Sleep Problems : ਰਾਤ ਨੂੰ ਨੀਂਦ ਵਾਰ-ਵਾਰ ਖੁੱਲ੍ਹਦੀ ਹੈ ਤਾਂ ਹੋ ਸਕਦੇ ਹਨ ਇਹ 5 ਕਾਰਨ, ਸਰੀਰ ਦੇ ਇਨ੍ਹਾਂ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼

Must read


Sleep Problems : ਅੱਜਕੱਲ੍ਹ ਕਈ ਲੋਕਾਂ ਦੀ ਸ਼ਿਕਾਇਤ ਹੈ ਕਿ ਰਾਤ ਨੂੰ ਸੌਣ ਤੋਂ ਬਾਅਦ ਉਨ੍ਹਾਂ ਦੀ ਨੀਂਦ ਵਾਰ-ਵਾਰ ਖੁੱਲ੍ਹ ਜਾਂਦੀ ਹੈ। ਕਈ ਵਾਰ ਅੱਧੀ ਰਾਤ ਨੂੰ ਅਚਾਨਕ ਅੱਖ ਖੁੱਲ੍ਹ ਜਾਂਦੀ ਹੈ ਅਤੇ ਮੁੜ ਸੌਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ। ਜੇਕਰ ਤੁਹਾਡੇ ਨਾਲ ਵੀ ਅਜਿਹਾ ਲਗਾਤਾਰ ਹੋ ਰਿਹਾ ਹੈ ਤਾਂ ਇਸ ਨੂੰ ਸਿਰਫ਼ ਆਮ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਨਾ ਕਰੋ।

1. ਜ਼ਿਆਦਾ ਸੋਚਣਾ, ਕੰਮ ਦਾ ਦਬਾਅ ਅਤੇ ਮਾਨਸਿਕ ਤਣਾਅ ਨੀਂਦ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਕਾਰਨ ਰਾਤ ਨੂੰ ਵਾਰ-ਵਾਰ ਨੀਂਦ ਖੁੱਲ੍ਹ ਸਕਦੀ ਹੈ।

2. ਚਾਹ ਅਤੇ ਕੌਫੀ ਵਿੱਚ ਮੌਜੂਦ ਕੈਫੀਨ ਨੀਂਦ ‘ਤੇ ਅਸਰ ਪਾ ਸਕਦੀ ਹੈ। ਖਾਸ ਕਰਕੇ ਸ਼ਾਮ ਜਾਂ ਰਾਤ ਨੂੰ ਇਨ੍ਹਾਂ ਦਾ ਸੇਵਨ ਕਰਨ ਨਾਲ ਨੀਂਦ ਖਰਾਬ ਹੋ ਸਕਦੀ ਹੈ।

3. ਜੇਕਰ ਰਾਤ ਨੂੰ ਕਈ ਵਾਰ ਪਿਸ਼ਾਬ ਲਈ ਉੱਠਣਾ ਪੈਂਦਾ ਹੈ ਤਾਂ ਇਸ ਦੇ ਪਿੱਛੇ ਬਲੈਡਰ, ਸ਼ੂਗਰ ਜਾਂ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।

4.  ਸੌਣ ਤੋਂ ਪਹਿਲਾਂ ਲੰਬੇ ਸਮੇਂ ਤੱਕ ਮੋਬਾਈਲ ਦੇਖਣ ਨਾਲ ਦਿਮਾਗ਼ ਦੀ ਨੀਂਦ ਵਾਲੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।

5.ਇਸ ਸਮੱਸਿਆ ਵਿੱਚ ਸੌਂਦੇ ਸਮੇਂ ਸਾਹ ਵਾਰ-ਵਾਰ ਰੁਕ ਸਕਦਾ ਹੈ, ਜਿਸ ਕਾਰਨ ਨੀਂਦ ਟੁੱਟਦੀ ਹੈ। ਉੱਚੀ ਖਰਾਟੇ ਮਾਰਨਾ ਅਤੇ ਦਿਨ ਵੇਲੇ ਥਕਾਵਟ ਇਸ ਦੇ ਸੰਕੇਤ ਹੋ ਸਕਦੇ ਹਨ।

ਬਚਾਅ ਲਈ ਕੀ ਕਰੀਏ?

ਰੋਜ਼ਾਨਾ ਇੱਕੋ ਸਮੇਂ ਸੌਣ ਅਤੇ ਉੱਠਣ ਦੀ ਆਦਤ ਬਣਾਓ। ਸੌਣ ਤੋਂ ਪਹਿਲਾਂ ਮੋਬਾਈਲ ਦੀ ਵਰਤੋਂ ਘਟਾਓ, ਸ਼ਾਮ ਤੋਂ ਬਾਅਦ ਕੈਫੀਨ ਤੋਂ ਪਰਹੇਜ਼ ਕਰੋ ਅਤੇ ਸੌਣ ਵਾਲੇ ਕਮਰੇ ਦਾ ਮਾਹੌਲ ਸ਼ਾਂਤ ਰੱਖੋ।ਜੇਕਰ ਲਗਾਤਾਰ ਨੀਂਦ ਖੁੱਲ੍ਹਦੀ ਹੈ ਜਾਂ ਦਿਨ ਵੇਲੇ ਬਹੁਤ ਥਕਾਵਟ ਰਹਿੰਦੀ ਹੈ ਤਾਂ ਡਾਕਟਰ ਨਾਲ ਸਲਾਹ ਜ਼ਰੂਰ ਕਰੋ।

Check out below Health Tools-
Calculate Your Body Mass Index ( BMI )

Calculate The Age Through Age Calculator



News Source link

- Advertisement -

More articles

- Advertisement -

Latest article