ਕਾਰੋਬਾਰ ਪਟਿਆਲਾ: ਨਿਗਮ ਦੀਆਂ ਚੋਣਾਂ ਲਈ 385 ਉਮੀਦਵਾਰ ਮੈਦਾਨ ’ਚ By Mehra Media Team December 14, 2024 0 153 Share FacebookXPinterestWhatsApp Must read AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Mehra Media Teamhttps://punjabimedia.in ਸਰਬਜੀਤ ਸਿੰਘ ਭੰਗੂ ਪਟਿਆਲਾ, 13 ਦਸੰਬਰ ਪਟਿਆਲਾ ਦੀ 60 ਵਾਰਡਾਂ ’ਤੇ ਆਧਾਰਿਤ ਨਗਰ ਨਿਗਮ ਦੀਆਂ ਚੋਣਾਂ ਲਈ ਕੱਲ੍ਹ ਕੁੱਲ 405 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਅੱਜ ਹੋਈ ਪੜਤਾਲ ਦੌਰਾਨ 20 ਉਮੀਦਵਾਰਾਂ ਦੇ ਕਾਗਜ਼ ਵੱਖ-ਵੱਖ ਕਾਰਨਾਂ ਕਰਕੇ ਰੱਦ ਹੋ ਗਏ ਹਨ। ਇਸ ਦੌਰਾਨ ਸੱਤਾਧਾਰੀ ਧਿਰ ‘ਆਪ’ ਦੇ ਸੱੱਤ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ। ਇਸ ਤਰ੍ਹਾਂ ਹੁਣ ਮੈਦਾਨ ’ਚ 385 ਉਮੀਦਵਾਰ ਰਹਿ ਗਏ ਹਨ। ਉਂਜ ਕੱਲ੍ਹ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੈ ਜਿਸ ਕਰਕੇ ਕੱਲ੍ਹ ਨੂੰ ਕੋਈ ਨਾ ਕੋਈ ਉਮੀਦਵਾਰ ਆਪਣਾ ਨਾਮ ਵਾਪਸ ਵੀ ਲੈ ਸਕਦਾ ਹੈ। ਇਸ ਕਰਕੇ ਉਮੀਦਵਾਰਾਂ ਸਬੰਧੀ ਅਸਲ ਸਥਿਤੀ ਕੱਲ੍ਹ ਨੂੰ ਹੀ ਸਪੱਸ਼ਟ ਹੋਵੇਗੀ। ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਨੁਸਾਰ ‘ਆਪ’ ਦੇ ਬਿਨਾਂ ਮੁਕਾਬਲਾ ਜਿੱਤਣ ਵਾਲੇ ਉਮੀਦਵਾਰਾਂ ’ਚ ਰਮਨਪ੍ਰੀਤ ਕੌਰ ਕੋਹਲੀ, ਰਵਿੰਦਰ ਲੁਥਰਾ, ਗੁਰਸ਼ਰਨ ਸਿੰਘ, ਰਣਜੀਤ ਸਿੰਘ, ਸਾਗਰ ਧਾਲੀਵਾਲ, ਰਾਜੇਸ਼ ਰਾਜੂ ਅਤੇ ਹਰਮਨ ਸੰਧੂ ਦੇ ਨਾਮ ਸ਼ਾਮਲ ਹਨ। ਉਂਜ ਇਸ ਸਬੰਧੀ ਅਧਿਕਾਰਤ ਪੁਸ਼ਟੀ ਕੱਲ੍ਹ ਨੂੰ ਹੀ ਹੋਵੇਗੀ ਕਿਉਂਕਿ ਅਧਿਕਾਰਤ ਤੌਰ ’ਤੇ ਦੇਰ ਸ਼ਾਮ ਤੱਕ ਵੀ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਜਪਾ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ 32 ਵਾਰਡਾਂ ’ਚ ਹੀ ਉਮੀਦਵਾਰ ਖੜ੍ਹਾ ਸਕੀ ਸੀ। ਭਾਵੇਂ ਅਧਿਕਾਰਤ ਤੌਰ ’ਤੇ ਤਾਂ ਇਹ ਗੱਲ 14 ਦਸੰਬਰ ਨੂੰ ਹੀ ਸਪੱਸ਼ਟ ਹੋ ਸਕੇਗੀ, ਪਰ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਹਰਪਾਲਪੁਰ ਅਨੁਸਾਰ ਅੱਜ ਪੜਤਾਲ ਦੌਰਾਨ ਭਾਜਪਾ ਦੇ 19 ਉਮੀਦਵਾਰਾਂ ਦੇ ਕਾਗਜ਼ ਅੱਜ ਰੱਦ ਕਰ ਦਿੱਤੇ ਗਏ ਤੇ ਹੁਣ ਭਾਜਪਾ ਦੇ 13 ਉਮੀਦਵਾਰ ਹੀ ਮੈਦਾਨ ’ਚ ਹਨ। ਰੱਦ ਨਾਮਜ਼ਦਗੀਆਂ ’ਚ ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਕੂਕਾ ਦੇ ਕਾਗਜ਼ ਵੀ ਸ਼ਾਮਲ ਹਨ। ਭਾਜਪਾ ਮਹਿਲਾ ਮੋਰਚਾ ਦੇ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਦਾ ਕਹਿਣਾ ਸੀ ਕਿ ਕੱਲ੍ਹ ‘ਆਪ’ ਕਾਰਕੁਨਾਂ ਨੇ ਭਾਜਪਾ ਦੇ 28 ਉਮੀਦਵਾਰਾਂ ਨੂੰ ਤਾਂ ਫਾਰਮ ਹੀ ਨਹੀਂ ਸੀ ਭਰਨ ਦਿੱਤੇ। ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਬਜਾਜ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਅਕਾਲੀ ਦਲ ਵੀ 60 ਵਿਚੋਂ 29 ਵਾਰਡਾਂ ’ਤੇ ਹੀ ਉਮੀਦਵਾਰ ਖੜ੍ਹਾ ਸਕਿਆ ਸੀ। ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ ਨੇ ਭਾਜਪਾ ਤੇ ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਵੱਲੋਂ ‘ਆਪ’ ’ਤੇ ਲਾਏ ਗਏ ਧੱਕੇਸ਼ਾਹੀਆਂ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕੀਤਾ ਹੈ। News Source link Tagsਉਮਦਵਰਚਚਣਦਆਨਗਮਪਟਆਲਮਦਨਲਈ Share FacebookXPinterestWhatsApp Previous articleHigh Court allows Diljit Dosanjh’s concert ਹਾਈ ਕੋਰਟ ਵੱਲੋਂ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਦੀ ਮਨਜ਼ੂਰੀNext articleਖੋ-ਖੋ ਖਿਡਾਰਨ ਪਵਨਪ੍ਰੀਤ ਕੌਰ ਦਾ ਸਨਮਾਨ - Advertisement - More articles Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਵੱਧ ਗਏ ਸੋਨੇ ਦੇ ਰੇਟ! 2406 ਰੁਪਏ ਵੱਧ ਕੇ 1,26 ਲੱਖ 'ਤੇ ਪਹੁੰਚੀ, 1772 ਚਾਂਦੀ ਹੋਈ ਮਹਿੰਗੀ; ਜਾਣੋ ਆਪਣੇ ਸ਼ਹਿਰ ਦੀਆਂ ਕੀਮਤਾਂ November 28, 2026 Gold and Silver Prices : ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ, ਸੋਨਾ 72 ਹਜ਼ਾਰ ਤੇ ਚਾਂਦੀ 2.75 ਲੱਖ ਰੁਪਏ ਤੱਕ ਸਸਤੀ November 28, 2026 - Advertisement - Latest article AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Police Transfers: ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਸਣੇ ਇਨ੍ਹਾਂ ਸੀਨੀਅਰ ਅਫ਼ਸਰਾਂ ਦੇ ਹੋਏ ਤਬਾਦਲੇ, ਇਨ੍ਹਾਂ ਜ਼ਿਲ੍ਹਿਆਂ ਦੇ DM ਵੀ ਬਦਲੇ, ਜਾਣੋ... November 29, 2026