Actress Diagnosis Breast Cancer: ਮਸ਼ਹੂਰ ਅਦਾਕਾਰਾ ਬ੍ਰੈਸਟ ਕੈਂਸਰ ਦੀ ਹੋਈ ਸ਼ਿਕਾਰ! ਬਿਮਾਰੀ ਦਾ ਪਤਾ ਚੱਲਣ 'ਤੇ ਹਸਪਤਾਲ 'ਚ ਹੀ ਭੁੱਬਾ ਮਾਰ ਰੋਈ; ਹੁਣ…

0
113


Actress Diagnosis Breast Cancer: ਮਨੋਰੰਜਨ ਜਗਤ ਵਿੱਚ ਅਜਿਹੀਆਂ ਕਈ ਹਸਤੀਆਂ ਮੌਜੂਦ ਹਨ, ਜੋ ਬ੍ਰੈਸਟ ਕੈਂਸਰ ਵਰਗੀ ਜਾਨਲੇਵਾ ਬੀਮਾਰੀ ਨਾਲ ਜੂਝ ਰਹੀਆਂ ਹਨ। ਹਾਲਾਂਕਿ ਕਈ ਲੰਬੇ ਇਲਾਜ ਤੋਂ ਬਾਅਦ ਇਸ ਤੋਂ ਰਾਹਤ ਪਾ ਚੁੱਕੀਆਂ ਹਨ। ਇਸ ਵਿਚਾਲੇ ਇੱਕ ਹੋਰ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਅਦਾਕਾਰਾ ਰਾਜਸ਼੍ਰੀ ਦੇਸ਼ਪਾਂਡੇ, ਜਿਸ ਨੇ ਹਾਲ ਹੀ ਵਿੱਚ ਬ੍ਰੈਸਟ ਕੈਂਸਰ (ਗ੍ਰੇਡ 1) ਦੀ ਸਰਜਰੀ ਕਰਵਾਈ ਹੈ, ਨੇ ਆਪਣੀ ਸਿਹਤ ਅਤੇ ਮਾਨਸਿਕ ਸਥਿਤੀ ਬਾਰੇ ਇੱਕ ਬਹੁਤ ਹੀ ਭਾਵੁਕ ਪੋਸਟ ਸਾਂਝੀ ਕੀਤੀ ਹੈ। ‘ਸੈਕਰਡ ਗੇਮਸ’ ਅਤੇ ‘ਮੰਟੋ’ ਵਰਗੀਆਂ ਫਿਲਮਾਂ ਤੇ ਸੀਰੀਜ਼ ਰਾਹੀਂ ਆਪਣੀ ਪਛਾਣ ਬਣਾਉਣ ਵਾਲੀ ਰਾਜਸ਼੍ਰੀ ਨੇ ਦੱਸਿਆ ਕਿ ਕੈਂਸਰ ਦੀ ਖ਼ਬਰ ਸੁਣ ਕੇ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ।

ਅਦਾਕਾਰਾ ਨੇ ਸਾਂਝੀ ਕੀਤੀ ਭਾਵੁਕ ਪੋਸਟ

ਰਾਜਸ਼੍ਰੀ ਨੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, “ਮੈਨੂੰ ਅਜੇ ਵੀ ਯਾਦ ਹੈ ਜਦੋਂ ਮੈਨੂੰ ਪਹਿਲੀ ਵਾਰ ਆਪਣੇ ਬ੍ਰੈਸਟ ਕੈਂਸਰ ਬਾਰੇ ਪਤਾ ਲੱਗਾ ਸੀ। ਹਸਪਤਾਲ ਦੇ ਰਿਪੋਰਟ ਸੈਂਟਰ ਦੇ ਬਾਹਰ ਮੈਂ ਬਿਲਕੁਲ ਇਕੱਲੀ ਫੁੱਟ-ਫੁੱਟ ਕੇ ਰੋ ਰਹੀ ਸੀ। ਨਹੀਂ, ਮੈਂ ਮਜ਼ਬੂਤ ਨਹੀਂ ਰਹਿ ਸਕੀ। ਮੇਰੇ ਵਿੱਚ ਬਿਲਕੁਲ ਹਿੰਮਤ ਨਹੀਂ ਸੀ।”

