Actor Dharmendra Passes Away:ਪਿੰਡ ਵਾਲਿਆਂ ਨੇ ਸਾਂਭੀ ਧਰਮਿੰਦਰ ਦੀ ਆਖ਼ਰੀ ਨਿਸ਼ਾਨੀ! | Khanna News | Abp Sanjha

Must read



<p>ਭਾਰਤੀ ਸਿਨੇਮਾ ਦੇ ਲੈਜੰਡਰੀ ਅਦਾਕਾਰ ਧਰਮਿੰਦਰ ਦੇ ਦੇਹਾਂਤ ਨੇ ਪੂਰੇ ਬਾਲੀਵੁੱਡ ਅਤੇ ਉਨ੍ਹਾਂ ਦੇ ਫੈਨਸ ਨੂੰ ਹਲਾ ਕੇ ਰੱਖ ਦਿੱਤਾ । 89 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ 24 ਨਵੰਬਰ ਨੂੰ ਮੁੰਬਈ ਦੀ ਆਪਣੀ ਰਿਹਾਇਸ਼ ਚ ਆਖਰੀ ਸਾਹ ਲਏ । ਬਾਲੀਵੁੱਡ ਅਦਾਕਾਰ ਧਰਮਿੰਦਰ ਦਿਓਲ ਦਾ ਜਨਮ ਖੰਨਾ ਦੇ ਪਿੰਡ ਨਸਰਾਲੀ ਵਿੱਚ ਹੋਇਆ ਸੀ। ਉਸ ਸਮੇਂ ਧਰਮਿੰਦਰ ਦੇ ਪਿਤਾ ਇੱਕ ਸਰਕਾਰੀ ਅਧਿਆਪਕ ਸਨ ਅਤੇ ਉਨ੍ਹਾਂ ਦੀ ਪਹਿਲੀ ਪੋਸਟਿੰਗ ਨਸਰਾਲੀ ਵਿੱਚ ਹੋਈ ਸੀ। ਉਹ ਉੱਥੇ ਕਿਰਾਏ ਦੇ ਘਰ ਵਿੱਚ ਰਹਿੰਦੇ ਸਨ। ਜਿਸ ਘਰ ਵਿੱਚ ਧਰਮਿੰਦਰ ਦਾ ਜਨਮ ਹੋਇਆ ਸੀ, ਉਹ ਘਰ ਅਜੇ ਵੀ ਉਨ੍ਹਾਂ ਦੀ ਯਾਦ ਵਿੱਚ ਖੜ੍ਹਾ ਹੈ। ਪਿੰਡ ਵਾਸੀਆਂ ਨੇ ਧਰਮਿੰਦਰ ਦੇ ਦੇਹਾਂਤ ‘ਤੇ ਆਪਣਾ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇਹ ਵੀ ਦੁੱਖ ਪ੍ਰਗਟ ਕੀਤਾ ਕਿ ਧਰਮਿੰਦਰ ਕੋਲ ਕਦੇ ਵੀ ਪਿੰਡ ਆਉਣ ਦਾ ਕੋਈ ਕਾਰਨ ਨਹੀਂ ਸੀ।</p>



News Source link

- Advertisement -

More articles

- Advertisement -

Latest article