BCCI Announces Team India Prize Money: ਟੀਮ ਇੰਡੀਆ ਨੇ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ। ਟੀਮ ਇੰਡੀਆ ਦੀਆਂ ਖਿਡਾਰੀਆਂ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ, ਬੀਸੀਸੀਆਈ ਨੇ ₹131 ਕਰੋੜ ਦੇ ਰਿਕਾਰਡ ਨਕਦ ਇਨਾਮ ਦਾ ਐਲਾਨ ਕੀਤਾ ਹੈ। ਬੋਰਡ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ, ਟੀਮ ਇੰਡੀਆ ਨੂੰ ਆਈਸੀਸੀ ਤੋਂ ਇਨਾਮੀ ਰਾਸ਼ੀ ਵੀ ਮਿਲੀ ਹੈ, ਜੋ ਕਿ ਇਸ ਤੋਂ ਵੱਖਰੀ ਹੈ। ਇਹ ਇਨਾਮੀ ਰਾਸ਼ੀ 2024 ਦੀ ਵਿਸ਼ਵ ਕੱਪ ਜਿੱਤ (125 ਕਰੋੜ) ਦੇ ਮੁਕਾਬਲੇ 6 ਕਰੋੜ ਰੁਪਏ ਜ਼ਿਆਦਾ ਹੈ।
ਰਿਕਾਰਡਾਂ ਦੀ ਲੱਗੀ ਝੜੀ
ਭਾਰਤ ਨੇ ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਕਰਾਰੀ ਮਾਤ ਦੇ ਕੇ ਖ਼ਿਤਾਬ ‘ਤੇ ਕਬਜ਼ਾ ਕੀਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਕਈ ਇਤਿਹਾਸਕ ਰਿਕਾਰਡ ਆਪਣੇ ਨਾਮ ਕੀਤੇ :
1. ਭਾਰਤ ਟੀ-20 ਵਿਸ਼ਵ ਕੱਪ ਦੇ ਖ਼ਿਤਾਬ ਨੂੰ ਸਫਲਤਾਪੂਰਵਕ ਬਚਾਉਣ (Retain) ਵਾਲੀ ਦੁਨੀਆ ਦੀ ਪਹਿਲੀ ਟੀਮ ਬਣ ਗਈ ਹੈ।
ਭਾਰਤ ਤਿੰਨ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਦੁਨੀਆ ਦੀ ਸਭ ਤੋਂ ਸਫਲ ਟੀਮ ਬਣੀ ਹੈ।
2. ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਮੇਜ਼ਬਾਨ ਟੀਮ ਨੇ ਆਪਣੇ ਘਰ ਵਿੱਚ ਅਤੇ ਲਗਾਤਾਰ ਦੂਜੀ ਵਾਰ ਇਹ ਚੈਂਪੀਅਨਸ਼ਿਪ ਜਿੱਤੀ ਹੋਵੇ।
🚨 News 🚨
BCCI announces a cash reward of INR 131 crore for #TeamIndia following their triumphant campaign in the ICC Men’s T20 World Cup 2026.
🔽 Details | #T20WorldCup | #MenInBlue https://t.co/eagTz1eOUb
— BCCI (@BCCI) March 10, 2026
ਸੰਜੂ ਸੈਮਸਨ-ਬੁਮਰਾਹ ਨੇ ਦਿਖਾਇਆ ਕਮਾਲ
ਫਾਈਨਲ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 253/5 ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ, ਜੋ ਕਿ ਫਾਈਨਲ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਸਕੋਰ ਹੈ। ਇਸ ਪਾਰੀ ਵਿੱਚ ਸੰਜੂ ਸੈਮਸਨ ਨੇ 89 ਦੌੜਾਂ ਦੀ ਧਮਾਕੇਦਾਰ ਬੱਲੇਬਾਜ਼ੀ ਕੀਤੀ। ਗੇਂਦਬਾਜ਼ੀ ਵਿੱਚ ਜਸਪ੍ਰੀਤ ਬੁਮਰਾਹ ਨੇ ਆਪਣੇ ਕਰੀਅਰ ਦਾ ਸਰਵੋਤਮ ਪ੍ਰਦਰਸ਼ਨ ਕਰਦਿਆਂ 14 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜਿਸ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ। ਪੂਰੇ ਟੂਰਨਾਮੈਂਟ ਵਿੱਚ 5 ਪਾਰੀਆਂ ਵਿੱਚ 321 ਦੌੜਾਂ ਬਣਾਉਣ ਵਾਲੇ ਸੰਜੂ ਸੈਮਸਨ ਨੂੰ ‘ਪਲੇਅਰ ਆਫ ਦ ਸੀਰੀਜ਼’ ਐਲਾਨਿਆ ਗਿਆ।
ਆਈ.ਸੀ.ਸੀ. ਵੱਲੋਂ ਵੀ ਮਿਲੀ ਕਰੋੜਾਂ ਦੀ ਇਨਾਮੀ ਰਾਸ਼ੀ
ਬੀ.ਸੀ.ਸੀ.ਆਈ. ਦੇ ਇਨਾਮ ਤੋਂ ਇਲਾਵਾ, ਜੇਤੂ ਭਾਰਤੀ ਟੀਮ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਵੱਲੋਂ ਦਿੱਤੀ ਜਾਣ ਵਾਲੀ 21.5 ਕਰੋੜ ਰੁਪਏ (2.34ਮਿਲੀਅਨ) ਦੀ ਇਨਾਮੀ ਰਾਸ਼ੀ ਵੀ ਪ੍ਰਾਪਤ ਕੀਤੀ ਹੈ।
ਹੋਰ ਪੜ੍ਹੋ