Actor Sonam Kapoor : ਬਾਲੀਵੁੱਡ ਅਦਾਕਾਰਾ ਸੋਨਮ ਕਪੂਰ (Sonam Kapoor Welcomes Second Child )ਦੂਜੀ ਵਾਰ ਮਾਂ ਬਣੀ ਹੈ। ਉਸ ਨੇ 29 ਮਾਰਚ ਨੂੰ ਮੁੰਬਈ ਵਿਚ ਇਕ ਪੁੱਤਰ ਨੂੰ ਜਨਮ ਦਿੱਤਾ। ਦੱਸ ਦੇਈਏ ਕਿ ਉਸ ਦਾ ਪਹਿਲਾਂ ਵੀ ਇਕ ਪੁੱਤਰ ਵਾਯੂ ਹੈ। ਸੋਨਮ ਅਤੇ ਉਸਦੇ ਪਤੀ ਆਨੰਦ ਆਹੂਜਾ ਨੇ ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ।
ਜੋੜੇ ਨੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਿਖਿਆ, ਕਿ ਬਹੁਤ ਖੁਸ਼ੀ ਅਤੇ ਪਿਆਰ ਨਾਲ ਅਸੀਂ ਇਹ ਦੱਸਦੇ ਹਾਂ ਕਿ ਅੱਜ 29 ਮਾਰਚ 2026 ਨੂੰ ਸਾਡੇ ਘਰ ਬੇਟੇ ਦਾ ਜਨਮ ਹੋਇਆ ਹੈ। ਸਾਡਾ ਪਰਿਵਾਰ ਵੱਡਾ ਹੋ ਗਿਆ ਹੈ ਅਤੇ ਉਸਦੇ ਆਉਣ ਨਾਲ ਸਾਡੇ ਦਿਲ ਖੁਸ਼ੀ ਨਾਲ ਭਰ ਗਏ ਹਨ। ਵਾਯੂ ਆਪਣੇ ਛੋਟੇ ਭਰਾ ਦੇ ਆਉਣ ਨਾਲ ਬਹੁਤ ਖੁਸ਼ ਹੈ।
ਇਹ ਛੋਟਾ ਜਿਹਾ ਮਹਿਮਾਨ ਸਾਡੇ ਘਰ ਵਿਚ ਬਹੁਤ ਖੁਸ਼ੀਆਂ ਲੈ ਕੇ ਆਇਆ ਹੈ। ਅਸੀਂ ਹੁਣ ਚਾਰ ਲੋਕਾਂ ਦਾ ਪਰਿਵਾਰ ਬਣ ਕੇ ਇਸ ਨਵੀਂ ਸ਼ੁਰੂਆਤ ਲਈ ਬਹੁਤ ਧੰਨਵਾਦੀ ਹਾਂ। ਪਿਆਰ ਨਾਲ ਸੋਨਮ, ਆਨੰਦ ਅਤੇ ਵਾਯੂ। ਇਸ ਖੁਸ਼ਖਬਰੀ ਤੋਂ ਬਾਅਦ ਕਰੀਨਾ ਕਪੂਰ, ਆਲੀਆ ਭੱਟ, ਦੀਆ ਮਿਰਜ਼ਾ, ਹੁਮਾ ਕੁਰੈਸ਼ੀ ਸਮੇਤ ਕਈ ਮਸ਼ਹੂਰ ਹਸਤੀਆਂ ਇਸ ਜੋੜੇ ਨੂੰ ਸ਼ੁਭਕਾਮਨਾਵਾਂ ਦੇ ਰਹੀਆਂ ਹਨ।
ਨਵੰਬਰ ਵਿੱਚ ਦੂਜੀ ਪ੍ਰੈਗਨੈਂਸੀ ਕੀਤੀ ਸੀ ਅਨਾਊਸ
ਸੋਨਮ ਕਪੂਰ ਨੇ ਨਵੰਬਰ 2025 ਵਿੱਚ ਦੂਜੀ ਵਾਰ ਮਾਂ ਦੀ ਖ਼ੁਸ਼ਖ਼ਬਰੀ ਫ਼ੈਨਜ ਨੂੰ ਦਿੱਤੀ ਸੀ। ਉਸਨੇ ਪਿੰਕ ਗਲੈਮਰਸ ਆਊਟਫਿੱਟ ‘ਚ ਮਦਰਹੁਡ ਕੈਪਸ਼ਨ ਨਾਲ ਉਸ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਸਾਲਾਂ ਤੱਕ ਇੱਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ 8 ਮਈ 2018 ਨੂੰ ਇੱਕ ਸ਼ਾਨਦਾਰ ਸਮਾਗਮ ਵਿੱਚ ਵਿਆਹ ਕਰਵਾਇਆ ਸੀ। ਵਿਆਹ ਦੇ ਕਰੀਬ ਚਾਰ ਸਾਲ ਬਾਅਦ, ਅਗਸਤ 2022 ਵਿੱਚ ਉਨ੍ਹਾਂ ਦੇ ਪਹਿਲੇ ਬੇਟੇ ‘ਵਾਯੂ’ ਦਾ ਜਨਮ ਹੋਇਆ ਸੀ ਅਤੇ ਹੁਣ ਚਾਰ ਸਾਲ ਬਾਅਦ ਉਨ੍ਹਾਂ ਦੇ ਘਰ ਦੂਜੇ ਬੇਟੇ ਨੇ ਜਨਮ ਲਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