ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੀ ਚੰਡੀਗੜ੍ਹ ਯੂਨਿਟ ਨੇ ਤਿੰਨ ਨਸ਼ਾ ਤਸਕਰਾਂ ‘ਤੇ ਇਨਾਮ ਐਲਾਨ ਕੀਤਾ ਹੈ। ਇਸ ਵਿੱਚ ਦੋ ਤਸਕਰ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਾਸੀ ਹਨ, ਜਦਕਿ ਇੱਕ ਦੋਸ਼ੀ ਮੋਗਾ, ਪੰਜਾਬ ਨਾਲ ਸਬੰਧਿਤ ਹੈ।
ਨਾਮ ਗੁਪਤ ਰੱਖਿਆ ਜਾਵੇਗਾ
ਜੋ ਵੀ ਉਨ੍ਹਾਂ ਬਾਰੇ ਜਾਣਕਾਰੀ ਦੇਵੇਗਾ, ਬਿਊਰੋ ਵੱਲੋਂ ਹਰ ਕੇਸ ਲਈ 25-25 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਲੋਕ ਜਾਣਕਾਰੀ ਫੋਨ ਰਾਹੀਂ ਜਾਂ ਵਿਭਾਗ ਦੇ ਦਫ਼ਤਰ ਜਾ ਕੇ ਵੀ ਦੇ ਸਕਦੇ ਹਨ।
(ਇਹ ਇੱਕ ਤਾਜ਼ਾ ਖ਼ਬਰ ਹੈ ਅਤੇ ਇਸਨੂੰ ਅੱਪਡੇਟ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਨਵੀਨਤਮ ਅੱਪਡੇਟ ਲਈ ਤਾਜ਼ਾ ਕਰੋ।)
ਹੋਰ ਪੜ੍ਹੋ