ਸਮਰਾਲਾ (ਪੱਤਰ ਪ੍ਰੇਰਕ):
ਮੈਕਸ ਆਰਥਰ ਮੈਂਕਾਲਿਫ਼ ਪਬਲਿਕ ਸਕੂਲ ਦੇ ਵਿਹੜੇ ਵਿੱਚ ਵਿਦਿਆਰਥੀਆਂ ਨੂੰ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਅਤੇ ਸਿੱਖਾਂ ਵੱਲੋਂ ਦਿੱਤੀ ਗਈ ਕੁਰਬਾਨੀ ਬਾਰੇ ਜਾਣੂ ਕਰਵਾਉਣ ਲਈ ਪ੍ਰਿੰਸੀਪਲ ਡਾ. ਮੌਨਿਕਾ ਮਲਹੋਤਰਾ ਦੀ ਅਗਵਾਈ ਹੇਠ ਸਿੱਖ ਇਤਿਹਾਸ ਗੈਲਰੀ ਬਣਾਈ ਗਈ। ਇਸ ਗੈਲਰੀ ਵਿੱਚ ਸਕੂਲ ਦੇ ਆਰਟ ਅਧਿਆਪਕ ਰਜਿੰਦਰ ਕੌਰ ਨੇ ਸਮੂਹ ਸਟਾਫ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ 6 ਪੋਹ ਤੋਂ 14 ਪੋਹ ਤੱਕ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਤਸਵੀਰਾਂ ਅਤੇ ਚਾਰਟਾਂ ਰਾਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ ਹੈ। ਇਸ ਗੈਲਰੀ ਨੂੰ ਵੇਖਣ ਲਈ ਵਿਦਿਆਰਥੀਆਂ ਦੇ ਮਾਪੇ ਵੀ ਸ਼ਾਮਲ ਹੋਏ।