ਮਾਰਕਫੈੱਡ ਦੇ ਗੁਦਾਮ ’ਚੋਂ ਕਣਕ ਦੀਆਂ 150 ਤੋਂ ਵੱਧ ਬੋਰੀਆਂ ਚੋਰੀ

0
114


ਮੋਰਿੰਡਾ: ਮੋਰਿੰਡਾ ਕੁਰਾਲੀ ਸੜਕ ਤੇ ਸਥਿਤ ਮਾਰਕਫੈੱਡ ਦੇ ਗੁਦਾਮ ’ਚੋ ਚੋਰਾਂ ਨੇ ਕਣਕ ਦੀਆਂ 150 ਤੋਂ ਵੱਧ ਬੋਰੀਆਂ ਚੋਰੀ ਕਰ ਲਈਆਂ। ਗੁਦਾਮ ’ਚ ਤਾਇਨਾਤ ਸੁਰੱਖਿਆ ਗਾਰਡਾਂ ਤੇ ਅਧਿਕਾਰੀਆਂ ਨੂੰ ਅੱਜ ਸਵੇਰੇ ਚੋਰੀ ਦਾ ਅੱਜ ਸਵੇਰੇ ਚੋਰੀ ਦਾ ਪਤਾ ਲੱਗ, ਜਿਸ ਉਪਰੰਤ ਮੈਨੇਜਰ ਨੇ ਪੁਲੀਸ ਨੂੰ ਲਿਖਤੀ ਰੂਪ ਵਿੱਚ ਸੂਚਿਤ ਕੀਤਾ। ਸੂਚਨਾ ਮਿਲਣ ਮਗਰੋਂ ਡੀਐੱਸਪੀ ਮਰਿੰਡਾ ਜਤਿੰਦਰ ਪਾਲ ਸਿੰਘ ਤੇ ਐੱਸਐੱਚਓ ਮੋਰਿੰਡਾ ਸ਼ਹਿਰੀ ਇੰਸਪੈਕਟਰ ਹਰਜਿੰਦਰ ਸਿੰਘ ਮਾਰਕਫੈੱਡ ਦੇ ਮੈਨੇਜਰ ਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਲੈ ਕੇ ਮੌਕੇ ’ਤੇ ਪਹੁੰਚੇ, ਜਿਥੇ ਪੁਲੀਸ ਨੇ ਡਿਊਟੀ ਤੇ ਤਾਇਨਾਤ ਸੁਰੱਖਿਆ ਗਾਰਡਾਂ ਤੋ ਪੁੱਛ ਪੜਤਾਲ ਕੀਤੀ। ਪੁਲੀਸ ਵੱਲੋਂ ਗੁਦਾਮ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। -ਪੱਤਰ



News Source link