
ਗੁੜ ਨੂੰ ਅਕਸਰ ਖੰਡ ਦਾ ਕੁਦਰਤੀ ਅਤੇ ਹੈਲਦੀ ਵਿਕਲਪ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਸਰਦੀਆਂ ਵਿੱਚ ਲੋਕ ਇਸਨੂੰ ਆਪਣੀ ਡਾਇਟ ਵਿੱਚ ਸ਼ਾਮਲ ਕਰਦੇ ਹਨ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਗੁੜ ਆਇਰਨ, ਮੈਗਨੀਸ਼ੀਅਮ, ਪੋਟੈਸ਼ੀਅਮ ਅਤੇ ਫਾਸਫੋਰਸ ਵਰਗੇ ਜ਼ਰੂਰੀ ਤੱਤਾਂ ਨਾਲ ਭਰਪੂਰ ਹੁੰਦਾ ਹੈ ਜੋ ਪਾਚਣ ਤੰਤਰ ਨੂੰ ਮਜ਼ਬੂਤ ਕਰਨ, ਖੂਨ ਦੀ ਕਮੀ ਦੂਰ ਕਰਨ ਅਤੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੇ ਹਨ।

ਪਰ ਧਿਆਨ ਰਹੇ! ਜੇ ਗੁੜ ਦੀ ਮਾਤਰਾ ਲੋੜ ਤੋਂ ਵੱਧ ਹੋ ਜਾਏ ਤਾਂ ਇਹ ਫਾਇਦੇ ਦੀ ਥਾਂ ਨੁਕਸਾਨ ਕਰ ਸਕਦਾ ਹੈ। ਜ਼ਿਆਦਾ ਗੁੜ ਖਾਣ ਨਾਲ ਬਲੱਡ ਸ਼ੁਗਰ ਵਧਣਾ, ਵਜ਼ਨ ਵਿੱਚ ਇਜ਼ਾਫ਼ਾ ਅਤੇ ਪੇਟ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਗੁੜ ਦਾ ਸੇਵਨ ਹਮੇਸ਼ਾ ਸੰਤੁਲਿਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ।

ਭਾਰ ਵਧਣ ਦਾ ਖਤਰਾ: ਗੁੜ ਚਾਹੇ ਸਿਹਤਮੰਦ ਮੰਨਿਆ ਜਾਂਦਾ ਹੈ, ਪਰ ਇਸ ਵਿੱਚ ਕੈਲੋਰੀਆਂ ਵੀ ਕਾਫ਼ੀ ਹੁੰਦੀਆਂ ਹਨ। 100 ਗ੍ਰਾਮ ਗੁੜ ਵਿੱਚ ਤਕਰੀਬਨ 380 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਇਸਨੂੰ ਲੋੜ ਤੋਂ ਵੱਧ ਮਾਤਰਾ ਵਿੱਚ ਖਾਣਾ ਸ਼ੁਰੂ ਕਰ ਦਿੰਦੇ ਹੋ, ਤਾਂ ਰੋਜ਼ਾਨਾ ਕੈਲੋਰੀ ਇੰਟੇਕ ਵੱਧ ਜਾਂਦੀ ਹੈ, ਜਿਸ ਨਾਲ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਗੁੜ ਦਾ ਸੇਵਨ ਹਮੇਸ਼ਾ ਸੰਤੁਲਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ।

ਗੁੜ ‘ਚ 70–75% ਤੱਕ ਕੁਦਰਤੀ ਸ਼ੂਗਰ ਹੁੰਦੀ ਹੈ। ਇਸ ਕਾਰਨ ਡਾਇਬਟੀਜ਼ ਮਰੀਜ਼ਾਂ (Diabetic patients) ਜਾਂ ਜਿਨ੍ਹਾਂ ਦਾ ਸ਼ੂਗਰ ਲੈਵਲ ਤੇਜ਼ੀ ਨਾਲ ਘੱਟਦਾ-ਵਧਦਾ ਹੈ, ਉਨ੍ਹਾਂ ਲਈ ਇਸ ਦੀ ਅਧਿਕ ਮਾਤਰਾ ਖਤਰਨਾਕ ਹੈ।

