Bank Open On Sunday: ਜਨਤਾ ਲਈ ਅਹਿਮ ਖਬਰ, 27 ਸਤੰਬਰ ਐਤਵਾਰ ਨੂੰ ਖੁੱਲ੍ਹੀਆਂ ਰਹਿਣਗੀਆਂ SBI ਸਣੇ ਸਰਕਾਰੀ ਬੈਂਕਾਂ ਦੀਆਂ ਬ੍ਰਾਂਚਾਂ; ਹੋਇਆ ਐਲਾਨ…

Must read


Bank Open On Sunday: ਜਨਤਾ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਾਣਕਾਰੀ ਲਈ ਦੱਸ ਦੇਈਏ ਕਿ ਐਤਵਾਰ ਨੂੰ ਵੀ ਬੈਂਕ ਖੁੱਲ੍ਹ ਰਹਿਣਗੇ। ਦਰਅਸਲ, ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਵੱਲੋਂ ਆਪਣੇ ਗ੍ਰਾਹਕਾਂ ਲਈ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ। ਬੈਂਕਿੰਗ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਣ ਜਾ ਰਿਹਾ ਹੈ ਕਿ ਐਤਵਾਰ ਨੂੰ ਛੁੱਟੀ ਵਾਲੇ ਦਿਨ ਵੀ ਐਸ.ਬੀ.ਆਈ. (SBI) ਦੀਆਂ ਸਾਰੀਆਂ ਬ੍ਰਾਂਚਾਂ ਖੁੱਲ੍ਹੀਆਂ ਰਹਿਣਗੀਆਂ। ਬੈਂਕ ਵੱਲੋਂ ਗ੍ਰਾਹਕਾਂ ਨੂੰ ਮੈਸੇਜ ਜਾਰੀ ਕਰਕੇ ਇਸ ਦੀ ਅਧਿਕਾਰਤ ਜਾਣਕਾਰੀ ਦਿੱਤੀ ਗਈ ਹੈ।

ਯੂਨੀਅਨ ਬੈਂਕ ਆਫ਼ ਇੰਡੀਆ ਦਾ ਅਹਿਮ ਐਲਾਨ

ਯੂਨੀਅਨ ਬੈਂਕ ਆਫ਼ ਇੰਡੀਆ ਵੱਲੋਂ ਵੀ ਆਪਣੇ ਯੂਜ਼ਰਸ ਨੂੰ ਮੈਸੇਜ ਭੇਜ ਰਹੇ ਹਨ ਕਿ ਐਤਵਾਰ ਨੂੰ ਬੈਂਕ ਦੀਆਂ ਬ੍ਰਾਂਚਾਂ ਓਪਨ ਹਨ। ਬੈਂਕ  ਵੱਲੋਂ ਭੇਜੇ ਮੈਸੇਜ ਚ ਲਿਖਿਆ ਗਿਆ ਹੈ-

‘ਪਿਆਰੇ ਗਾਹਕ ਜੀ,

28, 29 ਅਤੇ 30 ਸਤੰਬਰ ਨੂੰ ਬੈਂਕ ਹੜਤਾਲ ਦੇ ਮੱਦੇਨਜ਼ਰ, ਸਾਰੀਆਂ ਸ਼ਾਖਾਵਾਂ ਐਤਵਾਰ, 27 ਸਤੰਬਰ 2026 ਨੂੰ ਖੁੱਲ੍ਹੀਆਂ ਰਹਿਣਗੀਆਂ। ਕਿਰਪਾ ਕਰਕੇ ਆਪਣਾ ਜ਼ਰੂਰੀ ਬੈਂਕਿੰਗ ਕੰਮ 27 ਸਤੰਬਰ 2026 ਤੱਕ ਪੂਰਾ ਕਰ ਲਵੋ। ਸਾਡੀਆਂ 24×7 ਡਿਜ਼ਿਟਲ ਸੇਵਾਵਾਂ — ਇੰਟਰਨੈੱਟ ਬੈਂਕਿੰਗ/ਮੋਬਾਈਲ ਬੈਂਕਿੰਗ-ਯੂਨੀਅਨ ਈਜ਼/ਯੂਪੀਆਈ/ਏਟੀਐਮ/ਬੀਸੀ/ਬੈਂਕ ਮਿੱਤਰ ਕੇਂਦਰ — ਵੀ ਉਪਲਬਧ ਹਨ-ਯੂਨੀਅਨ ਬੈਂਕ ਆਫ਼ ਇੰਡੀਆ’

ਗ੍ਰਾਹਕਾਂ ਨੂੰ ਮਿਲਣਗੀਆਂ ਪੈਸੇ ਦੇ ਲੈਣ-ਦੇਣ ਦੀਆਂ ਸੇਵਾਵਾਂ

ਆਮ ਤੌਰ ‘ਤੇ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਵਾਲੇ ਦਿਨ ਬੈਂਕ ਬੰਦ ਰਹਿੰਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਵਿੱਤੀ ਕੰਮਾਂ ਲਈ ਅਗਲੇ ਕਾਰਜਕਾਰੀ ਦਿਨ ਤੱਕ ਉਡੀਕ ਕਰਨੀ ਪੈਂਦੀ ਹੈ। ਪਰ ਇਸ ਵਾਰ ਛੁੱਟੀ ਵਾਲੇ ਦਿਨ ਵੀ ਗ੍ਰਾਹਕਾਂ ਨੂੰ ਪੈਸੇ ਦੇ ਲੈਣ-ਦੇਣ (Transactions) ਅਤੇ ਹੋਰ ਜ਼ਰੂਰੀ ਬੈਂਕਿੰਗ ਸੇਵਾਵਾਂ ਬਿਨਾਂ ਕਿਸੇ ਰੁਕਾਵਟ ਦੇ ਮੁਹੱਈਆ ਕਰਵਾਈਆਂ ਜਾਣਗੀਆਂ, ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਤਿੰਨ ਦਿਨ ਦੀ ਬੈਂਕ ਹੜਤਾਲ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

ਬੈਂਕ ਸੂਤਰਾਂ ਅਤੇ ਜਾਰੀ ਕੀਤੀ ਗਈ ਜਾਣਕਾਰੀ ਮੁਤਾਬਕ, ਆਉਣ ਵਾਲੇ ਦਿਨਾਂ ਵਿੱਚ ਬੈਂਕ ਯੂਨੀਅਨਾਂ ਵੱਲੋਂ ਲਗਾਤਾਰ ਤਿੰਨ ਦਿਨਾਂ ਦੀ ਬੈਂਕ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਬੈਂਕ ਹੜਤਾਲਾਂ ਕਾਰਨ ਆਮ ਲੋਕਾਂ ਨੂੰ ਹੋਣ ਵਾਲੀ ਭਾਰੀ ਅਸੁਵਿਧਾ ਅਤੇ ਆਰਥਿਕ ਕੰਮਾਂ ਵਿੱਚ ਖੜੋਤ ਨੂੰ ਰੋਕਣ ਲਈ ਹੀ ਇਹ ਅਹਿਮ ਕਦਮ ਚੁੱਕਿਆ ਗਿਆ ਹੈ।

ਭਾਰਤ ਵਿੱਚ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ ਯੂਨੀਅਨਾਂ ਵੱਲੋਂ ਆਪਣੀਆਂ ਮੰਗਾਂ (ਜਿਵੇਂ ਕਿ ਪੰਜ ਦਿਨਾਂ ਬੈਂਕਿੰਗ, ਤਨਖਾਹ ਸੋਧ ਅਤੇ ਹੋਰ ਭੱਤੇ) ਨੂੰ ਲੈ ਕੇ ਸਮੇਂ-ਸਮੇਂ ‘ਤੇ ਹੜਤਾਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਅਜਿਹੇ ਲੰਬੇ ਹੜਤਾਲੀ ਦੌਰ ਦੌਰਾਨ ਜਦੋਂ ਬੈਂਕ ਲਗਾਤਾਰ ਕਈ ਦਿਨ ਬੰਦ ਰਹਿੰਦੇ ਹਨ, ਤਾਂ ਗ੍ਰਾਹਕਾਂ ਦੇ ਲੈਣ-ਦੇਣ ਅਤੇ ਸਰਕਾਰੀ ਖ਼ਜ਼ਾਨੇ ਦੇ ਕੰਮਕਾਜ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸੇ ਗੱਲ ਨੂੰ ਸਮਝਦਿਆਂ ਅਤੇ ਗ੍ਰਾਹਕਾਂ ਦੀ ਸਹੂਲਤ ਨੂੰ ਪਹਿਲ ਦਿੰਦਿਆਂ ਐਸ.ਬੀ.ਆਈ. ਪ੍ਰਬੰਧਨ ਨੇ ਐਤਵਾਰ ਨੂੰ ਵੀ ਬ੍ਰਾਂਚਾਂ ਖੁੱਲ੍ਹੀਆਂ ਰੱਖਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਹੜਤਾਲ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ।



News Source link

- Advertisement -

More articles

- Advertisement -

Latest article