Abhishek Sharma: ਅਭਿਸ਼ੇਕ ਸ਼ਰਮਾ ਨੂੰ ਸੌਂਪੀ ਜਾਏਗੀ ਕਪਤਾਨੀ, ਜਾਣੋ ਕਿਉਂ ਲਿਆ ਗਿਆ ਵੱਡਾ ਫੈਸਲਾ? ਟੀਮ ਦੀ ਅਗਵਾਈ  ਕਰਨਗੇ…

Must read


Abhishek Sharma: ਆਈਪੀਐਲ 2026 ਤੋਂ ਪਹਿਲਾਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ IPL 2026 ਦਾ ਆਗਾਜ਼ 28 ਮਾਰਚ ਤੋਂ ਹੋਣ ਜਾ ਰਿਹਾ ਹੈ ਅਤੇ ਇਸ ਟੂਰਨਾਮੈਂਟ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ (SRH) ਦੀ ਟੀਮ ਵਿੱਚ ਵੱਡੀ ਤਬਦੀਲੀ ਦੇ ਸੰਕੇਤ ਮਿਲ ਰਹੇ ਹਨ। ਰਿਪੋਰਟਾਂ ਅਨੁਸਾਰ, ਟੀਮ ਨੇ ਆਪਣੇ ਸਟਾਰ ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਸ਼ੁਰੂਆਤੀ ਮੈਚਾਂ ਲਈ ਕਪਤਾਨੀ ਸੌਂਪਣ ਦਾ ਮਨ ਬਣਾ ਲਿਆ ਹੈ।

ਅਭਿਸ਼ੇਕ ਸ਼ਰਮਾ ਨੂੰ ਸੌਪੀਂ ਜਾਏਗੀ ਟੀਮ ਦੀ ਕਮਾਨ?

ਜਾਣਕਾਰੀ ਲਈ ਦੱਸ ਦੇਈਏ ਕਿ ਸਨਰਾਈਜ਼ਰਜ਼ ਹੈਦਰਾਬਾਦ ਦੇ ਨਿਯਮਤ ਕਪਤਾਨ ਪੈਟ ਕਮਿੰਸ ਪਿਛਲੇ ਕਾਫੀ ਸਮੇਂ ਤੋਂ ਪਿੱਠ ਦੀ ਸੱਟ ਨਾਲ ਜੂਝ ਰਹੇ ਹਨ, ਜੋ ਸਾਲ 2025 ਵਿੱਚ ਐਸ਼ੇਜ਼ ਸੀਰੀਜ਼ ਦੌਰਾਨ ਹੋਰ ਗੰਭੀਰ ਹੋ ਗਈ ਸੀ। ਇਸੇ ਸੱਟ ਕਾਰਨ ਉਹ ਟੀ-20 ਵਿਸ਼ਵ ਕੱਪ ਅਤੇ ਐਸ਼ੇਜ਼ ਦੇ ਤਿੰਨ ਟੈਸਟ ਮੈਚ ਵੀ ਨਹੀਂ ਖੇਡ ਸਕੇ ਸਨ। ਜਦੋਂ ਤੱਕ ਕਮਿੰਸ ਮੈਡੀਕਲ ਟੀਮ ਤੋਂ ਕਲੀਅਰੈਂਸ ਮਿਲਣ ਤੋਂ ਬਾਅਦ ਵਾਪਸੀ ਨਹੀਂ ਕਰਦੇ, ਉਦੋਂ ਤੱਕ ਅਭਿਸ਼ੇਕ ਸ਼ਰਮਾ ਟੀਮ ਦੀ ਅਗਵਾਈ ਕਰਨਗੇ। ਕਮਿੰਸ ਦੇ ਵਾਪਸ ਆਉਂਦੇ ਹੀ ਕਮਾਨ ਫਿਰ ਉਨ੍ਹਾਂ ਦੇ ਹੱਥਾਂ ਵਿੱਚ ਆ ਜਾਵੇਗੀ।

ਅਭਿਸ਼ੇਕ ਸ਼ਰਮਾ ਨੂੰ ਕਪਤਾਨ ਬਣਾਉਣ ਦਾ ਫੈਸਲਾ ਉਨ੍ਹਾਂ ਦੇ ਭਾਰਤੀ ਕ੍ਰਿਕਟ ਵਿੱਚ ਵਧਦੇ ਕੱਦ ਅਤੇ ਤਜ਼ਰਬੇ ਨੂੰ ਦੇਖਦੇ ਹੋਏ ਲਿਆ ਗਿਆ ਹੈ। IPL ਅੰਕੜੇ: ਅਭਿਸ਼ੇਕ ਨੇ ਹੁਣ ਤੱਕ 77 ਮੈਚਾਂ ਵਿੱਚ 27.10 ਦੀ ਔਸਤ ਅਤੇ 160 ਤੋਂ ਵੱਧ ਦੇ ਸਟ੍ਰਾਈਕ ਰੇਟ ਨਾਲ 1816 ਰਨ ਬਣਾਏ ਹਨ, ਜਿਸ ਵਿੱਚ ਇੱਕ ਸੈਂਕੜਾ ਅਤੇ 9 ਅਰਧ-ਸੈਂਕੜੇ ਸ਼ਾਮਲ ਹਨ।

ਉਹ ਮੌਜੂਦਾ ਸਮੇਂ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਨੰਬਰ 1 ਟੀ-20 ਬੱਲੇਬਾਜ਼ ਹਨ। ਉਨ੍ਹਾਂ ਨੇ 45 ਪਾਰੀਆਂ ਵਿੱਚ 1438 ਰਨ ਬਣਾਏ ਹਨ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 190 ਤੋਂ ਵੀ ਜ਼ਿਆਦਾ ਦਾ ਹੈ। ਇਸ ਫੈਸਲੇ ਨਾਲ ਸਨਰਾਈਜ਼ਰਜ਼ ਹੈਦਰਾਬਾਦ ਨੂੰ ਇੱਕ ਨੌਜਵਾਨ ਅਤੇ ਹਮਲਾਵਰ ਕਪਤਾਨ ਮਿਲਣ ਦੀ ਉਮੀਦ ਹੈ, ਜੋ ਆਪਣੀ ਸ਼ਾਨਦਾਰ ਫਾਰਮ ਨਾਲ ਟੀਮ ਨੂੰ ਨਵੀਂ ਦਿਸ਼ਾ ਦੇ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article