ਖੇਡਾਂ AIMPLB ਵਕਫ਼ ਬਿੱਲ ਨੂੰ ਅਦਾਲਤ ’ਚ ਦੇਵੇਗਾ ਚੁਣੌਤੀ By Mehra Media Team April 2, 2025 0 102 Share Facebook Twitter Pinterest WhatsApp Must read Big News: ਵੱਡੀ ਖਬਰ, ਜ਼ਬਰਦਸਤ ਧਮਾਕੇ ਨਾਲ ਕੰਬਿਆ ਇਹ ਇਲਾਕਾ; ਲੋਕਾਂ ‘ਚ ਫੈਲੀ ਦਹਿਸ਼ਤ… April 24, 2026 ABP Sanjha Top 10, 24 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 24, 2026 ਖ਼ੁਸ਼ਖ਼ਬਰੀ! 1200 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਵੀ ਘਟੀ ਚਮਕ; ਚੈੱਕ ਕਰੋ ਰੇਟ April 24, 2026 Singer-Songwriter Death: ਸੰਗੀਤ ਜਗਤ ਨੂੰ ਵੱਡਾ ਘਾਟਾ, ਗੀਤਕਾਰ ਤੇ ਗਾਇਕ ਦਾ ਹੋਇਆ ਦੇਹਾਂਤ! ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ… April 24, 2026 Mehra Media Teamhttps://punjabimedia.in ਨਵੀਂ ਦਿੱਲੀ, 2 ਅਪਰੈਲ ਦੇਸ਼ ’ਚ ਮੁਸਲਮਾਨਾਂ ਦੀ ਅਗਵਾਈ ਕਰਨ ਵਾਲੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ (AIMPLB) ਨੇ ਅੱਜ ਇੱਥੇ ਕਿਹਾ ਕਿ ਉਹ ਵਕਫ਼ (ਸੋਧ) ਬਿੱਲ ਨੂੰ ਅਦਾਲਤ ਵਿੱਚ ਚੁਣੌਤੀ ਦੇਵੇਗਾ। ਬੋਰਡ ਨੇ ਇਸ ਨੂੰ ‘ਕਾਲਾ ਕਾਨੂੰਨ’ ਕਰਾਰ ਦਿੱਤਾ ਅਤੇ ਇਸ ਨੂੰ ਭਾਈਚਾਰੇ ਦੇ ਅਧਿਕਾਰਾਂ ਨੂੰ ਖ਼ਤਰੇ ’ਚ ਪਾਉਣ ਵਾਲਾ ਦੱਸਿਆ। ਵਕਫ਼ ਸੋਧ ਬਿੱਲ ਨੂੰ ਅੱਜ ਲੋਕ ਸਭਾ ਵਿੱਚ ਚਰਚਾ ਅਤੇ ਪਾਸ ਕਰਨ ਲਈ ਪੇਸ਼ ਕੀਤਾ ਗਿਆ। ਹੇਠਲੇ ਸਦਨ ਵਿੱਚ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਵੀਰਵਾਰ ਨੂੰ ਇਹ ਰਾਜ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਏਆਈਐੱਮਪੀਐੱਲਬੀ ਦੇ ਮੈਂਬਰ ਮੁਹੰਮਦ ਅਦੀਬ ਨੇ ਪ੍ਰੈੱਸ ਕਾਨਫਰੰਸ ਵਿੱਚ ਬਿੱਲ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਇਹ ਮੁਸਲਿਮ ਭਾਈਚਾਰੇ ਦੀ ਜਾਇਦਾਦ ਨੂੰ ਜ਼ਬਤ ਕਰਨ ਦੀ ਕੋਸ਼ਿਸ਼ ਹੈ। ਅਦੀਬ ਨੇ ਕਿਹਾ ਕਿ ਇਸ ਬਿੱਲ ਦੀ ਸਮੀਖਿਆ ਲਈ ਬਣਾਈ ਗਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਵਿੱਚ ਵਿਚਾਰ-ਚਰਚਾ ਦੌਰਾਨ ਇਸ ਦਾ ਵਿਰੋਧ ਕੀਤਾ ਗਿਆ ਸੀ। ਉਨ੍ਹਾਂ ਕਿਹਾ, ‘‘ਇਹ ਨਹੀਂ ਮੰਨਿਆ ਜਾਣਾ ਚਾਹੀਦਾ ਕਿ ਅਸੀਂ ਲੜਾਈ ਹਾਰ ਗਏ ਹਾਂ। ਅਸੀਂ ਹੁਣ ਸ਼ੁਰੂਆਤ ਕੀਤੀ ਹੈ। ਇਹ ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਕਿਉਂਕਿ ਪ੍ਰਸਤਾਵਿਤ ਕਾਨੂੰਨ ਭਾਰਤ ਦੇ ਮੂਲ ਢਾਂਚੇ ਨੂੰ ਖ਼ਤਰੇ ਵਿੱਚ ਪਾਉਣਾ ਹੈ।’’ ਅਦੀਬ ਨੇ ਸਾਰੇ ਜਾਗਰੂਕ ਨਾਗਰਿਕਾਂ ਨੂੰ ਬਿੱਲ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਅਤੇ ਏਆਈਐੱਮਪੀਐੱਲਬੀ ਦੀ ਇਸ ਪ੍ਰਸਤਾਵਿਤ ਕਾਨੂੰਨ ਦਾ ਕਾਨੂੰਨੀ ਢੰਗ ਤੋਂ ਅਤੇ ਸਮਾਜਿਕ ਪ੍ਰਦਰਸ਼ਨਾਂ ਰਾਹੀਂ ਵਿਰੋਧ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਅਦਾਲਤ ਜਾਵਾਂਗੇ। ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲਿਆ ਜਾਂਦਾ, ਅਸੀਂ ਟਿਕ ਕੇ ਨਹੀਂ ਬੈਠਾਂਗੇ।’’ ਏਆਈਐੱਮਪੀਐੱਲਬੀ ਦੇ ਤਰਜਮਾਨ ਮੁਹੰਮਦ ਅਲੀ ਮੋਹਸਿਨ ਨੇ ਕਿਹਾ, ‘‘ਅਸੀਂ ਇਹ ਲੜਾਈ ਇਸ ਲਈ ਸ਼ੁਰੂ ਕੀਤੀ ਹੈ ਕਿਉਂਕਿ ਅਸੀਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹਾਂ। ਸਾਡਾ ਉਦੇਸ਼ ਇਸ ਕਾਲੇ ਕਾਨੂੰਨ ਨੂੰ ਖ਼ਤਮ ਕਰਨਾ ਹੈ।’’ ਬੋਰਡ ਦੇ ਮੈਂਬਰਾਂ ਨੇ ਕਿਸਾਨਾਂ ਦੇ ਅੰਦੋਲਨ ਨਾਲ ਤੁਲਨਾ ਕਰਦਿਆਂ ਦੇਸ਼ ਪੱਧਰੀ ਵਿਰੋਧ ਪ੍ਰਦਰਸ਼ਨ ਦਾ ਵੀ ਸੰਕੇਤ ਦਿੱਤਾ। ਮੋਹਸਿਨ ਨੇ ਕਿਹਾ, ‘‘ਅਸੀਂ ਕਿਸਾਨਾਂ ਵਾਂਗ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਕਰਾਂਗੇ। ਜੇਕਰ ਲੋੜ ਪਈ ਤਾਂ ਅਸੀਂ ਸੜਕਾਂ ਜਾਮ ਕਰਾਂਗੇ ਅਤੇ ਬਿੱਲ ਦਾ ਵਿਰੋਧ ਕਰਨ ਲਈ ਸਾਰੇ ਸ਼ਾਂਤੀਪੂਰਨ ਕਦਮ ਚੁੱਕਾਂਗੇ।’’ ਵਕਫ਼ ਸੋਧ ਬਿੱਲ ਦਾ ਉਦੇਸ਼ ਭਾਰਤ ਵਿੱਚ ਵਕਫ਼ ਜਾਇਦਾਦਾਂ ਨੂੰ ਨਿਯੰਤਰਨ ਕਰਨਵਾਲੇ 1995 ਦੇ ਕਾਨੂੰਨ ਵਿੱਚ ਸੋਧ ਕਰਨਾ ਹੈ। ਕੇਂਦਰ ਨੇ ਕਿਹਾ ਕਿ ਸੋਧ ਦਾ ਉਦੇਸ਼ ਦੇਸ਼ ਵਿੱਚ ਵਕਫ਼ ਜਾਇਦਾਦਾਂ ਦੇ ਪ੍ਰਬੰਧ ਵਿੱਚ ਸੁਧਾਰ ਕਰਨਾ ਹੈ। -ਪੀਟੀਆਈ News Source link TagsAIMPLBਅਦਲਤਚਚਣਤਦਵਗਨਬਲਵਕਫ Share Facebook Twitter Pinterest WhatsApp Previous articleDeath: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਕੈਂਸਰ ਕਾਰਨ ਹੋਈ ਮੌਤ; ਪਰਿਵਾਰ ਸਣੇ ਸਦਮੇ 'ਚ ਫੈਨਜ਼…Next articleਕੁੱਟੂ ਦਾ ਆਟਾ ਖਾਣ ਵਾਲੇ ਹੋ ਜਾਓ ਸਾਵਧਾਨ, ਆਹ ਚੀਜ਼ ਬਣਾ ਦਿੰਦੀ ਜ਼ਹਿਰ, ਜਾਣੋ - Advertisement - More articles IPL 2026: ਆਈਪੀਐੱਲ ਵਿਚਾਲੇ ਛਾਇਆ ਮਾਤਮ, ਭਾਰਤੀ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਆਉਣ ਵਾਲੇ ਮੈਚਾਂ ਚ ਨਜ਼ਰ ਨਹੀਂ ਆਉਣਗੇ… April 23, 2026 IPL 2026: ਆਈਪੀਐੱਲ 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ, ਧਾਕੜ ਖਿਡਾਰੀ ਪੂਰੇ ਟੂਰਨਾਮੈਂਟ 'ਚੋਂ ਹੋਇਆ ਬਾਹਰ; ਸਾਥੀ ਖਿਡਾਰੀਆਂ ਸਣੇ ਸਦਮੇ 'ਚ ਫੈਨਜ਼… April 23, 2026 Sports News: ਕ੍ਰਿਕਟ ਜਗਤ ਤੋਂ ਵੱਡੀ ਖਬਰ, ਚਲਦੇ ਮੈਚ 'ਚ ਮੈਦਾਨ 'ਤੇ ਡਿੱਗਿਆ ਬੱਲੇਬਾਜ਼, ਸਿਰ 'ਤੇ ਬਾਊਂਸਰ ਲੱਗਣ ਕਾਰਨ ਵਾਪਰਿਆ ਹਾਦਸਾ; ਫਿਰ… April 22, 2026 - Advertisement - Latest article Big News: ਵੱਡੀ ਖਬਰ, ਜ਼ਬਰਦਸਤ ਧਮਾਕੇ ਨਾਲ ਕੰਬਿਆ ਇਹ ਇਲਾਕਾ; ਲੋਕਾਂ ‘ਚ ਫੈਲੀ ਦਹਿਸ਼ਤ… April 24, 2026 ABP Sanjha Top 10, 24 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 24, 2026 ਖ਼ੁਸ਼ਖ਼ਬਰੀ! 1200 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਵੀ ਘਟੀ ਚਮਕ; ਚੈੱਕ ਕਰੋ ਰੇਟ April 24, 2026 Singer-Songwriter Death: ਸੰਗੀਤ ਜਗਤ ਨੂੰ ਵੱਡਾ ਘਾਟਾ, ਗੀਤਕਾਰ ਤੇ ਗਾਇਕ ਦਾ ਹੋਇਆ ਦੇਹਾਂਤ! ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ… April 24, 2026 ਲੁਧਿਆਣਾ 'ਚ 44 ਅਧਿਆਪਕਾਂ 'ਤੇ ਸਖ਼ਤੀ, ਹਰ ਹਾਲ 'ਚ BLO ਡਿਊਟੀ ਜੁਆਇਨ ਕਰਨ ਦੇ ਹੁਕਮ April 24, 2026