ਗਣਤੰਤਰ  ਦਿਵਸ: ਭਾਰਤ ਫੌਜੀ ਤਾਕਤ ਤੇ ਸਭਿਆਚਾਰਕ ਵਿਰਾਸਤ ਨੂੰ ਦਰਸਾਉਂਦੀ ਪਰੇਡ ਲਈ ਤਿਆਰ

Must read


ਪੰਜਾਬੀ ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 26 ਜਨਵਰੀ

ਭਾਰਤ ਨੇ ਐਤਵਾਰ ਨੂੰ ਆਪਣੇ ਸੰਘੀ ਲੋਕਤੰਤਰ ਗਣਰਾਜ ਦੇ 75 ਸਾਲ ਪੂਰੇ ਕਰ ਲਏ ਹਨ। ਇਸ ਦੌਰਾਨ ਕਰਤੱਵਿਆ ਪਥ ’ਤੇ ਦੇਸ਼ ਦੀ ਫੌਜੀ ਤਾਕਤ ਅਤੇ ਸੱਭਿਆਚਾਰਕ ਵਿਰਾਸਤ ਦਾ ਝਾਕੀਆਂ ਦੇ ਰੂਪ ਵਿਚ ਦਰਸ਼ਾਇਆ ਜਾਵੇਗਾ। 26 ਜਨਵਰੀ ਦੀ ਪਰੇਡ ਦੇਖਣ ਲਈ 10,000 ਤੋਂ ਜ਼ਿਆਦਾ ਵਿਸ਼ੇਸ਼ ਮਹਿਮਾਨਾਂ ਨੂੰ ਸੱਦਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਪੈਰਾਲੰਪਿਕ ਟੀਮ ਦੇ ਮੈਂਬਰ, ਸ਼ਾਨਦਾਰ ਕਾਰਗੁਜ਼ਾਰੀ ਵਾਲੇ ਪਿੰਡਾਂ ਦੇ ਸਰਪੰਚ, ਹੱਥਕਲਾ ਕਾਰੀਗਰ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਕਰਮਚਾਰੀ ਸ਼ਾਮਲ ਹਨ। ਰਾਸ਼ਟਰਪਤੀ ਦਰੋਪਦੀ ਮੁਰਮੂ ਇਸ ਅਹਿਮ ਮੌਕੇ ਦੇਸ਼ ਦੀ ਅਗਵਾਈ ਕਰਨਗੇ ਜਦੋਂਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪਰਾਬੋਵੋ ਸੁਬਿਆਂਤੋ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਹਨ। ਪਰੇਡ ਵਿੱਚ ਇੰਡੋਨੇਸ਼ੀਆ ਦੇ ਮਾਰਚਿੰਗ ਅਤੇ ਬੈਂਡ ਦਸਤੇ ਵੀ ਸ਼ਾਮਲ ਹੋਣਗੇ। ਰਾਸ਼ਟਰਪਤੀ ਮੁਰਮੂ ਅਤੇ ਉਨ੍ਹਾਂ ਦੇ ਇੰਡੋਨੇਸ਼ਿਆਈ ਹਮਰੁਤਬਾ ‘ਰਵਾਇਤੀ ਬੱਗੀ’ ਵਿੱਚ ਆਉਣਗੇ। ਇਹ ਰਵਾਇਤ 2024 ਵਿੱਚ 40 ਸਾਲਾਂ ਬਾਅਦ ਮੁੜ ਸ਼ੁਰੂ ਕੀਤੀ ਗਈ ਸੀ।

 

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 76ਵੇਂ ਗਣਤੰਤਰ ਦਿਵਸ ਮੌਕੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਅਰਦਾਸ ਕੀਤੀ ਕਿ ਇਹ ਕੌਮੀ ਤਿਓਹਾਰ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਨੂੰ ਸੰਭਾਲ ਕੇ ਰੱਖਣ ਦੇ ਨਾਲ ਹੀ ਸਸ਼ੱਕਤ ਤੇ ਖ਼ੁਸ਼ਹਾਲ ਭਾਰਤ ਬਣਾਉਣ ਦੀ ਦਿਸ਼ਾ ਵਿਚ ਜਾਰੀ ਕੋਸ਼ਿਸ਼ਾਂ ਨੂੰ ਮਜ਼ਬੂਤ ਕਰੇ। ਪ੍ਰਧਾਨ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਗਣਤੰਤਰ ਦਿਵਸ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ! ਅੱਜ ਅਸੀਂ ਆਪਣੇ ਗੌਰਵਮਈ ਗਣਤੰਤਰ ਦਿਵਸ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਸ ਮੌਕੇ ’ਤੇ ਅਸੀਂ ਉਨ੍ਹਾਂ ਸਾਰੇ ਮਹਾਨ ਸ਼ਖ਼ਸੀਅਤਾਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਸਾਡਾ ਸੰਵਿਧਾਨ ਬਣਾ ਕੇ ਇਹ ਯਕੀਨੀ ਕੀਤਾ ਕਿ ਸਾਡੀ ਵਿਕਾਸ ਯਾਤਰਾ ਜਮਹੂਰੀਅਤ, ਗੌਰਵ ਤੇ ਏਕਤਾ ’ਤੇ ਅਧਾਰਿਤ ਹੋਵੇ।’’





News Source link
#ਗਣਤਤਰ #ਦਵਸ #ਭਰਤ #ਫਜ #ਤਕਤ #ਤ #ਸਭਆਚਰਕ #ਵਰਸਤ #ਨ #ਦਰਸਉਦ #ਪਰਡ #ਲਈ #ਤਆਰ

- Advertisement -

More articles

- Advertisement -

Latest article