Punjab News ਅੰਮ੍ਰਿਤਸਰ ਦੇ ਮਬਾਲੀ ਚੌਕ ’ਚ ਗੋਲੀ ਚੱਲੀ, ਰਾਹਗੀਰ ਮਹਿਲਾ ਸਮੇਤ ਦੋ ਜ਼ਖ਼ਮੀ

Must read


ਟ੍ਰਿਬਿਊਨ ਨਿਊਜ਼ ਸਰਵਿਸ

ਅੰਮ੍ਰਿਤਸਰ, 26 ਫਰਵਰੀ

ਇੱਥੋਂ ਦੇ ਵਿਜੈ ਨਗਰ ਪੁਲੀਸ ਚੌਕੀ ਖੇਤਰ ਦੇ ਰਾਮਬਾਲੀ ਚੌਕ ਵਿੱਚ ਅੱਜ ਬਾਅਦ ਦੁਪਹਿਰ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਇੱਕ ਮਹਿਲਾ ਸਮੇਤ ਦੋ ਜਣਿਆਂ ਦੇ ਜ਼ਖ਼ਮੀ ਹੋਣ ਕਾਰਨ ਦਹਿਸ਼ਤ ਫੈਲ ਗਈ।

ਜ਼ਖ਼ਮੀਆਂ ‘ਚੋਂ ਇਕ ਦੀ ਪਛਾਣ ਰਾਮਬਾਲੀ ਚੌਕ ਇਲਾਕੇ ਦੇ ਰਹਿਣ ਵਾਲੇ ਅਮਰ ਵਜੋਂ ਹੋਈ ਹੈ ਜਦਕਿ ਜ਼ਖਮੀ ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਅਮਰ ਦੇ ਪੇਟ ਵਿੱਚ ਅਤੇ  ਮਹਿਲਾ ਦੇ ਹੱਥ ਵਿੱਚ ਗੋਲੀ ਲੱਗੀ ਹੈ। ਜ਼ਖ਼ਮੀ ਅਮਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਸਹਾਇਕ ਪੁਲੀਸ ਕਮਿਸ਼ਨਰ ਏਸੀਪੀ (ਉੱਤਰੀ) ਅਰਵਿੰਦ ਮੀਨਾ ਸਮੇਤ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅਵਿਨਾਸ਼ ਸਿੰਘ, ਕਰਨ ਸ਼ਰਮਾ ਅਤੇ ਅਮਰ ਸਾਰੇ ਵਾਸੀ ਰਾਮ ਬਾਲੀ ਚੌਕ ਬੱਬੂ ਸੈਲੂਨ ਦੀ ਦੁਕਾਨ ਦੇ ਕੋਲ ਖੜ੍ਹੇ ਸਨ। ਜਦੋਂ ਕਿ ਅਵਿਨਾਸ਼ ਸੈਲੂਨ ਅੰਦਰ ਚਲਾ ਗਿਆ, ਕਰਨ ਅਤੇ ਅਮਰ ਦੁਕਾਨ ਦੇ ਬਾਹਰ ਹੀ ਰਹੇ। ਉਨ੍ਹਾਂ ਦੱਸਿਆ ਕਿ ਸੈਲੂਨ ਦੇ ਅੰਦਰ ਮੌਜੂਦ ਦੋ ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਮਹਿਲਾ ਦੇ ਹੱਥ ਵਿੱਚ ਲੱਗੀ ਜੋ ਸੜਕ ਤੋਂ ਲੰਘ ਰਹੀ ਸੀ ਜਦਕਿ ਦੂਜੀ ਗੋਲੀ ਅਮਰ ਨੂੰ ਲੱਗੀ। ਹਥਿਆਰਬੰਦ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ।

ਏਸੀਪੀ ਅਰਵਿੰਦ ਮੀਨਾ ਨੇ ਦੱਸਿਆ ਕਿ ਘਟਨਾ ਦੇ ਪਿੱਛੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ, ਜਦਕਿ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸੈਲੂਨ ਨਾਲ ਲੱਗਦੇ ਦੁਕਾਨਦਾਰ ਤਿਲਕ ਰਾਜ ਨੇ ਦੱਸਿਆ ਕਿ ਲੋਕ ਬਾਹਰ ਖੜ੍ਹੇ ਸਨ ਤਾਂ ਅਚਾਨਕ ਗੋਲੀ ਚੱਲਣ ਦੀ ਆਵਾਜ਼ ਆਈ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਇੱਕ ਨੌਜਵਾਨ ਅਮਰ ਜ਼ਮੀਨ ‘ਤੇ ਡਿੱਗਿਆ ਪਿਆ ਸੀ ਜਦਕਿ ਇੱਕ ਮਹਿਲਾ ਵੀ ਜ਼ਖ਼ਮੀ ਸੀ। ਉਸ ਨੇ ਕਿਹਾ ਕਿ ਗੋਲੀ ਕਿਸ ਨੇ ਅਤੇ ਕਿਉਂ ਚਲਾਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।



News Source link

- Advertisement -

More articles

- Advertisement -

Latest article