Heart Attack: ਅੱਜਕੱਲ੍ਹ ਜ਼ਿਆਦਾਤਰ ਲੋਕ ਆਪਣੀ ਭੱਜਦੌੜ ਭਰੀ ਜ਼ਿੰਦਗੀ ਵਿੱਚ ਵਿਅਸਤ ਰਹਿੰਦੇ ਹਨ। ਹਾਲਾਂਕਿ ਇਸ ਦੌਰਾਨ ਉਨ੍ਹਾਂ ਦਾ ਗਲਤ ਖਾਣ-ਪੀਣ ਸਿਹਤ ਉੱਪਰ ਡੂੰਘਾ ਪ੍ਰਭਾਵ ਪਾਉਂਦਾ ਹੈ। ਦੱਸ ਦੇਈਏ ਕਿ ਖਾਣ-ਪੀਣ ਦਾ ਧਿਆਨ ਨਾ ਰੱਖਣ ਕਰਕੇ ਦਿਲ ਦੀਆਂ ਬਿਮਾਰੀਆਂ ਤੇਜ਼ੀ ਨਾਲ ਵੱਧਦੀਆਂ ਹਨ। ਪਰ ਹਾਲ ਹੀ ‘ਚ ਹੋਈ ਇੱਕ ਵੱਡੀ ਖੋਜ ਨੇ ਇੱਕ ਹੈਰਾਨੀਜਨਕ ਪਹਿਲੂ ਸਾਹਮਣੇ ਲਿਆਂਦਾ ਹੈ ਕਿ ਤੁਹਾਡਾ ਬਲੱਡ ਗਰੁੱਪ ਵੀ ਤੁਹਾਡੇ ਦਿਲ ਦੀ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਲਗਭਗ 4 ਲੱਖ ਲੋਕਾਂ ‘ਤੇ ਕੀਤੇ ਗਏ ਅਧਿਐਨ ਤੋਂ ਪਤਾ ਲੱਗਾ ਹੈ ਕਿ A ਅਤੇ B ਬਲੱਡ ਗਰੁੱਪ ਵਾਲੇ ਲੋਕਾਂ ਨੂੰ ਦੂਜਿਆਂ ਦੇ ਮੁਕਾਬਲੇ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਜਾਣੋ ਖੋਜ ਦੇ ਅੰਕੜੇ ਕੀ ਕਹਿੰਦੇ ਹਨ?
ਰਿਸਰਚ ਅਨੁਸਾਰ, O ਬਲੱਡ ਗਰੁੱਪ ਵਾਲੇ ਲੋਕਾਂ ਦੇ ਮੁਕਾਬਲੇ A ਅਤੇ B ਬਲੱਡ ਗਰੁੱਪ ਵਾਲਿਆਂ ‘ਚ ਹਾਰਟ ਅਟੈਕ ਦਾ ਜੋਖਮ 8% ਜ਼ਿਆਦਾ ਪਾਇਆ ਗਿਆ ਹੈ। ਵਿਸਥਾਰ ‘ਚ ਦੇਖੀਏ ਤਾਂ :-
A ਬਲੱਡ ਗਰੁੱਪ – ਇਨ੍ਹਾਂ ਲੋਕਾਂ ‘ਚ ਹਾਰਟ ਫੇਲਿਅਰ ਦਾ ਖਤਰਾ 11% ਜ਼ਿਆਦਾ ਹੁੰਦਾ ਹੈ।
B ਬਲੱਡ ਗਰੁੱਪ – ਇਨ੍ਹਾਂ ‘ਚ ਹਾਰਟ ਅਟੈਕ ਦਾ ਜੋਖਮ 15% ਤੱਕ ਵਧੇਰੇ ਪਾਇਆ ਗਿਆ ਹੈ।
A ਅਤੇ B ਗਰੁੱਪ ਹੀ ਖਤਰੇ ‘ਚ ਕਿਉਂ?
