ਕਾਰੋਬਾਰ ਪੈਰੋਲ ’ਤੇ ਆਇਆ ਕੈਦੀ ਫ਼ਰਾਰ By Mehra Media Team January 5, 2025 0 143 Share FacebookXPinterestWhatsApp Must read ਪ੍ਰਸ਼ਾਸਨਿਕ ਫੇਰਬਦਲ, 28 IPS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ November 27, 2026 Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 ਚੋਣਾਂ ਤੋਂ ਪਹਿਲਾਂ ਕੈਬਨਿਟ ‘ਚ ਵੱਡਾ ਫੇਰਬਦਲ, ਮੰਤਰੀ ਤੋਂ ਵਾਪਸ ਲਿਆ ਗਿਆ ਵਿਭਾਗ, ਸਿਆਸਤ ‘ਚ ਮੱਚੀ ਹਲਚਲ… November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 Mehra Media Teamhttps://punjabimedia.in ਨਿੱਜੀ ਪੱਤਰ ਪ੍ਰੇਰਕਕਪੂਰਥਲਾ, 4 ਜਨਵਰੀ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਨੂੰ ਨਿਯਮਾਂ ਮੁਤਾਬਕ 4 ਹਫ਼ਤੇ ਦੀ ਜੇਲ੍ਹ ਤੋਂ ਪੈਰੋਲ ’ਤੇ ਰਿਹਾਅ ਕੀਤਾ ਗਿਆ ਸੀ, ਪਰ ਉਮਰ ਕੈਦੀ ਜੇਲ੍ਹ ਪੈਰੋਲ ਕੱਟ ਕੇ ਭਗੌੜਾ ਹੋ ਗਿਆ। ਉਸ ਖ਼ਿਲਾਫ਼ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ਕਪੂਰਥਲਾ ਨੇ 3 ਜਨਵਰੀ 2025 ਨੂੰ ਜੇਰੇ ਧਾਰਾ 8, 8 (2), 9 ਪੰਜਾਬ ਗੁਡ ਕੰਡਕਟ ਪ੍ਰਿਜਨਰਜ਼ ਟੈਂਪਰੇਰੀ ਰਿਲੀਜ਼ ਐਕਟ 1962 ਤਹਿਤ ਕੇਸ ਦਰਜ ਕਰ ਕੇ ਕਥਿਤ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਧਿਕਾਰੀ ਐੱਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਪਾਸੋਂ ਪੱਤਰ ਪ੍ਰਾਪਤ ਹੋਇਆ ਸੀ ਕਿ ਮੁਲਜ਼ਮ ਕੈਦੀ ਗੌਰਵ ਸ਼ਰਮਾ ਵਾਸੀ ਜਰਮਨੀ ਦਾਸ ਪਾਰਕ ਕਪੂਰਥਲਾ ਨੂੰ ਮੁਕੱਦਮੇ ਵਿੱਚ ਅਦਾਲਤ ਵੱਲੋਂ ਕਤਲ ਕੇਸ ਵਿੱਚ ਉਮਰ ਕੈਦ (25) ਦੀ ਸਜ਼ਾ 2014-15 ਵਿੱਚ ਹੋਈ ਸੀ। ਮੁਲਜ਼ਮ ਨੇ ਜੇਲ੍ਹ ਤੋਂ ਪੈਰੋਲ ਛੁੱਟੀ ਲਈ ਬੇਨਤੀ ਕੀਤੀ ਸੀ ਜੋ ਮੁਲਜ਼ਮ ਨੂੰ ਨਿਯਮਾਂ ਅਨੁਸਾਰ ਸਾਰੀਆਂ ਕਾਰਵਾਈਆਂ ਮੁਕੰਮਲ ਕਰਨ ਤੇ ਚਾਰ ਹਫਤੇ ਲਈ ਪੈਰੋਲ 4-9-2024 ਨੂੰ ਦਿੱਤੀ ਗਈ ਜਿਸ ਦੀ ਜੇਲ੍ਹ ਵਿੱਚ ਵਾਪਸੀ 28 -9-2024 ਨੂੰ ਹੋਣੀ ਸੀ। ਉਕਤ ਬੰਦੀ ਨੇ ਜੇਲ੍ਹ ਤੋਂ ਪੈਰੋਲ ਕੱਟ ਕੇ ਵਾਪਸ ਆਤਮ ਸਮਰਪਣ ਨਹੀਂ ਕੀਤਾ ਤੇ ਭਗੌੜਾ ਹੋ ਗਿਆ। ਪੁਲੀਸ ਵੱਲੋਂ ਕਥਿਤ ਦੋਸ਼ੀ ਦੀ ਭਾਲ ਵਿੱਚ ਛਾਪੇ ਮਾਰੇ ਜਾ ਰਹੇ ਹਨ। News Source link Tagsਆਇਆਕਦਤਪਰਲਫਰਰ Share FacebookXPinterestWhatsApp Previous articleFarmer protest: ਡੱਲੇਵਾਲ ਨੂੰ ਕੁਝ ਹੋਇਆ ਤਾਂ ਕੇਂਦਰ ਸਰਕਾਰ ਦੀ ਹੋਵੇਗੀ ਜ਼ਿੰਮੇਵਾਰੀ: ਉਗਰਾਹਾਂNext articleਲੁਧਿਆਣਾ ਵਿੱਚ ਠੰਢ ਦਾ ਕਹਿਰ ਜਾਰੀ, ਸੰਘਣੀ ਧੁੰਦ ਨੇ ਸ਼ਹਿਰ ਨੂੰ ਢਕਿਆ - Advertisement - More articles ਅੱਜ ਤੋਂ ਲੈਕੇ ਪੂਰੇ ਤਿੰਨ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿੱਥੇ ਹੋਵੇਗੀ ਇੰਨੀ ਲੰਬੀ ਛੁੱਟੀ? November 27, 2026 December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ November 26, 2026 Egg Price: ਆਂਡਿਆਂ ਦੇ ਡਿੱਗੇ ਰੇਟ, ਸਰਦੀਆਂ 'ਚ 20% ਘਟੀਆਂ ਕੀਮਤਾਂ, ਜਾਣੋ ਕਿੰਨੇ ਰੁਪਏ ਹੋਇਆ ਸਸਤਾ… November 25, 2026 - Advertisement - Latest article ਪ੍ਰਸ਼ਾਸਨਿਕ ਫੇਰਬਦਲ, 28 IPS ਅਫਸਰਾਂ ਦੇ ਹੋਏ ਤਬਾਦਲੇ; ਦੇਖੋ ਕਿਸ-ਕਿਸ ਦੀ ਹੋਈ ਬਦਲੀ November 27, 2026 Amritsar News : OCM ਮਿੱਲ ਦੇ ਬਾਹਰ ਧਰਨੇ ਦੌਰਾਨ ਹੰਗਾਮਾ, ਮੁਲਾਜ਼ਮਾਂ ਸਾਹਮਣੇ ਸ੍ਰੀ ਸਾਹਿਬ ਲੈ ਕੇ ਪਹੁੰਚੀ ਔਰਤ November 27, 2026 ਚੋਣਾਂ ਤੋਂ ਪਹਿਲਾਂ ਕੈਬਨਿਟ ‘ਚ ਵੱਡਾ ਫੇਰਬਦਲ, ਮੰਤਰੀ ਤੋਂ ਵਾਪਸ ਲਿਆ ਗਿਆ ਵਿਭਾਗ, ਸਿਆਸਤ ‘ਚ ਮੱਚੀ ਹਲਚਲ… November 27, 2026 Punjab News: ਜਲੰਧਰ ਦੇ ਨਾਮੀ ਕਾਰੋਬਾਰੀ ਦਾ ਕਤਲ, ਮਾਮਲੇ 'ਚ ਸਾਹਮਣੇ ਆਇਆ ਵੱਡਾ ਅਪਡੇਟ, 4 ਦਿਨ ਪਹਿਲਾਂ… November 27, 2026 ਵਿਧਾਨ ਸਭਾ ਚੋਣਾਂ ਲਈ 3 ਉਮੀਦਵਾਰਾਂ ਦਾ ਐਲਾਨ, ਹੁਣ ਇਸ ਪਾਰਟੀ ਨੇ ਮੈਦਾਨ ‘ਚ ਉਤਾਰੇ ਇਹ ਤਿੰਨ ਚਿਹਰੇ… November 27, 2026