Punjabi Singer: ਪੰਜਾਬੀ ਸੰਗੀਤ ਜਗਤ ਵਿੱਚ ਇਸ ਸਮੇਂ ਉਥਲ-ਪੁਥਲ ਮੱਚੀ ਹੋਈ ਹੈ। ਦੱਸ ਦੇਈਏ ਕਿ ਮਸ਼ਹੂਰ ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਇਨ੍ਹੀਂ ਦਿਨੀਂ ਪਰਿਵਾਰਕ ਵਿਵਾਦ ਦੇ ਚਲਦਿਆਂ ਸੁਰਖੀਆਂ ਵਿੱਚ ਹਨ। ਦਰਅਸਲ, ਮਸ਼ਹੂਰ ਸੂਫੀ ਗਾਇਕਾ ਨੂਰਾਂ ਸਿਸਟਰਜ਼ (ਜੋਤੀ ਅਤੇ ਸੁਲਤਾਨਾ ਨੂਰਾਂ) ਦੇ ਪਿਤਾ ਅਤੇ ਉਸਤਾਦ ਗੁਲਸ਼ਨ ਮੀਰ ਦੇ ਇਲਾਜ ਲਈ ਮੰਗੀ ਗਈ ਆਰਥਿਕ ਮਦਦ ਮਗਰੋਂ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ।
ਨੂਰਾਂ ਸਿਸਟਰਜ਼ ਦੀ ਮਾਂ ਦਾ ਵੱਡਾ ਇਲਜ਼ਾਮ ਹੈ ਕਿ ਇਹ ਧਮਕੀਆਂ ਕੋਈ ਹੋਰ ਨਹੀਂ ਸਗੋਂ ਜੋਤੀ ਨੂਰਾਂ ਅਤੇ ਉਸ ਦੇ ਪਤੀ ਉਸਮਾਨ ਖਾਨ ਵੱਲੋਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਲਗਾਤਾਰ ਉਨ੍ਹਾਂ ‘ਤੇ QR ਕੋਡ ਡਿਲੀਟ ਕਰਨ ਲਈ ਦਬਾਅ ਪਾ ਰਹੇ ਹਨ। ਉਨ੍ਹਾਂ ਨੇ ਰੋਂਦੇ ਹੋਏ ਦੱਸਿਆ ਕਿ ਜਿੱਥੇ ਉਨ੍ਹਾਂ ਦਾ ਪਤੀ ਮੌਤ ਨਾਲ ਲੜ ਰਿਹਾ ਹੈ, ਉੱਥੇ ਹੀ ਜੋਤੀ ਨੂਰਾਂ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ਧਮਕੀਆਂ ਦੇ ਰਹੀ ਹੈ।
ਗਾਇਕਾ ਦੇ ਭਰਾ ਨੇ ਖ਼ੁਦਕੁਸ਼ੀ ਕਰਨ ਦੀ ਗੱਲ ਕਹੀ
ਉਨ੍ਹਾਂ ਇਹ ਦੋਸ਼ ਲਗਾਇਆ ਕਿ ਉਸਮਾਨ ਨੇ ਸਕੈਨਰ ਪਾਉਣ ਨੂੰ ਬੇਇੱਜ਼ਤੀ ਦੱਸਦਿਆਂ ਉਨ੍ਹਾਂ ਦੇ ਮੁੰਡੇ ਸਾਹਿਲ ਦੀਆਂ ਛੇੜਛਾੜ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ ਹਨ। ਇਸ ਹਰਾਸਮੈਂਟ ਤੋਂ ਪਰੇਸ਼ਾਨ ਹੋ ਕੇ ਸਾਹਿਲ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਫੋਨ ਕਰਕੇ ਖ਼ੁਦਕੁਸ਼ੀ ਕਰਨ ਤੱਕ ਦੀ ਗੱਲ ਕਹੀ ਹੈ। ਮਾਂ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਨ੍ਹਾਂ ਦੇ ਪੁੱਤਰ ਨੂੰ ਕੁਝ ਹੁੰਦਾ ਹੈ, ਤਾਂ ਇਸ ਦੇ ਜ਼ਿੰਮੇਵਾਰ ਜੋਤੀ ਅਤੇ ਉਸਮਾਨ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਵੱਡੀ ਬੇਟੀ ਸੁਲਤਾਨਾ ਨੂਰਾਂ ਦਾ ਐਕਸੀਡੈਂਟ ਹੋਣ ਦੇ ਬਾਵਜੂਦ ਉਹ ਪਰਿਵਾਰ ਦੇ ਨਾਲ ਖੜ੍ਹੀ ਹੈ, ਜਦਕਿ ਜੋਤੀ ਨੂਰਾਂ ਆਪਣੇ ਪਿਤਾ ਦਾ ਹਾਲ ਤੱਕ ਪੁੱਛਣ ਨਹੀਂ ਆਈ। ਪਰਿਵਾਰ ਨੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