Punjabi Singer Afsana Khan: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਅਮਨਦੀਪ ਸਿੰਘ ਉਰਫ਼ ਬਿੱਲਾ ਸਿੱਧੂ ਘੁੰਮਣ ਨੇ ਉਨ੍ਹਾਂ ਦੀ ਮੂੰਹ ਬੋਲੀ ਭੈਣ ਅਤੇ ਧੁਰੰਧਰ ਫੇਮ ਗਾਇਕਾ ਅਫਸਾਨਾ ਖਾਨ ਨੂੰ ਘੇਰਿਆ ਹੈ। ਉਨ੍ਹਾਂ ਨੇ ਕਿਹਾ ਕਿ ਅਫਸਾਨਾ ਖਾਨ ਉਨ੍ਹਾਂ ਲੋਕਾਂ ਦੇ ਨਾਲ ਮਿਲ ਕੇ ਕੌਲੈੂ ਕਰ ਰਹੀ, ਜੋ ਮੂਸੇਵਾਲਾ ਦੇ ਵਿਰੋਧੀ ਰਹੇ ਹਨ। ਉਹ ਪੈਸੇ ਅਤੇ ਸ਼ੌਹਰਤ ਲਈ ਆਪਣੇ ਭਰਾ ਨੂੰ ਭੁੱਲ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਅਫਸਾਨਾ ਨੇ ਪੈਸੇ ਅਤੇ ਸ਼ੌਹਰਤ ਲਈ ਸਿੱਧੂ ਨੂੰ ਭੁੱਲਾ ਦਿੱਤਾ। ਸਿੱਧੂ ਨੇ ਅਫਸਾਨਾ ਨੂੰ ਪਛਾਣ ਅਤੇ ਰੁਤਬਾ ਹਾਸਲ ਕਰਨ ਵਿੱਚ ਮਦਦ ਕੀਤੀ ਸੀ। ਸਿੱਧੂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ, ਪਰ ਉਹ ਕਦੇ ਵੀ ਨਹੀਂ ਦੱਬੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਨੇ ਹਮੇਸ਼ਾ ਲੋਕਾਂ ਦੇ ਦਿਲਾਂ ‘ਤੇ ਰਾਜ ਕੀਤਾ ਹੈ ਅਤੇ ਅਜਿਹਾ ਕਰਦਾ ਰਹੇਗਾ। ਇਸ ‘ਤੇ ਗਾਇਕਾ ਅਫਸਾਨਾ ਖਾਨ ਦੇ ਪੀਏ ਨੇ ਕਿਹਾ ਕਿ, “ਅਸੀਂ ਇਸ ਤੇ ਟਿੱਪਣੀ ਨਹੀਂ ਕਰ ਸਕਦੇ। ਅਸੀਂ ਜਲਦੀ ਹੀ ਇਸ ‘ਤੇ ਗੱਲ ਕਰਾਂਗੇ।” ਏਬੀਪੀ ਸਾਂਝਾ ਇਸਦੀ ਪੁਸ਼ਟੀ ਨਹੀਂ ਕਰਦਾ…
ਅਫਸਾਨਾ ਖਾਨ ਸਿੱਧੂ ਨੂੰ ਭੁੱਲ ਗਈ
ਬਿੱਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕਰਦੇ ਹੋਏ ਕਿਹਾ ਕਿ, “ਅਸੀਂ ਸੱਚੀ ਗੱਲ ਛਾਤੀ ਠੋਕ ਕੇ ਕਹਿੰਦੇ ਹਾਂ। ਅਸੀਂ ਉਸ ਵਿਅਕਤੀ ਦੇ ਨਾਲ ਖੜ੍ਹੇ ਹਾਂ ਜਿਸਨੇ ਹਮੇਸ਼ਾ ਸੱਚ ਬੋਲਿਆ ਅਤੇ ਕਦੇ ਕਿਸੇ ਅੱਗੇ ਨਹੀਂ ਝੁਕਿਆ। ਹੁਣ ਇਹ ਦੁੱਖ ਦੀ ਗੱਲ ਹੈ ਕਿ ਅਫਸਾਨਾ ਖਾਨ, ਜੋ ਆਪਣੇ ਆਪ ਨੂੰ ਸਿੱਧੂ ਦੀ ਭੈਣ ਕਹਿੰਦੀ ਹੈ, ਉਸਨੂੰ ਭੁੱਲ ਗਈ ਹੈ। ਸਿੱਧੂ ਦਾ ਹੱਥ ਫੜ ਕੇ ਅਫਸਾਨਾ ਖਾਨ ਕਿੱਥੇ ਤੱਕ ਪਹੁੰਚ ਗਈ?”
