35.6 C
Patiāla
Sunday, June 21, 2026

Badshah ਨੂੰ ਹਰਿਆਣਾ ਬਾਲ ਅਧਿਕਾਰ ਕਮਿਸ਼ਨ ਨੇ ਕੀਤਾ ਤਲਬ , 7 ਦਿਨਾਂ ਦੇ ਅੰਦਰ ਮੰਗਿਆ ਜਵਾਬ , ਮਹਿਲਾ ਕਮਿਸ਼ਨ ਵੱਲੋਂ ਗ੍ਰਿਫ਼ਤਾਰੀ ਦੇ ਹੁਕਮ 

Must read


Badshah Tateeree Song Controversy : ਬਾਲੀਵੁੱਡ ਗਾਇਕ ਬਾਦਸ਼ਾਹ  (Singer Badshah) ਦੀਆਂ ‘ਟਟੀਰੀ’ ਗੀਤ ਨੂੰ ਲੈ ਕੇ ਮੁਸ਼ਕਿਲਾਂ ਵੱਧ ਗਈਆਂ ਹਨ। ਹਰਿਆਣਾ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (Haryana Child Rights Commission) ਨੇ ਬਾਦਸ਼ਾਹ ਨੂੰ ਤਲਬ ਕੀਤਾ ਹੈ। ਗਾਇਕ ਦੇ ਨਾਲ -ਨਾਲ ਗੀਤ ਦੇ ਨਿਰਦੇਸ਼ਕਾਂ ਨੂੰ ਵੀ ਨੋਟਿਸ ਜਾਰੀ ਕੀਤੇ ਹਨ, ਜਿਸ ਵਿੱਚ ਉਨ੍ਹਾਂ ਨੂੰ 7 ਦਿਨਾਂ ਦੇ ਅੰਦਰ ਆਪਣਾ ਪੱਖ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।

ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦਾ ਕਹਿਣਾ ਹੈ ਕਿ ਗੀਤ ਦੀ ਵੀਡੀਓ ‘ਚ ਸਕੂਲੀ ਬੱਚੀਆਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਗੀਤ ਬੱਚਿਆਂ ਨੂੰ ਪੜ੍ਹਾਈ ਛੱਡਣ ਲਈ ਉਕਸਾਉਂਦਾ ਹੈ।

ਇਸ ਤੋਂ ਪਹਿਲਾਂ ਹਰਿਆਣਾ ਮਹਿਲਾ ਕਮਿਸ਼ਨ ਨੇ ਗਾਇਕ ਦੀ ਗ੍ਰਿਫਤਾਰੀ ਦੇ ਆਦੇਸ਼ ਜਾਰੀ ਕੀਤੇ ਸਨ। ਗਾਇਕ ਬਾਦਸ਼ਾਹ (Singer Badshah) ਨੇ ਸ਼ੁੱਕਰਵਾਰ ਮਹਿਲਾ ਕਮਿਸ਼ਨ ਅੱਗੇ ਗੀਤ ਵਿਵਾਦ ‘ਚ ਪੇਸ਼ ਹੋ ਕੇ ਜਵਾਬ ਦੇਣਾ ਸੀ ਪਰੰਤੂ ਉਹ ਪੇਸ਼ ਨਹੀਂ ਹੋਏ, ਜਿਸ ਤੋਂ ਬਾਅਦ ਚੇਅਰਪਰਸਨ ਰੇਨੂ ਭਾਟੀਆ ਨੇ ਗ੍ਰਿਫ਼ਤਾਰੀ ਦੇ ਨਾਲ ਗਾਇਕ ਦਾ ਪਾਸਪੋਰਟ ਜ਼ਬਤ ਕਰਨ ਲਈ ਵੀ ਨਿਰਦੇਸ਼ ਜਾਰੀ ਕੀਤੇ ਸਨ।

ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਬਾਦਸ਼ਾਹ

ਜਾਣਕਾਰੀ ਅਨੁਸਾਰ ਮਹਿਲਾ ਕਮਿਸ਼ਨ ਵੱਲੋਂ 1 ਮਾਰਚ ਨੂੰ ਰਿਲੀਜ਼ ਹੋਏ ਬਾਦਸ਼ਾਹ ਦੇ ਗੀਤ ‘ਟਟੀਰੀ’ ‘ਚ ਔਰਤਾਂ ਖਿਲਾਫ਼ ਅਸ਼ਲੀਲ ਭਾਸ਼ਾ ਲਈ ਸੰਮਨ ਜਾਰੀ ਕੀਤੇ ਗਏ ਸਨ। ਪਰੰਤੂ ਅੱਜ ਬਾਦਸ਼ਾਹ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ। ਗਾਇਕ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਬਾਦਸ਼ਾਹ ਕੰਮ ‘ਚ ਬੀਜੀ ਹੋਣ ਕਰਕੇ ਪੇਸ਼ ਨਹੀਂ ਹੋ ਸਕਿਆ, ਜਿਸ ਲਈ ਕਮਿਸ਼ਨ ਤੋਂ ਹੋਰ ਸਮਾਂ ਮੰਗਿਆ ਗਿਆ।

ਦੱਸ ਦੇਈਏ ਕਿ ਬਾਦਸ਼ਾਹ ਦਾ  ‘ਟਟੀਰੀ’ ਗੀਤ 1 ਮਾਰਚ ਨੂੰ ਰਿਲੀਜ਼ ਹੋਇਆ ਸੀ। ਗਾਣੇ ਦੇ ਰਿਲੀਜ਼ ਹੋਣ ‘ਤੇ ਕਈ ਸਮਾਜਿਕ ਸੰਗਠਨਾਂ ਨੇ ਬਾਦਸ਼ਾਹ ਦੇ ਬੋਲਾਂ ਅਤੇ ਕੁੜੀਆਂ ਨਾਲ ਜੁੜੇ ਦ੍ਰਿਸ਼ਾਂ ‘ਤੇ ਇਤਰਾਜ਼ ਉਠਾਇਆ। ਇਸ ਤੋਂ ਬਾਅਦ ਪੰਚਕੂਲਾ ਪੁਲਿਸ ਨੇ ਗਾਣੇ ਨੂੰ ਯੂਟਿਊਬ ਤੋਂ ਹਟਾ ਦਿੱਤਾ। ਜੀਂਦ ਵਿੱਚ ਦੋ ਅਤੇ ਪੰਚਕੂਲਾ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ।

 ਹਾਲਾਂਕਿ, ਵਿਵਾਦ ਤੋਂ ਬਾਅਦ, ਬਾਦਸ਼ਾਹ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਸੀ ਅਤੇ ਕਿਹਾ ਸੀ, “ਮੇਰੇ ਗੀਤ ‘ਟਟੀਰੀ’ ਦੇ ਕੁਝ ਬੋਲਾਂ ਅਤੇ ਦ੍ਰਿਸ਼ਾਂ ਨੇ ਹਰਿਆਣਾ ਦੇ ਕੁਝ ਲੋਕਾਂ ਨੂੰ ਠੇਸ ਪਹੁੰਚਾਈ ਹੈ। ਮੈਂ ਖੁਦ ਹਰਿਆਣਾ ਤੋਂ ਹਾਂ। ਕਿਰਪਾ ਕਰਕੇ ਮੈਨੂੰ ਮਾਫ਼ ਕਰੋ, ਮੈਨੂੰ ਹਰਿਆਣਾ ਦਾ ਪੁੱਤਰ ਸਮਝੋ।”

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article