44.1 C
Patiāla
Monday, June 8, 2026

ਮਹਿਲਾਵਾਂ ਲਈ ਵੱਡੀ ਖਬਰ, ਜੂਨ ਤੋਂ ਹਰ ਮਹੀਨੇ ਮਿਲਣਗੇ 3000 ਰੁਪਏ; CM ਸੁਵੇਂਦੂ ਵੱਲੋਂ ਕੈਬਨਿਟ ‘ਚ ਕਈ ਵੱਡੇ…

Must read


Chief Minister Big Decision: ਮਹਿਲਾਵਾਂ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਕਾਰਨ ਹਰ ਕਿਸੇ ਦੇ ਚਿਹਰੇ ਉੱਪਰ ਖੁਸ਼ੀ ਵੇਖੀ ਜਾ ਸਕਦੀ ਹੈ। ਦਰਅਸਲ, ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੀ ਅਗਵਾਈ ਵਾਲੀ ਕੈਬਨਿਟ ਦੀ ਦੂਜੀ ਮੀਟਿੰਗ ਵਿੱਚ ਮਹਿਲਾਵਾਂ ਲਈ ‘ਅੰਨਪੂਰਨਾ ਭੰਡਾਰ ਯੋਜਨਾ’ ਅਤੇ ਮੁਫ਼ਤ ਬੱਸ ਸੇਵਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਯੋਜਨਾ ਦੇ ਲਾਗੂ ਹੁੰਦੇ ਹੀ ਬੰਗਾਲ ਦੀਆਂ ਮਹਿਲਾਵਾਂ ਨੂੰ 1 ਜੂਨ ਤੋਂ ਹਰ ਮਹੀਨੇ 3,000 ਰੁਪਏ ਮਿਲਣਗੇ। ਇਸ ਦੇ ਨਾਲ ਹੀ 1 ਜੂਨ ਤੋਂ ਸਾਰੀਆਂ ਮਹਿਲਾਵਾਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ।

ਮਦਰੱਸਿਆਂ ਨੂੰ ਨਹੀਂ ਮਿਲੇਗੀ ਕੋਈ ਵਿੱਤੀ ਸਹਾਇਤਾ

ਇਸ ਦੇ ਨਾਲ ਹੀ ਰਾਜ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਲਈ ਸੱਤਵੇਂ ਤਨਖਾਹ ਕਮਿਸ਼ਨ ਦਾ ਵੀ ਗਠਨ ਕੀਤਾ ਹੈ। ਹਾਲਾਂਕਿ, ਕੈਬਨਿਟ ਦੀ ਦੂਜੀ ਮੀਟਿੰਗ ਵਿੱਚ ਬਕਾਇਆ ਡੀਏ (DA) ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਮੰਤਰੀ ਅਗਨੀਮਿਤਰਾ ਪਾਲ ਨੇ ਦੱਸਿਆ ਕਿ ਜਿਨ੍ਹਾਂ ਮਹਿਲਾਵਾਂ ਦਾ ਨਾਮ ਪਹਿਲਾਂ ਹੀ ‘ਲਕਸ਼ਮੀ ਭੰਡਾਰ’ ਯੋਜਨਾ ਵਿੱਚ ਹੈ, ਉਨ੍ਹਾਂ ਨੂੰ ‘ਅੰਨਪੂਰਨਾ ਭੰਡਾਰ ਯੋਜਨਾ’ ਲਈ ਨਵੇਂ ਸਿਰੇ ਤੋਂ ਫਾਰਮ ਭਰਨ ਦੀ ਲੋੜ ਨਹੀਂ ਪਵੇਗੀ।

ਉੱਥੇ ਹੀ, ਮਦਰੱਸਿਆਂ ਨੂੰ ਮਿਲਣ ਵਾਲੀ ਹਰ ਤਰ੍ਹਾਂ ਦੀ ਸਰਕਾਰੀ ਸਹਾਇਤਾ ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਵਿੱਚ ਇਮਾਮਾਂ ਅਤੇ ਮੁਅੱਜ਼ਿਨਾਂ ਨੂੰ ਮਿਲਣ ਵਾਲਾ ਮਹੀਨਾਵਾਰ ਭੱਤਾ ਵੀ ਸ਼ਾਮਲ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

 

ਹੋਰ ਪੜ੍ਹੋ



News Source link

- Advertisement -

More articles

- Advertisement -

Latest article