
Bank Holidays : ਜੇਕਰ ਤੁਸੀਂ ਆਉਣ ਵਾਲੇ ਹਫ਼ਤੇ ਵਿੱਚ ਬੈਂਕ ਦੀ ਬ੍ਰਾਂਚ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਅਹਿਮ ਹੈ। 5 ਤੋਂ 11 ਅਕਤੂਬਰ ਦੇ ਵਿਚਕਾਰ ਵੱਖ-ਵੱਖ ਕਾਰਨਾਂ ਕਰਕੇ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ। ਹਾਲਾਂਕਿ ਬ੍ਰਾਂਚ ਬੰਦ ਹੋਣ ਦੇ ਬਾਵਜੂਦ ਡਿਜੀਟਲ ਬੈਂਕਿੰਗ ਸੇਵਾਵਾਂ ਆਮ ਤੌਰ ’ਤੇ ਚੱਲਦੀਆਂ ਰਹਿਣਗੀਆਂ। ਗਾਹਕ Internet Banking, Mobile Banking, ATM ਅਤੇ UPI ਵਰਗੀਆਂ ਸੇਵਾਵਾਂ ਦੀ ਵਰਤੋਂ ਕਰ ਸਕਦੇ ਹਨ। ਇਸ ਲਈ ਜ਼ਰੂਰੀ ਡਿਜੀਟਲ ਲੈਣ-ਦੇਣ ਲਈ ਬੈਂਕ ਖੁੱਲ੍ਹਣ ਦੀ ਉਡੀਕ ਕਰਨ ਦੀ ਲੋੜ ਨਹੀਂ ਹੋਵੇਗੀ।
5 ਤੋਂ 11 ਅਕਤੂਬਰ ਵਿਚਕਾਰ ਬੈਂਕਾਂ ਦੀਆਂ ਛੁੱਟੀਆਂ 10 ਅਕਤੂਬਰ, ਸ਼ਨੀਵਾਰ : ਮਹੀਨੇ ਦਾ ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ। ਇਸ ਤੋਂ ਇਲਾਵਾ ਬੈਂਗਲੁਰੂ ਅਤੇ ਕੋਲਕਾਤਾ ਵਿੱਚ ਮਹਾਲਯਾ ਅਮਾਵੱਸਿਆ ਦੇ ਕਾਰਨ ਵੀ ਬੈਂਕ ਬੰਦ ਰਹਿਣਗੇ। 11 ਅਕਤੂਬਰ, ਐਤਵਾਰ: ਐਤਵਾਰ ਦੀ ਹਫ਼ਤਾਵਾਰੀ ਛੁੱਟੀ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ। ਇਸ ਲਈ ਬੈਂਕ ਜਾਣ ਤੋਂ ਪਹਿਲਾਂ ਆਪਣੇ ਸ਼ਹਿਰ ਦੀ ਛੁੱਟੀ ਜ਼ਰੂਰ ਚੈੱਕ ਕਰ ਲਓ, ਕਿਉਂਕਿ ਬੈਂਕ ਹਾਲੀਡੇ ਰਾਜ ਅਤੇ ਸ਼ਹਿਰ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੇ ਹਨ।
ਅਕਤੂਬਰ ਵਿੱਚ ਅੱਗੇ ਵੀ ਕਈ ਬੈਂਕ ਛੁੱਟੀਆਂ ਅਕਤੂਬਰ ਮਹੀਨੇ ਵਿੱਚ ਤਿਉਹਾਰਾਂ ਕਾਰਨ ਵੀ ਕਈ ਥਾਵਾਂ ’ਤੇ ਬੈਂਕ ਬੰਦ ਰਹਿਣਗੇ। 17 ਅਕਤੂਬਰ ਨੂੰ ਮਹਾ ਸਪਤਮੀ ਕਾਰਨ ਅਗਰਤਲਾ ਵਿੱਚ ਬੈਂਕ ਬੰਦ ਰਹਿਣਗੇ। 19 ਅਕਤੂਬਰ ਨੂੰ ਮਹਾ ਨਵਮੀ, ਦਸ਼ਹਿਰਾ, ਆਯੁਧ ਪੂਜਾ ਅਤੇ ਦੁਰਗਾ ਪੂਜਾ ਕਾਰਨ ਅਗਰਤਲਾ, ਆਇਜ਼ੋਲ, ਭੁਵਨੇਸ਼ਵਰ, ਚੇਨਈ, ਗੁਵਾਹਾਟੀ, ਇੰਫਾਲ, ਈਟਾਨਗਰ, ਕੋਹਿਮਾ, ਕੋਲਕਾਤਾ, ਪਟਨਾ, ਰਾਂਚੀ ਅਤੇ ਸ਼ਿਲਾਂਗ ਸਮੇਤ ਕਈ ਸ਼ਹਿਰਾਂ ਵਿੱਚ ਬੈਂਕ ਬੰਦ ਰਹਿਣਗੇ। 20 ਅਕਤੂਬਰ ਨੂੰ ਦਸ਼ਹਿਰਾ/ਵਿਜਯਾ ਦਸ਼ਮੀ ਅਤੇ ਮਹਾਨਵਮੀ ਕਾਰਨ ਜ਼ਿਆਦਾਤਰ ਵੱਡੇ ਸ਼ਹਿਰਾਂ ਵਿੱਚ ਬੈਂਕਾਂ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ। 