Actress Accident: ਮਸ਼ਹੂਰ ਬਾਲੀਵੁੱਡ ਅਦਾਕਾਰਾ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ, ਜਦੋਂ ਉਹ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ‘ਚ ਗਈ। ਇਸ ਭਿਆਨਕ ਹਾਦਸੇ ਕਾਰਨ ਉਨ੍ਹਾਂ ਦੀ ਰੀੜ੍ਹ ਦੀ ਹੱਡੀ ‘ਚ ਫ੍ਰੈਕਚਰ ਹੋ ਗਿਆ ਹੈ। ਅਦਾਕਾਰਾ ਦੀ ਪ੍ਰਚਾਰ ਟੀਮ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ, ਜਿੱਥੇ ਉਸ ਦੀ ਸਰਜਰੀ ਹੋਵੇਗੀ। ਪ੍ਰਚਾਰ ਟੀਮ ਨੇ ਦੱਸਿਆ ਕਿ ਅਦਾਕਾਰਾ ਫਿਲਹਾਲ ਇਸ ਸਮੇਂ ਬਾਲੀ ਦੇ ਇੱਕ ਹਸਪਤਾਲ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਹੈ।
ਕੰਮ ਅਤੇ ਛੁੱਟੀਆਂ ਮਨਾਉਣ ਲਈ ਗਈ ਸੀ ਅਦਾਕਾਰਾ
ਇੱਕ ਬਿਆਨ ‘ਚ ਕਿਹਾ ਗਿਆ ਹੈ,”ਕੰਮ ਅਤੇ ਛੁੱਟੀਆਂ ਮਨਾਉਣ ਲਈ ਬਾਲੀ ਗਈ ਨੁਸਰਤ ਭਰੂਚਾ ਇਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਅਤੇ ਉਸ ਦੀ ਰੀੜ੍ਹ ਦੀ ਹੱਡੀ ‘ਚ ਫ੍ਰੈਕਚਰ ਹੋ ਗਿਆ ਹੈ। ਉਹ ਇਸ ਸਮੇਂ ਬਾਲੀ ਦੇ ਹਸਪਤਾਲ ‘ਚ ਦਾਖਲ ਹੈ ਅਤੇ ਡਾਕਟਰੀ ਨਿਗਰਾਨੀ ਹੇਠ ਹੈ। ਡਾਕਟਰਾਂ ਵਲੋਂ ਜਾਂਚ ਤੋਂ ਬਾਅਦ ਨੁਸਰਤ ਦੀ ਰੀੜ੍ਹ ਦੀ ਹੱਡੀ ਦੀ ਸਰਜਰੀ ਕੀਤੀ ਜਾਵੇਗੀ।” ਬਿਆਨ ‘ਚ ਕਿਹਾ ਗਿਆ ਹੈ,”ਇਸ ਸਮੇਂ ਸਾਡੀ ਸਭ ਤੋਂ ਵੱਡੀ ਤਰਜੀਹ ਉਸ ਦੀ ਸਿਹਤ ਅਤੇ ਉਸ ਨੂੰ ਲੋੜੀਂਦੀ ਡਾਕਟਰੀ ਦੇਖਭਾਲ ਪ੍ਰਦਾਨ ਕਰਨਾ ਹੈ। ਅਸੀਂ ਨੁਸਰਤ ਨੂੰ ਏਅਰ ਐਂਬੂਲੈਂਸ ਰਾਹੀਂ ਬਾਲੀ ਤੋਂ ਮੁੰਬਈ ਲਿਆਉਣ ਦੇ ਪ੍ਰਬੰਧ ਕਰ ਰਹੇ ਹਾਂ, ਜਿੱਥੇ ਉਸ ਦੀ ਸਰਜਰੀ ਹੋਵੇਗੀ।”
ਬਿਆਨ ਦੇ ਅਨੁਸਾਰ, ਸੱਟ ਦੀ ਗੰਭੀਰਤਾ ਅਤੇ ਸਰਜਰੀ ਨੂੰ ਦੇਖਦੇ ਹੋਏ ਭਰੂਚਾ ਨੂੰ ਆਰਾਮ ਕਰਨ ਅਤੇ ਠੀਕ ਹੋਣ ਲਈ ਸਮਾਂ ਚਾਹੀਦਾ ਹੋਵੇਗਾ, ਜਿਸ ਨਾਲ ਅਗਲੇ ਕੁਝ ਹਫ਼ਤਿਆਂ ਦੇ ਉਨ੍ਹਾਂ ਦੇ ਕੰਮ ‘ਤੇ ਅਸਰ ਪੈ ਸਕਦਾ ਹੈ। ਪ੍ਰਚਾਰ ਟੀਮ ਨੇ ਅਦਾਕਾਰਾ ਦੀ ਪ੍ਰਾਇਵੇਸੀ ਦਾ ਸਨਮਾਨ ਕਰਨ ਅਤੇ ਉਸ ਨੂੰ ਆਪਣੇ ਇਲਾਜ ਅਤੇ ਸਿਹਤ ‘ਚ ਸੁਧਾਰ ‘ਤੇ ਧਿਆਨ ਕੇਂਦਰਿਤ ਕਰਨ ਦੀ ਆਗਿਆ ਦਿੱਤੀ ਹੈ। ਬਿਆਨ ‘ਚ ਕਿਹਾ ਗਿਆ ਹੈ,”ਅਸੀਂ ਸਾਰਿਆਂ ਦੀ ਚਿੰਤਾ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦੀ ਹਾਂ ਅਤੇ ਢੁਕਵੇਂ ਸਮੇਂ ‘ਤੇ ਹੋਰ ਜਾਣਕਾਰੀ ਸਾਂਝੀ ਕਰਾਂਗੇ।”
ਵਰਕਫਰੰਟ
ਭਰੂਚਾ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ 2006 ਦੀ ਫਿਲਮ ‘ਜੈ ਸੰਤੋਸ਼ੀ ਮਾਂ’ ਨਾਲ ਕੀਤੀ ਸੀ, ਪਰ ਉਸ ਨੂੰ ਪਛਾਣ 2010 ਦੀ ਫਿਲਮ “ਲਵ ਸੈਕਸ ਔਰ ਧੋਖਾ” ਅਤੇ 2011 ਦੀ ਕਾਰਤਿਕ ਆਰੀਅਨ ਨਾਲ ਆਈ “ਪਿਆਰ ਕਾ ਪੰਚਨਾਮਾ” ਫਿਲਮ ਤੋਂ ਮਿਲੀ। ਭਰੂਚਾ ਜਲਦੀ ਹੀ ਰੇਮੋ ਡਿਸੂਜ਼ਾ ਦੁਆਰਾ ਨਿਰਦੇਸ਼ਤ ਇਕ ਐਕਸ਼ਨ ਫਿਲਮ ‘ਚ ਟਾਈਗਰ ਸ਼ਰਾਫ ਦੇ ਨਾਲ ਦਿਖਾਈ ਦੇਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।