Amritsar News : ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਦੇ ਬਾਹਰ ਮਾਹੌਲ ਸ਼ਨੀਵਾਰ ਰਾਤ ਨੂੰ ਉਸ ਸਮੇਂ ਤਣਾਅਪੂਰਨ ਹੋ ਗਿਆ ,ਜਦੋਂ ਇੱਕ ਪਰਿਵਾਰ ਨੇ ਪੁਲਿਸ ‘ਤੇ ਕੁੱਟਮਾਰ ਅਤੇ ਰਿਸ਼ਵਤ ਦੀ ਮੰਗ ਵਰਗੇ ਗੰਭੀਰ ਆਰੋਪ ਲਗਾਏ। ਪਰਿਵਾਰ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੂੰ ਵਾਪਸ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵੀ ਥਾਣੇ ਲਿਆ ਕੇ ਕੁੱਟਮਾਰ ਕੀਤੀ ਗਈ ਹੈ।
ਕਿੰਨਾ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਪਨੀਰ ?
ਪੀੜਤ ਦੀ ਮਾਂ ਹਰਪਿੰਦਰ ਕੌਰ ਨੇ ਆਰੋਪ ਲਗਾਇਆ ਕਿ ASI ਬਲਦੇਵ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਉਸਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟਿਆ ਅਤੇ ਪੈਸੇ ਮੰਗੇ। ਉਸਨੇ ਕਿਹਾ ਕਿ ਪੁਲਿਸ ਅਧਿਕਾਰੀ ਨੇ ਪੈਸੇ ਨਾ ਦੇਣ ‘ਤੇ ਹੋਰ ਕੁੱਟਮਾਰ ਕਰਨ ਦੀ ਧਮਕੀ ਦਿੱਤੀ।
ਪੁੱਤਰ ਦੇ ਹੱਥ-ਪੈਰ ਸੁੱਜ ਗਏ ਸਨ
ਮਾਂ ਨੇ ਕਿਹਾ ਕਿ ਜਦੋਂ ਉਹ ਕੱਪੜੇ ਦੇਣ ਲਈ ਥਾਣੇ ਆਈ ਤਾਂ ਉਸਨੇ ਦੇਖਿਆ ਕਿ ਉਸ ਦੇ ਬੇਟੇ ਨੂੰ ਬਾਹਰ ਖੜਾ ਕਰਕੇ ਬੇਰਹਿਮੀ ਨਾਲ ਕੁੱਟਿਆ ਜਾ ਰਿਹਾ ਸੀ। ਉਸਦੇ ਹੱਥ-ਪੈਰ ਸੁੱਜ ਗਏ ਸਨ ਅਤੇ ਉਹ ਜ਼ਖਮੀ ਹਾਲਤ ‘ਚ ਸੀ।
ਧੱਕਾ-ਮੁੱਕੀ ਕੀਤੀ ਗਈ ਅਤੇ ਖੁੱਲ੍ਹੇਆਮ ਰਿਸ਼ਵਤ ਮੰਗੀ
ਰਿਸ਼ਤੇਦਾਰ ਨਵਨੀਤ ਕੌਰ ਨੇ ਵੀ ਪੁਲਿਸ ‘ਤੇ ਆਰੋਪ ਲਗਾਇਆ ਕਿ ਨੌਜਵਾਨ ਨੂੰ ਸ਼ਰਾਬ ਪੀ ਕੇ ਕੁੱਟਿਆ ਗਿਆ , ਹਾਲਾਂਕਿ ਅਦਾਲਤ ਨੇ ਪਹਿਲਾਂ ਹੀ ਉਨ੍ਹਾਂ ਨੂੰ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਸਨ। ਉਸਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਦੁਰਵਿਵਹਾਰ ਕੀਤਾ, ਧੱਕਾ ਦਿੱਤਾ ਅਤੇ ਖੁੱਲ੍ਹੇਆਮ ਰਿਸ਼ਵਤ ਮੰਗੀ। ਪਰਿਵਾਰ ਨੇ ਮੰਗ ਕੀਤੀ ਹੈ ਕਿ ਆਰੋਪੀ ਪੁਲਿਸ ਅਧਿਕਾਰੀ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ ਅਤੇ ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਏਐਸਆਈ ਵਿਰੁੱਧ ਆਰੋਪ ਝੂਠੇ: ਇੰਸਪੈਕਟਰ ਜਗਜੀਤ ਸਿੰਘ
ਇਸ ਮਾਮਲੇ ਵਿੱਚ ਮਕਬੂਲਪੁਰਾ ਥਾਣੇ ਦੇ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਏਐਸਆਈ ਵਿਰੁੱਧ ਲੱਗੇ ਆਰੋਪ ਝੂਠੇ ਹਨ।
ਵਿਧਾਇਕ ਜੀਵਨਜੋਤ ਕੌਰ ਨੇ ਮਾਮਲੇ ਦਾ ਨੋਟਿਸ ਲਿਆ
ਇਸ ਦੌਰਾਨ ਵਿਧਾਇਕ ਜੀਵਨਜੋਤ ਕੌਰ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਆਪਣੇ ਪ੍ਰਤੀਨਿਧੀ ਨੂੰ ਮੌਕੇ ‘ਤੇ ਭੇਜਿਆ। ਉਸਦੇ ਪੀਏ ਨੇ ਕਿਹਾ ਕਿ ਜੇਕਰ ਜਾਂਚ ਵਿੱਚ ਹਮਲਾ ਜਾਂ ਹੋਰ ਅੱਤਿਆਚਾਰ ਸਾਬਤ ਹੁੰਦਾ ਹੈ ਤਾਂ ਆਰੋਪੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਾਮਲੇ ਦੀ ਸੱਚਾਈ ਦਾ ਪਰਦਾਫਾਸ਼ ਕਰਨ ਲਈ ਪੀੜਤਾਂ ਦੀ ਡਾਕਟਰੀ ਜਾਂਚ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ।
ਹੋਰ ਪੜ੍ਹੋ