ਮਹਾਲੀ ਵਿੱਚ ਸੜਕ ਹਾਦਸਾ; ਗੀਤਕਾਰ ਜਾਨੀ ਸਮੇਤ 3 ਜ਼ਖ਼ਮੀ

Must read


ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 19 ਜੁਲਾਈ   
                                       

ਇਥੇ ਸੈਕਟਰ-88 ਵਿੱਚ ਮੰਗਲਵਾਰ ਦੇਰ ਸ਼ਾਮ ਵਾਪਰੇ ਸੜਕ ਹਾਦਸੇ ਵਿੱਚ ਮਸ਼ਹੂਰ ਗੀਤਕਾਰ ਜਾਨੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚ ਉਸ ਦਾ ਦੋਸਤ ਅਤੇ ਫੋਰਡ ਕਾਰ ਦਾ ਚਾਲਕ ਸ਼ਾਮਲ ਹੈ। ਜਾਨੀ ਤੇ ਉਸ ਦੇ ਦੋਸਤ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਗੀਤਕਾਰ ਦੀ ਪਿੱਠ ਅਤੇ ਗਰਦਨ ’ਤੇ ਜਦੋਂਕਿ ਉਸ ਦੇ ਦੋਸਤ ਦੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪੁੱਜਾ ਹੈ। ਜਾਨੀ ਦਾ ਗੀਤ ‘ਤੇਰਾ ਯਾਰ ਤਿਤਲੀਆਂ ਵਰਗਾ’ ਬਹੁਤ ਮਕਬੂਲ ਹੋਇਆ ਸੀ। ਜਾਣਕਾਰੀ ਅਨੁਸਾਰ ਹਾਦਸਾ ਐਨਾ ਭਿਆਨਕ ਸੀ ਕਿ ਟੱਕਰ ਲੱਗਣ ਤੋਂ ਬਾਅਦ ਗੀਤਕਾਰ ਦੀ ਫਾਰਚੂਨਰ ਗੱਡੀ ਪਲਟ ਗਈ। ਰਾਹਗੀਰਾਂ ਨੇ ਜ਼ਖ਼ਮੀਆਂ ਨੂੰ ਵਾਹਨਾਂ ’ਚੋਂ ਬਾਹਰ ਕੱਢਿਆ। ਪੁਲੀਸ ਨੇ ਘਟਨਾ ਦੀ ਜਾਂਚ ਆਰੰਭ ਦਿੱਤੀ ਹੈ।

 

 

 





News Source link

- Advertisement -

More articles

- Advertisement -

Latest article