21 ਅਕਤੂਬਰ ਨੂੰ ਵੀ ਕੁਝ ਸ਼ਹਿਰਾਂ ਵਿੱਚ ਵਿਜਯਾ ਦਸ਼ਮੀ ਅਤੇ ਦੁਰਗਾ ਪੂਜਾ ਕਾਰਨ ਛੁੱਟੀ ਰਹੇਗੀ। ਇਸ ਤੋਂ ਬਾਅਦ 22 ਅਤੇ 23 ਅਕਤੂਬਰ ਨੂੰ ਗੰਗਟੋਕ ਵਿੱਚ ਦੁਰਗਾ ਪੂਜਾ/ਦਸੈਂ ਕਾਰਨ ਬੈਂਕ ਬੰਦ ਰਹਿਣਗੇ। 26 ਅਕਤੂਬਰ ਨੂੰ ਲਕਸ਼ਮੀ ਪੂਜਾ, ਐਕਸੇਸ਼ਨ ਡੇਅ ਅਤੇ ਮਹਾਰਿਸ਼ੀ ਵਾਲਮੀਕਿ ਜਯੰਤੀ ਕਾਰਨ ਅਗਰਤਲਾ, ਚੰਡੀਗੜ੍ਹ, ਜੰਮੂ, ਸ਼ਿਮਲਾ ਅਤੇ ਸ੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ। 29 ਅਕਤੂਬਰ ਨੂੰ ਕਰਵਾ ਚੌਥ ਕਾਰਨ ਸ਼ਿਮਲਾ ਅਤੇ 31 ਅਕਤੂਬਰ ਨੂੰ ਸਰਦਾਰ ਵੱਲਭਭਾਈ ਪਟੇਲ ਜਯੰਤੀ ਕਾਰਨ ਅਹਿਮਦਾਬਾਦ ਵਿੱਚ ਬੈਂਕ ਬੰਦ ਰਹਿਣਗੇ।
3 ਦਿਨਾਂ ਦੀ ਦੇਸ਼ਵਿਆਪੀ ਬੈਂਕ ਹੜਤਾਲ ਟਲੀ ਇਸ ਦੌਰਾਨ ਬੈਂਕ ਕਰਮਚਾਰੀਆਂ ਦੀ 28 ਤੋਂ 30 ਸਤੰਬਰ ਤੱਕ ਪ੍ਰਸਤਾਵਿਤ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਵੀ ਟਲ ਗਈ ਹੈ। ਇੰਡੀਆਨ ਬੈਂਕਸ ਐਸੋਸੀਏਸ਼ਨ (IBA) ਅਤੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ। ਦੋਵਾਂ ਧਿਰਾਂ ਵੱਲੋਂ ਬਾਕੀ ਸ਼ਨੀਵਾਰਾਂ ਨੂੰ ਛੁੱਟੀ ਐਲਾਨਣ ਦੀ ਮੰਗ ਸਮੇਤ ਹੋਰ ਮੁੱਦਿਆਂ ’ਤੇ ਵਿਚਾਰ ਕਰਨ ਲਈ ਇੱਕ ਉੱਚ ਪੱਧਰੀ ਕਮੇਟੀ ਬਣਾਉਣ ’ਤੇ ਸਹਿਮਤੀ ਬਣੀ ਹੈ।
RBI ਤੈਅ ਕਰਦਾ ਹੈ ਬੈਂਕਾਂ ਦੀਆਂ ਛੁੱਟੀਆਂ ਭਾਰਤ ਵਿੱਚ ਬੈਂਕਾਂ ਦੀਆਂ ਛੁੱਟੀਆਂ Reserve Bank of India (RBI) ਦੇ ਹਾਲੀਡੇ ਕੈਲੰਡਰ ਦੇ ਅਨੁਸਾਰ ਤੈਅ ਹੁੰਦੀਆਂ ਹਨ। ਇਹ ਛੁੱਟੀਆਂ ਮੁੱਖ ਤੌਰ ’ਤੇ Negotiable Instruments Act, RTGS holidays ਅਤੇ ਬੈਂਕਾਂ ਦੇ Account Closing Days ਵਰਗੀਆਂ ਸ਼੍ਰੇਣੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਇਸ ਲਈ ਕਿਸੇ ਵੀ ਬੈਂਕ ਦੀ ਬ੍ਰਾਂਚ ਜਾਣ ਤੋਂ ਪਹਿਲਾਂ ਆਪਣੇ ਸ਼ਹਿਰ ਅਤੇ ਰਾਜ ਮੁਤਾਬਕ ਬੈਂਕ ਹਾਲੀਡੇ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ।
Published at : 05 Oct 2026 09:08 PM (IST)