ਵਿਗਿਆਨੀਆਂ ਅਨੁਸਾਰ, A ਅਤੇ B ਬਲੱਡ ਗਰੁੱਪ ਵਾਲੇ ਲੋਕਾਂ ਦੇ ਖੂਨ ‘ਚ ਥੱਕਾ ਬਣਨ ਦੀ ਸੰਭਾਵਨਾ O ਗਰੁੱਪ ਦੇ ਮੁਕਾਬਲੇ 44% ਜ਼ਿਆਦਾ ਹੁੰਦੀ ਹੈ। ਜਦੋਂ ਇਹ ਖੂਨ ਦੇ ਥੱਕੇ ਧਮਨੀਆਂ ‘ਚ ਜਾ ਕੇ ਰੁਕਾਵਟ ਪੈਦਾ ਕਰਦੇ ਹਨ, ਤਾਂ ਇਹ ਹਾਰਟ ਅਟੈਕ ਦਾ ਮੁੱਖ ਕਾਰਨ ਬਣਦੇ ਹਨ।
ਬਚਾਅ ਲਈ ਅਪਣਾਓ ਇਹ ਨੁਸਖੇ
ਹਾਲਾਂਕਿ ਬਲੱਡ ਗਰੁੱਪ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਮਾਹਿਰਾਂ ਅਨੁਸਾਰ ਆਪਣੀ ਜੀਵਨਸ਼ੈਲੀ ‘ਚ ਸੁਧਾਰ ਕਰਕੇ ਇਸ ਜੋਖਮ ਨੂੰ ਘਟਾਇਆ ਜਾ ਸਕਦਾ ਹੈ :-
ਸੰਤੁਲਿਤ ਖੁਰਾਕ
– ਆਪਣੀ ਡਾਈਟ ‘ਚ ਤਾਜ਼ੇ ਫਲ, ਹਰੀਆਂ ਸਬਜ਼ੀਆਂ ਅਤੇ ਸਾਬਤ ਅਨਾਜ ਸ਼ਾਮਲ ਕਰੋ।
ਨਿਯਮਤ ਕਸਰਤ
– ਹਫ਼ਤੇ ‘ਚ ਘੱਟੋ-ਘੱਟ 150 ਮਿੰਟ ਤੇਜ਼ ਚੱਲਣਾ, ਯੋਗਾ ਜਾਂ ਸਾਈਕਲਿੰਗ ਵਰਗੀ ਕਸਰਤ ਜ਼ਰੂਰ ਕਰੋ।
ਤਣਾਅ ਤੋਂ ਦੂਰੀ
– ਦਿਲ ਨੂੰ ਸਿਹਤਮੰਦ ਰੱਖਣ ਲਈ ਮੈਡੀਟੇਸ਼ਨ ਅਤੇ ਯੋਗਾ ਦਾ ਸਹਾਰਾ ਲਓ।
ਸਮੇਂ ਸਿਰ ਜਾਂਚ
– ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲੇਸਟ੍ਰੋਲ ਦੀ ਨਿਯਮਤ ਜਾਂਚ ਕਰਵਾਉਂਦੇ ਰਹੋ।
ਨਸ਼ਿਆਂ ਤੋਂ ਰਹੋ ਦੂਰ
– ਸਿਗਰਟਨੋਸ਼ੀ ਅਤੇ ਸ਼ਰਾਬ ਦਿਲ ਦੀਆਂ ਬਿਮਾਰੀਆਂ ਦੇ ਖਤਰੇ ਨੂੰ ਕਈ ਗੁਣਾ ਵਧਾ ਦਿੰਦੇ ਹਨ, ਇਸ ਲਈ ਇਨ੍ਹਾਂ ਤੋਂ ਦੂਰ ਰਹੋ।
ਜੇਕਰ ਤੁਹਾਡਾ ਬਲੱਡ ਗਰੁੱਪ A ਜਾਂ B ਹੈ, ਤਾਂ ਇਸ ਨੂੰ ਇੱਕ ਚਿਤਾਵਨੀ ਵਜੋਂ ਲਓ ਅਤੇ ਅੱਜ ਤੋਂ ਹੀ ਆਪਣੇ ਦਿਲ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।
Check out below Health Tools-
Calculate Your Body Mass Index ( BMI )
Calculate The Age Through Age Calculator
ਹੋਰ ਪੜ੍ਹੋ