Air India Flight : ਭੋਪਾਲ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ A-1886 ਦੀ ਜੈਪੁਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਨੂੰ ਦਿੱਲੀ ਦੀ ਬਜਾਏ ਜੈਪੁਰ ਵੱਲ ਡਾਇਵਰਟ ਕੀਤਾ ਗਿਆ, ਜਿੱਥੇ ਇਸ ਨੂੰ ਸੁਰੱਖਿਅਤ ਢੰਗ ਨਾਲ ਉਤਾਰਿਆ ਗਿਆ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਕ੍ਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਫਲਾਈਟ ਦਾ ਭੋਪਾਲ ਤੋਂ ਸਵੇਰੇ 8:25 ਵਜੇ ਉਡਾਣ ਭਰਨ ਦਾ ਨਿਰਧਾਰਤ ਸਮਾਂ ਸੀ, ਪਰ ਜਹਾਜ਼ ਨੇ 8:47 ਵਜੇ ਉਡਾਣ ਭਰੀ। ਇਸ ਨੂੰ ਦਿੱਲੀ ਸਵੇਰੇ 9:55 ਵਜੇ ਪਹੁੰਚਣਾ ਸੀ। ਰਸਤੇ ਵਿੱਚ ਹੀ ਜਹਾਜ਼ ਨੂੰ ਦਿੱਲੀ ਦੀ ਬਜਾਏ ਜੈਪੁਰ ਵੱਲ ਮੋੜ ਦਿੱਤਾ ਗਿਆ।
ਜਹਾਜ਼ ਕਰੀਬ 8:36 ਵਜੇ ਜੈਪੁਰ ਦੀ ਦਿਸ਼ਾ ਵੱਲ ਵਧ ਰਿਹਾ ਸੀ ਅਤੇ ਕਰੀਬ 9:40 ਵਜੇ ਜੈਪੁਰ ਏਅਰਪੋਰਟ ਪਹੁੰਚ ਗਿਆ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਅਤੇ ਕ੍ਰੂ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਲਾਂਕਿ ਜਹਾਜ਼ ਵਿੱਚ ਕਿਸ ਤਰ੍ਹਾਂ ਦੀ ਤਕਨੀਕੀ ਖਰਾਬੀ ਆਈ ਅਤੇ ਇਸ ਨੂੰ ਜੈਪੁਰ ਡਾਇਵਰਟ ਕਰਨ ਦੀ ਲੋੜ ਕਿਉਂ ਪਈ, ਇਸ ਦੀ ਅਧਿਕਾਰਤ ਵਜ੍ਹਾ ਹਾਲੇ ਸਾਹਮਣੇ ਨਹੀਂ ਆਈ।
ਏਅਰਲਾਈਨ ਦੀ ਟੈਕਨੀਕਲ ਟੀਮ ਜਾਂਚ ਵਿੱਚ ਜੁਟੀ
ਫਿਲਹਾਲ ਗਰਾਊਂਡ ਸਟਾਫ ਅਤੇ ਏਅਰਲਾਈਨ ਦੀ ਟੈਕਨੀਕਲ ਟੀਮ ਜਹਾਜ਼ ਦੀ ਜਾਂਚ ਵਿੱਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇੰਜਣ ਵਿੱਚ ਖਰਾਬੀ ਦਾ ਪਤਾ ਲੱਗਣ ਤੋਂ ਬਾਅਦ ਪਾਇਲਟ ਨੇ ਏਅਰ ਟ੍ਰੈਫਿਕ ਕੰਟਰੋਲ (ATC) ਨਾਲ ਸੰਪਰਕ ਕੀਤਾ ਅਤੇ ਜਹਾਜ਼ ਦਾ ਰੂਟ ਜੈਪੁਰ ਵੱਲ ਮੋੜ ਦਿੱਤਾ ਗਿਆ।
ਕੁਝ ਦਿਨ ਪਹਿਲਾਂ ਅਹਿਮਦਾਬਾਦ ਵਿੱਚ ਵੀ ਹੋਈ ਸੀ ਐਮਰਜੈਂਸੀ ਲੈਂਡਿੰਗ
ਇਸ ਤੋਂ ਪਹਿਲਾਂ ਲਖਨਊ ਤੋਂ ਸਾਊਦੀ ਅਰਬ ਦੇ ਦੰਮਾਮ ਜਾ ਰਹੀ ਇੰਡੀਗੋ ਦੀ ਫਲਾਈਟ 6E97 ਨੂੰ ਵੀਰਵਾਰ ਸ਼ਾਮ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੀ। ਜਹਾਜ਼ ਵਿੱਚ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ ਸੀ।
ਜਹਾਜ਼ ਨੂੰ ਸ਼ਾਮ ਕਰੀਬ 5:45 ਵਜੇ ਸਰਦਾਰ ਵੱਲਭਭਾਈ ਪਟੇਲ ਅਹਿਮਦਾਬਾਦ ਏਅਰਪੋਰਟ ‘ਤੇ ਲੈਂਡ ਕਰਵਾਇਆ ਗਿਆ ਸੀ। ਜਹਾਜ਼ ਵਿੱਚ 107 ਤੋਂ ਵੱਧ ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 6 ਕ੍ਰੂ ਮੈਂਬਰ ਵੀ ਸ਼ਾਮਲ ਸਨ। ਸਾਰਿਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।