37.3 C
Patiāla
Saturday, May 4, 2024

ਬੀਐਸਐਨਐਲ ਦੀ ਸੁਰਜੀਤੀ ਲਈ 1.64 ਲੱਖ ਕਰੋੜ ਰੁਪਏ ਦਾ ਪੈਕੇਜ ਮਨਜ਼ੂਰ

Must read


ਨਵੀਂ ਦਿੱਲੀ: ਕੇਂਦਰ ਨੇ ਅੱਜ ਸਰਕਾਰੀ ਮਾਲਕੀ ਵਾਲੀ ਟੈਲੀਕਾਮ ਕੰਪਨੀ ਬੀਐਸਐਨਐਲ ਨੂੰ ਸੁਰਜੀਤ ਕਰਨ ਲਈ 1.64 ਲੱਖ ਕਰੋੜ ਰੁਪਏ ਦੇ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ। ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਲਏ ਫੈਸਲਿਆਂ ਬਾਰੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਬੀਐਸਐਨਐਲ ਨੂੰ 4 ਜੀ ਸੇਵਾਵਾਂ ਦੇਣ ਲਈ ਸਪੈਕਟ੍ਰਮ ਦੇਵੇਗੀ। ਉਨ੍ਹਾਂ ਕਿਹਾ ਕਿ ਬੀਐਸਐਨਐਲ ਦੇ ਬਕਾਏ ਨੂੰ ਇਕੁਇਟੀ ਵਿੱਚ ਬਦਲਿਆ ਜਾਵੇਗਾ। ਨਾਲ ਹੀ ਕੰਪਨੀ ਇੰਨੀ ਹੀ ਰਾਸ਼ੀ ਦੇ ਬੈਂਕ ਕਰਜ਼ੇ ਦੀ ਅਦਾਇਗੀ ਲਈ ਬਾਂਡ ਜਾਰੀ ਕਰੇਗੀ। ਉਨ੍ਹਾਂ ਕਿਹਾ ਕਿ ਪੈਕੇਜ ਵਿੱਚ 43,964 ਕਰੋੜ ਰੁਪਏ ਦਾ ਨਕਦ ਹਿੱਸਾ ਸ਼ਾਮਲ ਹੈ। ਪੈਕੇਜ ਤਹਿਤ 1.2 ਲੱਖ ਕਰੋੜ ਰੁਪਏ  ਗੈਰ ਨਕਦ ਰੁੂਪ ਵਿੱਚ ਚਾਰ ਸਾਲਾਂ ਦੌਰਾਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਭਾਰਤ ਬ੍ਰਾਡਬੈਂਡ ਨਿਗਮ ਲਿਮਟਿਡ ਤੇ ਬੀਐਸਐਨਐਲ ਦੇ ਰਲੇਵੇਂ ਨੂੰ ਵੀ ਮਨਜ਼ੂਰੀ ਦਿੱਤੀ ਹੈ। -ਏਜੰਸੀ



News Source link

- Advertisement -

More articles

- Advertisement -

Latest article