ਅਦਾਕਾਰਾ ਨੇ ਅੱਗੇ ਲਿਖਿਆ ਕਿ ਅੱਜ ਵੀ ਜਦੋਂ ਲੋਕ ਪੁੱਛਦੇ ਹਨ ਕਿ ਇੰਨੀ ਫਿੱਟ ਹੋਣ ਦੇ ਬਾਵਜੂਦ ਇਹ ਕਿਵੇਂ ਹੋ ਗਿਆ, ਤਾਂ ਉਸ ਕੋਲ ਕੋਈ ਜਵਾਬ ਨਹੀਂ ਹੁੰਦਾ। ਉਨ੍ਹਾਂ ਕਿਹਾ, “ਦਰਦ ਸਿਰਫ਼ ਸਰੀਰਕ ਨਹੀਂ ਸੀ, ਸਗੋਂ ਮਾਨਸਿਕ ਅਤੇ ਭਾਵਨਾਤਮਕ ਦਰਦ ਵੀ ਅਸਹਿ ਸੀ। ਮੈਂ ਕਈ ਵਾਰ ਟੁੱਟੀ—ਕਦੇ ਇਕੱਲੀ, ਕਦੇ ਦੋਸਤਾਂ ਦੇ ਸਾਹਮਣੇ। ਪਰ ਕਈ ਦਿਨ ਅਜਿਹੇ ਵੀ ਆਏ ਜਦੋਂ ਮੈਂ ਉੱਠੀ ਅਤੇ ਹਾਰ ਨਾ ਮੰਨਣ ਦਾ ਫੈਸਲਾ ਕੀਤਾ।” ਰਾਜਸ਼੍ਰੀ ਨੇ ਦੱਸਿਆ ਕਿ ਉਹ ਹੁਣ ਹੌਲੀ-ਹੌਲੀ ਅੱਗੇ ਵਧਣਾ ਸਿੱਖ ਰਹੀ ਹੈ ਅਤੇ ਛੋਟੀਆਂ-ਛੋਟੀਆਂ ਚੀਜ਼ਾਂ ਵਿੱਚ ਖੁਸ਼ੀ ਲੱਭ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਆਉਣ ਵਾਲੇ ਕੱਲ੍ਹ ਲਈ ਕਈ ਲੜਾਈਆਂ ਬਾਕੀ ਹਨ, ਪਰ ਉਹ ਅੱਜ ਦੇ ਦਿਨ ਨੂੰ ਪਿਆਰ ਅਤੇ ਸ਼ਾਂਤੀ ਨਾਲ ਜਿਉਣਾ ਚਾਹੁੰਦੀ ਹੈ।

ਵਰਕਫਰੰਟ 

ਦੱਸ ਦੇਈਏ ਕਿ ਰਾਜਸ਼੍ਰੀ ਦੇਸ਼ਪਾਂਡੇ ਨੇ 2012 ਵਿੱਚ ਫਿਲਮ ‘ਤਲਾਸ਼’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਕਿੱਕ’, ‘ਮੰਟੋ’ ਅਤੇ ‘ਸੈਕਰਡ ਗੇਮਸ’ ਵਰਗੇ ਪ੍ਰੋਜੈਕਟਾਂ ਵਿੱਚ ਸ਼ਾਨਦਾਰ ਕੰਮ ਕੀਤਾ। ਹਾਲ ਹੀ ਵਿੱਚ ਉਹ ਮਣੀ ਰਤਨਮ ਦੀ ਫਿਲਮ ‘ਠੱਗ ਲਾਈਫ’ (2025) ਵਿੱਚ ਕਮਲ ਹਾਸਨ ਅਤੇ ਤ੍ਰਿਸ਼ਾ ਵਰਗੇ ਸਿਤਾਰਿਆਂ ਨਾਲ ਨਜ਼ਰ ਆਈ ਸੀ।

ਹੋਰ ਪੜ੍ਹੋ



News Source link