਤੇ ਹੱਲ ਨਾ ਹੋਇਆ ਤਾਂ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਦੇਸ਼ਵਿਆਪੀ ਹੜਤਾਲ ਕੀਤੀ ਜਾ ਸਕਦੀ ਹੈ।