Aasif Khan: 'ਪੰਚਾਇਤ' ਸੀਰੀਜ਼ ਦੇ ਫੇਮ ਐਕਟਰ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਜ਼ੇਰੇ ਇਲਾਜ, ਫੈਨਜ਼ ਹੋਏ ਚਿੰਤਤ

Must read


‘ਪੰਚਾਇਤ’ ਸੀਰੀਜ਼ ਨਾਲ ਘਰ-ਘਰ ਵਿੱਚ ਮਸ਼ਹੂਰ ਹੋਏ ਅਦਾਕਾਰ ਆਸਿਫ ਖਾਨ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੋਮਵਾਰ ਰਾਤ ਨੂੰ ਅਦਾਕਾਰ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਸਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਮੇਂ ਸਿਰ ਸਹੀ ਇਲਾਜ ਮਿਲਣ ਕਾਰਨ ਅਦਾਕਾਰ ਦੀ ਜਾਨ ਖਤਰੇ ਤੋਂ ਬਾਹਰ ਹੈ। ਹੁਣ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਅਦਾਕਾਰ ਆਸਿਫ ਖਾਨ, ਜਿਨ੍ਹਾਂ ਨੂੰ ਹਾਰਟ ਅਟੈਕ ਤੋਂ ਬਾਅਦ ਹੁਣ ਸਥਿਰ ਹਾਲਤ ਵਿੱਚ ਦੱਸਿਆ ਜਾ ਰਿਹਾ ਹੈ, ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਪਿਛਲੇ 36 ਘੰਟਿਆਂ ਤੋਂ ਇਸ ਨੂੰ ਦੇਖਣ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਹੈ। ਜ਼ਿੰਦਗੀ ਛੋਟੀ ਹੈ, ਇੱਕ ਦਿਨ ਨੂੰ ਵੀ ਹਲਕੇ ਵਿੱਚ ਨਾ ਲਓ, ਇੱਕ ਪਲ ਵਿੱਚ ਸਭ ਕੁਝ ਬਦਲ ਸਕਦਾ ਹੈ, ਜੋ ਕੁਝ ਵੀ ਤੁਹਾਡੇ ਕੋਲ ਹੈ ਅਤੇ ਜੋ ਤੁਸੀਂ ਹੋ, ਉਸ ਲਈ ਸ਼ੁਕਰਗੁਜ਼ਾਰ ਰਹੋ। ਯਾਦ ਰੱਖੋ ਕਿ ਤੁਹਾਡੇ ਲਈ ਕੌਣ ਜ਼ਿਆਦਾ ਮਹੱਤਵਪੂਰਨ ਹੈ ਅਤੇ ਹਮੇਸ਼ਾ ਉਹਨਾਂ ਦੀ ਕਦਰ ਕਰੋ। ਜ਼ਿੰਦਗੀ ਇੱਕ ਤੋਹਫਾ ਹੈ, ਅਤੇ ਅਸੀਂ ਧੰਨ ਹਾਂ।” ਫੈਨਜ਼ ਅਦਾਕਾਰ ਦੇ ਜਲਦੀ ਠੀਕ ਹੋਣ ਦੇ ਲਈ ਪ੍ਰਾਥਨਾ ਕਰ ਰਹੇ ਹਨ।

 

Aasif Khan: 'ਪੰਚਾਇਤ' ਸੀਰੀਜ਼ ਦੇ ਫੇਮ ਐਕਟਰ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਜ਼ੇਰੇ ਇਲਾਜ, ਫੈਨਜ਼ ਹੋਏ ਚਿੰਤਤ

 

Aasif Khan: 'ਪੰਚਾਇਤ' ਸੀਰੀਜ਼ ਦੇ ਫੇਮ ਐਕਟਰ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ 'ਚ ਜ਼ੇਰੇ ਇਲਾਜ, ਫੈਨਜ਼ ਹੋਏ ਚਿੰਤਤ

ਦੱਸ ਦਈਏ ਕਿ ‘ਪੰਚਾਇਤ’ ਤੋਂ ਇਲਾਵਾ ਆਸਿਫ ਨੇ ‘ਮਿਰਜ਼ਾਪੁਰ’, ‘ਪਾਤਾਲ ਲੋਕ’ ਅਤੇ ਕਈ ਮਸ਼ਹੂਰ ਵੈਬ ਸੀਰੀਜ਼ਾਂ ਵਿੱਚ ਆਪਣੇ ਦਮਦਾਰ ਕਿਰਦਾਰਾਂ ਨਾਲ ਲੋਕਾਂ ਦਾ ਦਿਲ ਜਿੱਤਿਆ ਹੈ। ਇਸ ਤੋਂ ਇਲਾਵਾ ਹਾਲ ਹੀ ਵਿੱਚ ਉਹ ‘ਦ ਭੂਤਨੀ’ ਅਤੇ ‘ਕਾਕੁੜਾ’ ਫਿਲਮਾਂ ਵਿੱਚ ਵੀ ਨਜ਼ਰ ਆਏ ਸਨ। ਪੰਚਾਇਤ ਤੋਂ ਉਨ੍ਹਾਂ ਨੂੰ ਕਾਫੀ ਫੇਮ ਮਿਲਿਆ, ਉਨ੍ਹਾਂ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਕਾਫੀ ਪਿਆਰ ਮਿਲਿਆ।

 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article