Actress Accident: ਮਨੋਰੰਜਨ ਜਗਤ ਤੋਂ ਲਗਾਤਾਰ ਦੂਜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਹਾਲੀਵੁੱਡ ਦੀ ਮਸ਼ਹੂਰ ਫਿਲਮ ‘Godzilla vs Kong’ (2021) ਅਤੇ ਇਸ ਦੇ ਸੀਕਵਲ ‘Godzilla x Kong: The New Empire’ (2024) ਵਿੱਚ ਜੀਆ (Jia) ਦਾ ਕਿਰਦਾਰ ਨਿਭਾਉਣ ਵਾਲੀ ਨੌਜਵਾਨ ਅਦਾਕਾਰਾ Kaylee Hottle ਦਾ ਸਿਰਫ਼ 18 ਸਾਲ ਦੀ ਉਮਰ ਵਿੱਚ ਇੱਕ ਦਰਦਨਾਕ ਕਾਰ ਹਾਦਸੇ ਵਿੱਚ ਦੇਹਾਂਤ ਹੋ ਗਿਆ। ਇਸ ਖਬਰ ਨੂੰ ਸੁਣਦਿਆਂ ਪ੍ਰਸ਼ੰਸਕ ਗਹਿਰੇ ਸਦਮੇ ਵਿੱਚ ਡੁੱਬੇ ਹੋਏ ਹਨ।
ਪਿਤਾ ਵੱਲੋਂ ਕੀਤੀ ਗਈ ਮੌਤ ਦੀ ਪੁਸ਼ਟੀ
ਰਿਪੋਰਟ ਅਨੁਸਾਰ, ਕੇਲੀ ਦੇ ਪਿਤਾ Joshua Hottle ਨੇ American Sign Language (ASL) ਵਿੱਚ ਫੇਸਬੁੱਕ ਲਾਈਵ ਕਰਕੇ ਆਪਣੀ ਧੀ ਦੇ ਦਿਹਾਂਤ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਕੇਲੀ ਦੀ ਮੌਤ ਅਮਰੀਕਾ ਦੇ ਮੈਰੀਲੈਂਡ ਰਾਜ ਵਿੱਚ ਇੱਕ ਕਾਰ ਹਾਦਸੇ ਦੌਰਾਨ ਹੋਈ।
ਕੇਲੀ Texas School for the Deaf ਵਿੱਚ ਸੀਨੀਅਰ ਵਿਦਿਆਰਥਣ ਸੀ। ਸਕੂਲ ਵੱਲੋਂ ਜਾਰੀ ਅਧਿਕਾਰਕ ਬਿਆਨ ਵਿੱਚ ਕਿਹਾ ਗਿਆ ਕਿ ਇਸ ਦੁੱਖ ਦੀ ਘੜੀ ਵਿੱਚ ਉਹ ਕੇਲੀ ਦੇ ਪਰਿਵਾਰ, ਦੋਸਤਾਂ, ਸਹਿਪਾਠੀਆਂ ਅਤੇ ਪ੍ਰਸ਼ੰਸਕਾਂ ਨਾਲ ਖੜ੍ਹੇ ਹਨ। ਸਕੂਲ ਨੇ ਲੋਕਾਂ ਨੂੰ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਦੀ ਵੀ ਅਪੀਲ ਕੀਤੀ।
ਲੋਕਾਂ ਵਿਚਾਲੇ ਇੰਝ ਲੁੱਟੀ ਵਾਹੋ-ਵਾਹੀ
ਕੇਲੀ ਹੌਟਲ ਇੱਕ ਬੋਲ਼ੇ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਉਹ ਖੁਦ ਵੀ ਬੋਲ਼ੀ ਸੀ। ‘Godzilla vs Kong’ ਵਿੱਚ ਉਸ ਨੇ ਜੀਆ ਨਾਮ ਦੀ ਬੋਲ਼ੀ ਅਨਾਥ ਬੱਚੀ ਦਾ ਕਿਰਦਾਰ ਨਿਭਾਇਆ, ਜਿਸ ਦਾ ਕੋਂਗ ਨਾਲ ਡੂੰਘਾ ਜਜ਼ਬਾਤੀ ਰਿਸ਼ਤਾ ਦਿਖਾਇਆ ਗਿਆ ਸੀ। ਫਿਲਮ ਵਿੱਚ American Sign Language (ASL) ਰਾਹੀਂ ਕੋਂਗ ਨਾਲ ਉਸ ਦਾ ਸੰਚਾਰ ਦਰਸ਼ਕਾਂ ਨੂੰ ਕਾਫ਼ੀ ਪਸੰਦ ਆਇਆ ਅਤੇ ਉਸ ਦੀ ਅਦਾਕਾਰੀ ਦੀ ਖੂਬ ਸਰਾਹਨਾ ਹੋਈ।
ਅਟਲਾਂਟਾ (ਜਾਰਜੀਆ) ਵਿੱਚ ਜਨਮੀ ਕੇਲੀ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਇਸ਼ਤਿਹਾਰਾਂ ਨਾਲ ਕੀਤੀ ਸੀ। ਸਾਲ 2017 ਵਿੱਚ ਉਹ ਪਹਿਲੀ ਵਾਰ ਕੈਮਰੇ ਸਾਹਮਣੇ ਆਈ ਅਤੇ ਬੋਲ਼ੇ ਭਾਈਚਾਰੇ ਲਈ ਜਾਗਰੂਕਤਾ ਫੈਲਾਉਣ ਵਾਲੇ ਕਈ ਵਿਗਿਆਪਨਾਂ ਵਿੱਚ ਕੰਮ ਕੀਤਾ। ਬਾਅਦ ਵਿੱਚ ਮਸ਼ਹੂਰ ਕਾਸਟਿੰਗ ਡਾਇਰੈਕਟਰ Sarah Halley Finn ਨੇ ਉਸ ਨੂੰ ‘Godzilla vs Kong’ ਵਿੱਚ ਜੀਆ ਦੀ ਭੂਮਿਕਾ ਲਈ ਚੁਣਿਆ, ਜਿਸ ਤੋਂ ਬਾਅਦ ਉਹ ਅੰਤਰਰਾਸ਼ਟਰੀ ਪੱਧਰ ‘ਤੇ ਮਸ਼ਹੂਰ ਹੋ ਗਈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।