ਸਗੀ ਭੈਣ ਵਾਲਾ ਰਿਸ਼ਤਾ ਨਹੀਂ ਨਿਭਾਇਆ
ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦੀ ਕਹਾਵਤ ਸੱਚ ਹੈ ਕਿ ਜਿੱਥੇ ਇੱਕ ਸਗੀ ਭੈਣ ਵਿਲਾਪ ਕਰ ਲਵੇਗੀ, ਉੱਥੇ ਮਾਸੀ ਦੀ ਧੀ ਨਹੀਂ ਕਰ ਸਕਦੀ। ਉਹ ਗੱਲ ਉਸਨੇ ਸੱਚ ਸਾਬਤ ਕਰ ਦਿੱਤੀ। ਕਹਿੰਦੀ ਸੀ ਉਹ ਸਿੱਧੂ ਦੀ ਭੈਣ ਹਾਂ। ਸਿੱਧੂ ਨੂੰ ਰੱਖੜੀ ਬੰਨ੍ਹਦੀ ਸੀ। ਉਸ ਸਮੇਂ, ਉਹ ਜ਼ੀਰੋ ਵਾਲੇ ਗ੍ਰਾਊਂਡ ‘ਤੇ ਸੀ। ਅੱਜ ਉੱਪਰ ਪਹੁੰਚ ਗਈ ਤਾਂ ਸਿੱਧੂ ਨੂੰ ਭੁੱਲ ਗਈ। ਕਹਾਵਤ ਹੈ ਨਾ…ਚੋਰਾਂ ਨਾਲ ਮਿਲ ਗਈ। ਇਹ ਸੁਣਿਆ ਸੀ, ਪਰ ਅੱਜ ਸੱਚ ਹੋ ਗਿਆ।
ਵਿਰੋਧੀਆਂ ਨਾਲ ਕੌਲੈਬ ਕਰ ਰਹੀ ਹੈ ਅਫਸਾਨਾ
ਬਿੱਲਾ ਨੇ ਕਿਹਾ ਕਿ ਅਫਸਾਨਾ ਨੇ ਉਨ੍ਹਾਂ ਲੋਕਾਂ ਨਾਲ ਮਿਲ ਕੇ ਕੰਮ ਕੀਤਾ ਜੋ ਹਮੇਸ਼ਾ ਉਸਦੀ ਪਿੱਠ ਪਿੱਛੇ ਸਿੱਧੂ ਬਾਰੇ ਬੁਰਾ ਬੋਲਦੇ ਸਨ। ਸਿੱਧੂ ਸੱਚਮੁੱਚ ਬਹੁਤ ਭੋਲਾ ਸੀ। ਉਸਨੂੰ ਅਫਸਾਨਾ ਦੀ ਪਰਖ ਨਹੀਂ ਹੋਈ ਕਿ ਇਹ ਅੱਗੇ ਜਾ ਕੇ ਕੀ ਕਰੇਗੀ। ਸਿਰਫ ਪੈਸੇ ਅਤੇ ਸ਼ੌਹਰਤ ਦੇ ਪਿੱਛਾ ਡੋਲ ਰਹੀ ਆ। ਤੁਹਾਨੂੰ ਉਸ ਇਨਸਾਨ (ਸਿੱਧੂ ਮੂਸੇਵਾਲਾ) ਦੇ ਪੈਰ ਧੋ-ਧੋ ਕੇ ਪੀਣੇ ਚਾਹੀਦੇ ਹਨ ਜਿਸਨੇ ਉਸਨੂੰ ਨਾਮ ਦਿੱਤਾ ਸੀ, ਪਰ ਉਹ ਉਨ੍ਹਾਂ ਲੋਕਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਜੋ ਹਮੇਸ਼ਾ ਉਸਨੂੰ ਬੁਰਾ ਬੋਲਦੇ ਸਨ।
ਬਾਦਲ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੀ ਸੀ
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਭਰਾਵਾਂ ਤੋਂ ਕੋਈ ਈਰਖਾ ਨਹੀਂ। ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਪਰ ਗੁੱਸਾ ਖਾਨ ‘ਤੇ ਹੈ। ਬਾਦਲ ਪਿੰਡ ਦੀਆਂ ਗਲੀਆਂ ਵਿੱਚ ਰੁਲਦੀ-ਫਿਰਦੀ ਸੀ। ਉਸਨੂੰ ਉੱਥੋਂ ਚੁੱਕ ਕੇ ਕਿੱਥੇ ਪਹੁੰਚਾ ਦਿੱਤਾ, ਪਰ ਉਸਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਹ ਕਿਸ ਨਾਲ ਕੌਲੈਬ ਕਰ ਰਹੀ ਹੈ।