BJP 'ਚ ਸ਼ਾਮਲ ਹੋਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਕੇਜਰੀਵਾਲ 'ਤੇ ਸਾਧੇ ਤਿੱਖੇ ਹਮਲੇ ,ਕਿਹਾ – ਕੇਜਰੀਵਾਲ ਡਰਾਮਾ ਕਰ ਰਹੇ ਹਨ 

Must read


Swati Maliwal Join BJP : ਆਮ ਆਦਮੀ ਪਾਰਟੀ ਛੱਡਣ ਤੋਂ ਬਾਅਦ ਸਵਾਤੀ ਮਾਲੀਵਾਲ ਮੰਗਲਵਾਰ (28 ਅਪ੍ਰੈਲ) ਨੂੰ ਭਾਜਪਾ ਵਿੱਚ ਸ਼ਾਮਲ ਹੋ ਗਈ ਹੈ। ਉਸਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਇਤਿਹਾਸਕ ਕੰਮ ਕੀਤੇ ਹਨ। ਉਹ ਉਨ੍ਹਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੈ ਅਤੇ ਉਨ੍ਹਾਂ ਦੇ ਯਤਨਾਂ ਤੋਂ ਪ੍ਰੇਰਨਾ ਲੈ ਕੇ ਭਾਜਪਾ ਵਿੱਚ ਸ਼ਾਮਲ ਹੋਈ ਹੈ। ਉਸਨੇ ਸਪੱਸ਼ਟ ਕੀਤਾ, “ਮੈਂ ਕਿਸੇ ਮਜਬੂਰੀ ਵਿੱਚ ਭਾਜਪਾ ਵਿੱਚ ਸ਼ਾਮਲ ਨਹੀਂ ਹੋਈ ਹਾਂ; ਸਗੋਂ, ਮੈਂ ਭਾਜਪਾ ਦੇ ਕੰਮ ਵਿੱਚ ਸਾਲਾਂ ਤੋਂ ਦਿਲਚਸਪੀ ਰੱਖਦੀ ਹਾਂ। ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਦਿੱਲੀ ਮਹਿਲਾ ਕਮਿਸ਼ਨ ਵਿੱਚ ਸੇਵਾ ਨਿਭਾ ਰਹੀ ਸੀ ਤਾਂ ਮੈਨੂੰ ਭਾਜਪਾ ਤੋਂ ਵੀ ਕਾਫ਼ੀ ਸਮਰਥਨ ਮਿਲਿਆ। ਮੈਂ ਅੱਜ ਬਹੁਤ ਭਾਵੁਕ ਮਹਿਸੂਸ ਕਰ ਰਹੀ ਹਾਂ। ਇਹ ਮੇਰੇ ਲਈ ਬਹੁਤ ਮਹੱਤਵਪੂਰਨ ਦਿਨ ਹੈ। ਇੱਥੇ ਹਰ ਕਿਸੇ ਨੇ ਮੈਨੂੰ ਆਪਣੇ ਪਰਿਵਾਰ ਦਾ ਹਿੱਸਾ ਬਣਨ ਦਾ ਮੌਕਾ ਦਿੱਤਾ ਹੈ।”

ਉਨ੍ਹਾਂ ਨੇ ਕਿਹਾ, “ਮੈਂ ਪਰਮਾਤਮਾ ਦਾ ਧੰਨਵਾਦ ਕਰਦੀ ਹਾਂ। ਮੈਂ ਦਿੱਲੀ ਲਈ ਜੀ -ਜਾਨ ਨਾਲ ਕੰਮ ਕਰਾਂਗੀ ,ਜੋ ਮੈਂ ਹਮੇਸ਼ਾ ਤੋਂ ਕਰਦੀ ਆ ਰਹੀ ਹਾਂ। ਹੁਣ ਅਸੀਂ ਭਾਜਪਾ ਨਾਲ ਜੁੜੇ ਹਾਂ। ਬੀਜੇਪੀ ਦੀ ਜੋ ਪਾਵਰ ਹੈ ,ਉਸ ਨਾਲ ਅਸੀਂ ਦਿੱਲੀ ਵਿੱਚ ਹੋਰ ਵੀ ਚੰਗੇ ਕੰਮ ਕਰ ਸਕਾਂਗੇ। ਪਿਛਲੇ 10 ਸਾਲਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ ਪੱਧਰ ‘ਤੇ ਲੁੱਟ ਮਚਾ ਰੱਖੀ ਸੀ।”

ਰੇਖਾ ਗੁਪਤਾ ਦੀ ਸਰਕਾਰ ਬਾਰੇ ਕੀ ਕਿਹਾ?

ਸਵਾਤੀ ਮਾਲੀਵਾਲ ਨੇ ਇਹ ਵੀ ਕਿਹਾ ਕਿ “ਪਿਛਲੇ ਦੋ ਸਾਲਾਂ ਵਿੱਚ ਰੇਖਾ ਗੁਪਤਾ ਜੀ ਦੀ ਸਰਕਾਰ ਨੇ ਕਾਫ਼ੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ ਅਤੇ ਇਹ ਅਸੀਂ ਸਭ ਮਿਲ ਕੇ ਕਰਾਂਗੇ।”

ਅਰਵਿੰਦ ਕੇਜਰੀਵਾਲ ਦੀ ਡਰਾਮਾ ਕਰਨ ਦੀ ਪੁਰਾਣੀ ਆਦਤ ਹੈ : ਸਵਾਤੀ ਮਾਲੀਵਾਲ

ਅਰਵਿੰਦ ਕੇਜਰੀਵਾਲ ਦੇ ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਵਿੱਚ ਨਾ ਜਾਣ ‘ਤੇ ਸਵਾਤੀ ਮਾਲੀਵਾਲ ਨੇ ਕਿਹਾ, “ਅਰਵਿੰਦ ਕੇਜਰੀਵਾਲ ਨੂੰ ਡਰਾਮਾ ਕਰਨ ਦੀ ਆਦਤ ਹੈ। ਇਹ ਕੋਈ ਅੱਜ ਦੀ ਆਦਤ ਨਹੀਂ ਹੈ; ਬਹੁਤ ਸਮੇਂ ਤੋਂ ਇਹ ਆਦਤ ਹੈ। ਇਸ ਦੇਸ਼ ਦੀ ਨਿਆਂ ਪ੍ਰਣਾਲੀ ‘ਤੇ ਸਵਾਲ ਉਠਾਉਣਾ, ਦੇਸ਼ ਦੇ ਪ੍ਰਧਾਨ ਮੰਤਰੀ ‘ਤੇ ਸਵਾਲ ਉਠਾਉਣਾ – ਇਹ ਕਿਸ ਤਰ੍ਹਾਂ ਦੇ ਨਿੱਜੀ ਹਮਲੇ ਕਰ ਰਹੇ ਹਨ? ਇਸ ਰਾਜਨੀਤੀ ਤੋਂ ਤੰਗ ਆ ਕੇ ਮੈਂ ਆਮ ਆਦਮੀ ਪਾਰਟੀ ਛੱਡੀ ਹੈ।”

ਹੋਰ ਪੜ੍ਹੋ



News Source link

- Advertisement -

More articles

- Advertisement -

Latest article