ਬਲੱਡ ਸ਼ੂਗਰ ਸਪਾਈਕ: ਭਾਵੇਂ ਇਸ ਦਾ ਗਲਾਇਸੈਕਮਿਕ ਇੰਡੈਕਸ ਖੰਡ ਨਾਲੋਂ ਘੱਟ ਹੈ, ਪਰ ਇਹ ਤੁਰੰਤ ਬਲੱਡ ਸ਼ੂਗਰ ਵਧਾ ਸਕਦਾ ਹੈ, ਖ਼ਾਸਕਰ ਉਨ੍ਹਾਂ ‘ਚ ਜਿਨ੍ਹਾਂ ਨੂੰ ਇੰਸੁਲਿਨ ਰਜ਼ਿਸਟੈਂਸ ਦੀ ਸਮੱਸਿਆ ਹੈ।

ਜੇ ਗੁੜ ਦਾ ਸੇਵਨ ਲੋੜ ਤੋਂ ਵੱਧ ਕੀਤਾ ਜਾਵੇ, ਤਾਂ ਇਹ ਪੇਟ ਲਈ ਮੁਸੀਬਤ ਬਣ ਸਕਦਾ ਹੈ। ਬਹੁਤ ਜ਼ਿਆਦਾ ਗੁੜ ਖਾਣ ਨਾਲ ਗੈਸ, ਪੇਟ ਫੁੱਲਣਾ ਤੇ ਦਸਤ ਵਰਗੀਆਂ ਤਕਲੀਫ਼ਾਂ ਪੈਦਾ ਹੋ ਸਕਦੀਆਂ ਹਨ, ਕਿਉਂਕਿ ਇਹ ਅੰਤੜੀਆਂ ਵਿੱਚ ਪਾਣੀ ਖਿੱਚ ਲੈਂਦਾ ਹੈ। ਇਸ ਕਾਰਨ ਪਾਚਨ ਤੰਤਰ ਅਸੰਤੁਲਿਤ ਹੋ ਸਕਦਾ ਹੈ। ਇਸ ਲਈ ਗੁੜ ਨੂੰ ਹਮੇਸ਼ਾ ਸੰਤੁਲਿਤ ਮਾਤਰਾ ਵਿੱਚ ਹੀ ਖਾਣਾ ਚਾਹੀਦਾ ਹੈ।

ਗੁੜ ਦਾ ਸੇਵਨ ਫਾਇਦੇਮੰਦ ਤਾਂ ਹੈ, ਪਰ ਜ਼ਰੂਰਤ ਤੋਂ ਵੱਧ ਖਾਣ ਨਾਲ ਕਈ ਮੁਸ਼ਕਲਾਂ ਵੀ ਪੈਦਾ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਇਸ ਨਾਲ ਐਲਰਜੀ, ਸਕਿਨ ਰੈਸ਼, ਖੁਜਲੀ ਜਾਂ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ। ਗੁੜ ਦੀ ਚਿਪਚਿਪਾਹਟ ਅਤੇ ਉੱਚੀ ਸ਼ੂਗਰ ਦੰਦਾਂ ਵਿੱਚ ਕੀੜਾ ਤੇ ਕੈਵਿਟੀ ਦਾ ਖਤਰਾ ਵਧਾਉਂਦੀ ਹੈ। ਇਸ ਤੋਂ ਇਲਾਵਾ, ਬਾਜ਼ਾਰ ਦਾ ਮਿਲਾਵਟੀ ਜਾਂ ਗੈਰ-ਸਫ਼ਾਈ ਵਿੱਚ ਬਣਿਆ ਗੁੜ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮਾਹਿਰਾਂ ਦੇ ਮੁਤਾਬਕ, ਰੋਜ਼ 10–15 ਗ੍ਰਾਮ ਗੁੜ ਹੀ ਕਾਫ਼ੀ ਹੁੰਦਾ ਹੈ, ਅਤੇ ਸਰਦੀਆਂ ਵਿੱਚ ਇਸ ਨੂੰ ਖਾਣੇ ਤੋਂ ਬਾਅਦ ਦੁੱਧ, ਚਾਹ ਜਾਂ ਲੱਡੂ ਦੇ ਰੂਪ ਵਿੱਚ ਖਾਣਾ ਸਭ ਤੋਂ ਵਧੀਆ ਰਹਿੰਦਾ ਹੈ।
Published at : 03 Dec 2025 01:53 PM (IST)
Tags :