Artist Arrest: ਸੰਗੀਤ ਜਗਤ ਤੋਂ ਵੱਡੀ ਖਬਰ, ਮਸ਼ਹੂਰ ਗਾਇਕ ਨੂੰ ਕੀਤਾ ਗਿਆ ਗ੍ਰਿਫ਼ਤਾਰ, ਜਾਣੋ ਮਾਮਲਾ…

0
5


Artist Arrest: ਸੰਗੀਤ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਇੰਡਸਟਰੀ ਵਿਚਾਲੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਮਸ਼ਹੂਰ ਗਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦਰਅਸਲ, ਹਰਿਆਣਵੀ ਗਾਇਕ ਅਤੇ ਅਦਾਕਾਰ ਮੀਤਾ ਬਰੋਦਾ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਰਾਜਸਥਾਨ ਦੇ ਸੀਕਰ ਵਿੱਚ ਆਪਣੇ ਨਵੇਂ ਗਾਣੇ ‘ਬਹੂ ਬਾਵਲੀ’ ਦੀ ਪ੍ਰਮੋਸ਼ਨ ਕਰਨ ਪਹੁੰਚੇ ਮੀਤਾ ਬਰੋਦਾ ਦਾ ਰਾਜਸਥਾਨੀ ਗਾਇਕਾ ਪੂਜਾ ਡੋਟਾਸਰਾ ਦੇ ਗਰੁੱਪ ਨਾਲ ਵਿਵਾਦ ਹੋ ਗਿਆ। ਗੱਲ ਇੰਨੀ ਵਧ ਗਈ ਕਿ ਦੋਵਾਂ ਪੱਖਾਂ ਵਿਚਕਾਰ ਹੱਥੋਪਾਈ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਮੀਤਾ ਬਰੋਦਾ ਸਮੇਤ ਦੋਵਾਂ ਪੱਖਾਂ ਦੇ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਜਾਣੋ ਕਿਵੇਂ ਪਿਆ ਕਲੇਸ਼?

ਇਹ ਘਟਨਾ ਸੀਕਰ ਦੇ ਉਦਯੋਗ ਨਗਰ ਥਾਣਾ ਖੇਤਰ ਵਿੱਚ ਪਿਪਰਾਲੀ ਚੌਕ ਨੇੜੇ ਸਥਿਤ ਹੋਟਲ ਮਹਿਕ ਵਿੱਚ ਮੰਗਲਵਾਰ ਸ਼ਾਮ ਨੂੰ ਵਾਪਰੀ। ਪੁਲਿਸ ਮੁਤਾਬਕ, ਹੋਟਲ ਵਿੱਚ ਗਾਣੇ ਦੀ ਪ੍ਰਮੋਸ਼ਨ ਲਈ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਜਿਸ ਲਈ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਲਈ ਗਈ ਸੀ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਯੂਟਿਊਬਰ ਵੀ ਪਹੁੰਚੇ ਹੋਏ ਸਨ।

ਕਿਹੜੀ ਗੱਲ ਨੂੰ ਲੈ ਕੇ ਹੋਇਆ ਵਿਵਾਦ?

ਪੁਲਿਸ ਮੁਤਾਬਕ, ਦੋਵਾਂ ਗਰੁੱਪਾਂ ਵਿਚਕਾਰ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਤਕਰਾਰ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪੱਖਾਂ ਵਿਚਕਾਰ ਇਸ ਗੱਲ ਨੂੰ ਲੈ ਕੇ ਬਹਿਸ ਹੋਈ ਕਿ ਕੌਣ ਵੱਡਾ ਕਲਾਕਾਰ ਹੈ। ਇਸੇ ਦੌਰਾਨ ਵਿਵਾਦ ਵਧ ਗਿਆ ਅਤੇ ਦੋਵਾਂ ਗਰੁੱਪਾਂ ਦੇ ਲੋਕ ਆਪਸ ਵਿੱਚ ਭਿੜ ਗਏ। ਝਗੜੇ ਦੀ ਸੂਚਨਾ ਮਿਲਣ ਤੋਂ ਬਾਅਦ ਉਦਯੋਗ ਨਗਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮੀਤਾ ਬਰੋਦਾ ਸਮੇਤ ਚਾਰ ਲੋਕਾਂ ਨੂੰ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਹੋਰ ਲੋਕਾਂ ਵਿੱਚ ਭੈਰੂ ਵੈਸ਼ਨਵ, ਸਾਂਵਰਮਲ ਸੁਥਾਰ ਅਤੇ ਵਿਸ਼ਨੂੰ ਸਿੰਘ ਸ਼ਾਮਲ ਹਨ।

ਜਾਣੋ ਕੀ ਬੋਲੀਂ ਗਾਇਕਾ ਮੀਤਾ ਬਰੋਦਾ ?

ਇਸ ਦੌਰਾਨ ਮੀਤਾ ਬਰੋਦਾ ਨੇ ਦੱਸਿਆ ਕਿ ਉਹ ਸੀਕਰ ਵਿੱਚ ਆਪਣੇ ਗਾਣੇ ਦੀ ਪ੍ਰਮੋਸ਼ਨ ਕਰਨ ਲਈ ਪਹੁੰਚੇ ਸਨ। ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਲਈ ਸੀ। ਉੱਥੇ ਦੋ ਗਰੁੱਪਾਂ ਵਿਚਕਾਰ ਝਗੜਾ ਹੋ ਗਿਆ, ਜਿਸ ਕਾਰਨ ਪੁਲਿਸ ਨੇ ਕਾਰਵਾਈ ਕੀਤੀ।

ਉਨ੍ਹਾਂ ਕਿਹਾ ਕਿ ਉਹ ਆਪਣੇ ਗਾਣੇ ਦੀ ਪ੍ਰਮੋਸ਼ਨ ਲਈ ਉੱਥੇ ਮੌਜੂਦ ਸਨ, ਇਸ ਲਈ ਉਨ੍ਹਾਂ ਦਾ ਨਾਮ ਵੀ ਐੱਫਆਈਆਰ ਵਿੱਚ ਸ਼ਾਮਲ ਕੀਤਾ ਗਿਆ। ਗਾਇਕ ਮੁਤਾਬਕ, ਕੁਝ ਘੰਟਿਆਂ ਬਾਅਦ ਹੀ ਥਾਣੇ ਤੋਂ ਉਨ੍ਹਾਂ ਦੀ ਜ਼ਮਾਨਤ ਹੋ ਗਈ ਸੀ।

 



News Source link