Aircraft collision Killed 4 Pilots: ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹਰ ਪਾਸੇ ਮਾਤਮ ਪਸਰਿਆ ਹੋਇਆ ਹੈ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਦੱਖਣ ਵਿੱਚ ਇੱਕ ਏਅਰ ਬੇਸ ‘ਤੇ ਇੱਕ ਸਿਖਲਾਈ ਉਡਾਣ ਦੌਰਾਨ ਹਵਾਈ ਸੈਨਾ ਦੇ ਦੋ ਜਹਾਜ਼ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਫੌਜ ਨੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ ਕਿ ਹਾਦਸੇ ਵਿੱਚ 4 ਫੌਜੀ ਪਾਇਲਟਾਂ ਦੀ ਮੌਤ ਹੋ ਗਈ।
ਜਾਣਕਾਰੀ ਲਈ ਦੱਸ ਦੇਈਏ ਕਿ ਫਿਲੀਪੀਨ ਹਵਾਈ ਸੈਨਾ ਦੇ ਦੋ ਸਿਖਲਾਈ ਜਹਾਜ਼ ਆਪਸ ਵਿੱਚ ਟਕਰਾ ਗਏ, ਜਿਸ ਕਾਰਨ ਚਾਰ ਪਾਇਲਟਾਂ ਦੀ ਮੌਤ ਹੋ ਗਈ। ਇਹ ਹਾਦਸਾ 23 ਅਕਤੂਬਰ ਦੀ ਦੁਪਹਿਰ ਲਗਭਗ 3:51 ਵਜੇ ਵਾਪਰਿਆ। ਅਧਿਕਾਰੀਆਂ ਨੇ 23 ਅਕਤੂਬਰ ਨੂੰ ਪੁਸ਼ਟੀ ਕੀਤੀ ਕਿ ਇਸ ਹਾਦਸੇ ਵਿੱਚ ਦੋਵਾਂ ਜਹਾਜ਼ਾਂ ‘ਤੇ ਸਵਾਰ ਚਾਰੇ ਪਾਇਲਟਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਨੇ ਫਿਲੀਪੀਨ ਦੀ ਫੌਜੀ ਤਿਆਰੀ ਅਤੇ ਇਸ ਦੇ ਹਵਾਈ ਸੈਨਾ ਦੇ ਬੇੜੇ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਰਿਪੋਰਟਾਂ ਅਨੁਸਾਰ, 22 ਅਕਤੂਬਰ ਦੀ ਦੁਪਹਿਰ ਨੂੰ ਇਹ ਦੋਵੇਂ ਜਹਾਜ਼ ਘੱਟ ਉਚਾਈ ‘ਤੇ ਉੱਡ ਰਹੇ ਸਨ ਜਦੋਂ ਉਹ ਆਪਸ ਵਿੱਚ ਟਕਰਾ ਗਏ ਅਤੇ ਹਾਦਸਾਗ੍ਰਸਤ ਹੋ ਗਏ। ਇਹ ਘਟਨਾ ਰਾਜਧਾਨੀ ਮਨੀਲਾ ਦੇ ਦੱਖਣ ਵਿੱਚ ਸਥਿਤ ਬਟਾਂਗਾਸ ਸੂਬੇ ਦੇ ਲਿਪਾ ਸ਼ਹਿਰ ਵਿੱਚ ਫਰਨਾਂਡੋ ਏਅਰ ਬੇਸ ਉਤੇ ਵਾਪਰੀ। ਹਾਲਾਂਕਿ ਅਧਿਕਾਰੀਆਂ ਨੇ ਹਾਦਸੇ ਦੇ ਸਹੀ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ, ਪਰ ਘਟਨਾ ਬਾਰੇ ਜਾਣਕਾਰੀ ਰੱਖਣ ਵਾਲੇ ਦੋ ਵਿਅਕਤੀਆਂ ਨੇ ਦੱਸਿਆ ਕਿ ਉਡਾਣ ਦੌਰਾਨ ਦੋਵੇਂ ਜਹਾਜ਼ ਆਪਸ ਵਿੱਚ ਟਕਰਾ ਗਏ ਸਨ।
SF-260 ਮਾਡਲ ਦੇ ਜਹਾਜ਼ਾਂ ਦੀ ਟੱਕਰ
ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ SF-260 ਮਾਡਲ ਦੇ ਸਨ, ਜਿਨ੍ਹਾਂ ਨੂੰ ਫਿਲੀਪੀਨ ਨੇ ਇਟਲੀ ਤੋਂ ਖਰੀਦਿਆ ਸੀ। ਇਹ ਦੋ ਸੀਟਾਂ ਵਾਲੇ ਜਹਾਜ਼ ਹਨ। ਇਨ੍ਹਾਂ ਵਿੱਚੋਂ ਇੱਕ ਜਹਾਜ਼ ਫੌਜੀ ਕਰਮਚਾਰੀਆਂ ਦੀਆਂ ਬੈਰਕਾਂ ਦੇ ਨੇੜੇ ਡਿੱਗਿਆ; ਹਾਲਾਂਕਿ, ਜ਼ਮੀਨ ‘ਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਇਸ ਹਾਦਸੇ ਤੋਂ ਬਾਅਦ ਫਿਲੀਪੀਨ ਹਵਾਈ ਸੈਨਾ ਨੇ ਆਪਣੇ ਬਾਕੀ ਬਚੇ SF-260 ਜਹਾਜ਼ਾਂ ਦੀ ਉਡਾਣ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਟੱਕਰ ਕਿਹੜੇ ਹਾਲਾਤਾਂ ਵਿੱਚ ਵਾਪਰੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।