28.5 C
Patiāla
Friday, April 17, 2026

IPL 2026: ਆਈਪੀਐੱਲ 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਜਾਣੋ ਕਪਤਾਨ ਨੇ ਕਿਉਂ ਛੱਡਿਆ ਟੀਮ ਦਾ ਸਾਥ? ਸਦਮੇ 'ਚ ਖਿਡਾਰੀ…

Must read


IPL 2026: ਆਈਪੀਐੱਲ 2026 ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਵਿਚਕਾਰ ਸਨਰਾਈਜ਼ਰਜ਼ ਹੈਦਰਾਬਾਦ (SRH) ਦੀ ਟੀਮ ਨੂੰ ਵੱਡਾ ਝਟਕਾ ਲੱਗਿਆ ਹੈ। ਟੀਮ ਦੇ ਨਿਯਮਤ ਕਪਤਾਨ ਅਤੇ ਸਟਾਰ ਤੇਜ਼ ਗੇਂਦਬਾਜ਼ ਪੈਟ ਕਮਿੰਸ ਅਚਾਨਕ ਭਾਰਤ ਛੱਡ ਕੇ ਆਪਣੇ ਦੇਸ਼ ਆਸਟ੍ਰੇਲੀਆ ਵਾਪਸ ਪਰਤ ਗਏ ਹਨ। ਕਮਿੰਸ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਨਾਲ ਜੁੜ ਗਏ ਸਨ, ਪਰ ਉਹ ਪਹਿਲੇ ਦੋਵੇਂ ਮੁਕਾਬਲਿਆਂ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣ ਸਕੇ ਸਨ।

ਰਿਪੋਰਟਾਂ ਅਨੁਸਾਰ, ਪੈਟ ਕਮਿੰਸ ਆਪਣੀ ਪਿੱਠ ਦੀ ਜਾਂਚ ਕਰਵਾਉਣ ਲਈ ਵਾਪਸ ਪਰਤੇ ਹਨ। ਉਹ ਪਿਛਲੇ ਲਗਭਗ ਇੱਕ ਸਾਲ ਤੋਂ ਪਿੱਠ ਦੀ ਸੱਟ ਨਾਲ ਜੂਝ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਜੁਲਾਈ 2025 ਤੋਂ ਬਾਅਦ ਸਿਰਫ਼ ਇੱਕ ਹੀ ਮੈਚ ਖੇਡਿਆ ਹੈ। ਇਸੇ ਸੱਟ ਕਾਰਨ ਉਹ ਟੀ-20 ਵਿਸ਼ਵ ਕਪ 2026 ਵਿੱਚ ਵੀ ਹਿੱਸਾ ਨਹੀਂ ਲੈ ਸਕੇ ਸਨ। ਹੁਣ ਉਹ ਆਸਟ੍ਰੇਲੀਆ ਵਿੱਚ ਆਪਣਾ ਅੰਤਿਮ ਸਕੈਨ ਕਰਵਾਉਣਗੇ।

ਈਸ਼ਾਨ ਕਿਸ਼ਨ ਸੰਭਾਲ ਰਹੇ ਹਨ ਟੀਮ ਦੀ ਕਮਾਨ 

ਕਮਿੰਸ ਦੀ ਗੈਰ-ਹਾਜ਼ਰੀ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦੀ ਕਪਤਾਨੀ ਸਟਾਰ ਵਿਕਟਕੀਪਰ-ਬੱਲੇਬਾਜ਼ ਈਸ਼ਾਨ ਕਿਸ਼ਨ ਕਰ ਰਹੇ ਹਨ। ਹਾਲਾਂਕਿ ਟੀਮ ਨੇ ਆਪਣੇ ਪਿਛਲੇ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾਇਆ ਸੀ, ਪਰ ਕਮਿੰਸ ਦੇ ਬਿਨਾਂ ਟੀਮ ਦੀ ਗੇਂਦਬਾਜ਼ੀ ਕਮਜ਼ੋਰ ਨਜ਼ਰ ਆ ਰਹੀ ਹੈ, ਖਾਸ ਕਰਕੇ ਜਦੋਂ ਸਾਹਮਣੇ ਰਾਜਸਥਾਨ ਰਾਇਲਜ਼, ਮੁੰਬਈ ਇੰਡੀਅਨਜ਼ ਅਤੇ ਪੰਜਾਬ ਕਿੰਗਜ਼ ਵਰਗੀਆਂ ਮਜ਼ਬੂਤ ਟੀਮਾਂ ਹੋਣ।

ਜਾਣੋ ਕਦੋਂ ਹੋਵੇਗੀ ਵਾਪਸੀ? 

ਕਮਿੰਸ ਦੀ ਵਾਪਸੀ ਨੂੰ ਲੈ ਕੇ ਅਜੇ ਅਨਿਸ਼ਚਿਤਤਾ ਬਣੀ ਹੋਈ ਹੈ। ਜੇਕਰ ਉਨ੍ਹਾਂ ਦੇ ਸਕੈਨ ਦੇ ਨਤੀਜੇ ਸਹੀ ਰਹਿੰਦੇ ਹਨ, ਤਾਂ ਉਹ 17 ਅਪ੍ਰੈਲ ਤੱਕ ਵਾਪਸ ਟੀਮ ਨਾਲ ਜੁੜ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਘੱਟੋ-ਘੱਟ 4 ਹੋਰ ਮੈਚ ਮਿਸ ਕਰ ਸਕਦੇ ਹਨ ਅਤੇ ਸਿੱਧਾ 21 ਅਪ੍ਰੈਲ ਨੂੰ ਦਿੱਲੀ ਕੈਪੀਟਲਜ਼ ਵਿਰੁੱਧ ਹੋਣ ਵਾਲੇ ਮੁਕਾਬਲੇ ਵਿੱਚ ਹੀ ਮੈਦਾਨ ‘ਤੇ ਉਤਰਨਗੇ। ਇਹ ਖ਼ਬਰ ਸਨਰਾਈਜ਼ਰਜ਼ ਦੇ ਪ੍ਰਸ਼ੰਸਕਾਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਟੀਮ ਨੂੰ ਆਪਣੇ ਸਭ ਤੋਂ ਮਹਿੰਗੇ ਅਤੇ ਪ੍ਰਭਾਵਸ਼ਾਲੀ ਗੇਂਦਬਾਜ਼ ਦੀ ਸੇਵਾਵਾਂ ਲਈ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article