Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ ਵੱਡੀ ਘਟਨਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਦੇਰ ਰਾਤ ਬਲਾਕ ਮਜੀਠਾ 2 ਦੇ ਆਮ ਆਦਮੀ ਪਾਰਟੀ ਦੇ ਵਾਈਸ ਚੇਅਰਮੈਨ ਸਿਕੰਦਰ ਸਿੰਘ ਖਿਦੋਵਾਲੀ ‘ਤੇ ਗੋਲੀਬਾਰੀ ਹੋਈ।
ਜਾਣਕਾਰੀ ਮੁਤਾਬਕ ਸਿਕੰਦਰ ਸਿੰਘ ਖਿਦੋਵਾਲੀ ਆਪਣੇ ਵਰਕਰਾਂ ਨਾਲ ਰਾਤ ਨੂੰ ਘਰ ਵਾਪਸ ਜਾ ਰਹੇ ਸਨ, ਜਿਸ ਦੌਰਾਨ ਪਿੰਡ ਪੰਨਵਾ ਤੇ ਖਿੱਦੋਵਾਲੀ ਕੋਲ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ।
ਇਸ ਘਟਨਾ ਵਿੱਚ ਚੇਅਰਮੈਨ ਸਿਕੰਦਰ ਸਿੰਘ ਦੀ ਮਸਾਂ ਹੀ ਜਾਨ ਬਚੀ ਪਰ ਗੱਡੀ ‘ਤੇ ਗੋਲੀਆਂ ਲੱਗੀਆਂ। ਰਾਤ ਨੂੰ ਹਨੇਰਾ ਹੋਣ ਕਰਕੇ ਅਨਪਛਾਤੇ ਵਿਅਕਤੀਆਂ ਦਾ ਪਤਾ ਨਹੀਂ ਚੱਲ ਸਕਿਆ ਕਿ ਉਹ ਕਿਸ ਪਾਸੇ ਨੂੰ ਫਰਾਰ ਹੋ ਗਏ। ਗੋਲੀਬਾਰੀ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha