ਹੈਦਰਾਬਾਦ, 1 ਫਰਵਰੀ
ਹੈਦਰਾਬਾਦ ਵਿੱਚ ਦੋ ਲੜਕੀਆਂ ਨੇ ਆਪਣੀ ਮਾਂ ਦੀ ਮੌਤ ਤੋਂ ਬਾਅਦ ਸਦਮੇ ਕਾਰਨ ਹਫ਼ਤੇ ਤੋਂ ਵੱਧ ਸਮੇਂ ਤੱਕ ਲਾਸ਼ ਨਾਲ ਖੁਦ ਨੂੰ ਘਰ ਅੰਦਰ ਬੰਦ ਰੱਖਿਆ। ਸ਼ੁੱਕਰਵਾਰ ਨੂੰ ਸ਼ਿਕਾਇਤ ਮਿਲਣ ਮਗਰੋਂ ਇਹ ਮਾਮਲਾ ਸਾਹਮਣੇ ਆਇਆ। ਪੁਲੀਸ ਨੇ ਦੱਸਿਆ ਕਿ ਦੋ ਧੀਆਂ ਦੀ 45 ਸਾਲਾ ਮਾਂ 23 ਜਨਵਰੀ ਨੂੰ ਨੀਂਦ ਤੋਂ ਨਾ ਜਾਗੀ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਸ ਦੀ ਮੌਤ ਹੋ ਗਈ ਹੈ। ਪੁਲੀਸ ਅਨੁਸਾਰ ਲੜਕੀਆਂ ਨੇ ਸਦਮੇ ਕਾਰਨ ਖੁਦ ਨੂੰ ਲਾਸ਼ ਨਾਲ ਘਰ ਵਿੱਚ ਬੰਦ ਕਰ ਲਿਆ ਅਤੇ ਉਹ ਉਦੋਂ ਤੋਂ ਅੰਦਰ ਹੀ ਸਨ। ਅਧਿਕਾਰੀਆਂ ਨੇ ਦੱਸਿਆ ਕਿ 31 ਜਨਵਰੀ ਨੂੰ ਲੜਕੀਆਂ ਵਿਧਾਇਕ ਦੇ ਦਫ਼ਤਰ ਗਈਆਂ ਤੇ ਕਿਹਾ ਕਿ ਉਨ੍ਹਾਂ ਕੋਲ ਮਾਂ ਦਾ ਸਸਕਾਰ ਕਰਨ ਲਈ ਪੈਸੇ ਨਹੀਂ ਹਨ, ਜਿਸ ਮਗਰੋਂ ਉਨ੍ਹਾਂ ਨੂੰ ਪੁਲੀਸ ਕੋਲ ਜਾਣ ਲਈ ਕਿਹਾ ਗਿਆ। -ਪੀਟੀਆਈ