ਨਿੱਜੀ ਪੱਤਰ ਪ੍ਰੇਰਕ
ਕਾਦੀਆਂ, 3 ਮਾਰਚ
ਸੇਖਵਾਂ ਦੀ ਪੁਲੀਸ ਨੇ ਦੋ ਨੌਜਵਾਨਾਂ ਨੂੰ 10 ਗਰਾਮ ਹੈਰੋਇਨ, ਡਿਜੀਟਲ ਕੰਡਾ ਅਤੇ 1800 ਰੁਪਏ ਸਣੇ ਕਾਬੂ ਕੀਤਾ। ਇਸ ਮਾਮਲੇ ਵਿੱਚ ਇਕ ਹੋਰ ਵਿਅਕਤੀ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸੇਖਵਾਂ ਦੀ ਮੁਖੀ ਸਬ ਇੰਸਪੈਕਟਰ ਰਜਵੰਤ ਕੌਰ ਨੇ ਦੱਸਿਆ ਕਿ ਪੁਲੀਸ ਨੇ ਗਸ਼ਤ ਦੌਰਾਨ ਦੋ ਨੌਜਵਾਨਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 10 ਗਰਾਮ ਹੈਰੋਇਨ, ਡਿਜੀਟਲ ਕੰਡਾ ਅਤੇ 1800 ਰੁਪਏ ਬਰਾਮਦ ਹੋਏ। ਮੁਲਜ਼ਮਾਂ ਦੀ ਪਛਾਣ ਜਸਮੀਤ ਸਿੰਘ ਉਰਫ ਮੋਨੂੰ ਅਤੇ ਨਵਰਾਜ ਸਿੰਘ ਉਰਫ ਮੋਟਾ ਵਾਸੀਆਨ ਬੁੱਟਰ ਕਲਾਂ ਵਜੋਂ ਹੋਈ। ਮੁਲਜ਼ਮਾਂ ਦੇ ਫਰਦ ਇੰਕਸਾਫ ’ਤੇ ਮੁਲਜ਼ਮ ਕੰਵਰਪਾਲ ਸਿੰਘ ਉਰਫ ਕੰਵਲ ਵਾਸੀ ਬੁੱਟਰ ਕਲਾਂ ਨੂੰ ਵੀ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ ਹੈ।
The post ਹੈਰੋਇਨ ਤੇ ਡਿਜੀਟਲ ਕੰਡੇ ਸਣੇ ਦੋ ਕਾਬੂ appeared first on Punjabi Tribune.