ਕਾਰੋਬਾਰ ਪਟਿਆਲਾ: ਨਿਗਮ ਦੀਆਂ ਚੋਣਾਂ ਲਈ 385 ਉਮੀਦਵਾਰ ਮੈਦਾਨ ’ਚ By Mehra Media Team December 14, 2024 0 137 Share FacebookXPinterestWhatsApp Must read Mirzapur fame : 'ਇੱਕ ਰਾਤ ਦਾ ਕਿੰਨਾ ਲਵੇਂਗੀ? ਤੇਰਾ ਰੇਟ ਕੀ ਹੈ?' ਮਿਰਜ਼ਾਪੁਰ ਫੇਮ ਅਦਾਕਾਰਾ ਨੂੰ ਆਉਂਦੇ ਨੇ ਅਜਿਹੇ ਗੰਦੇ ਮੈਸੇਜ August 24, 2026 Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ August 24, 2026 ਵੱਡੀ ਖ਼ਬਰ! ਮੰਦਿਰ ‘ਚ ਸਾਵਨ ਦੇ ਸੋਮਵਾਰ ‘ਚ ਮੱਚੀ ਭਗਦੜ, ਕਈ ਸ਼ਰਧਾਲੂ ਜ਼ਖ਼ਮੀ August 24, 2026 Big News: ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਨੂੰ ਲੈ ਕੇ ਵੱਡਾ ਐਲਾਨ, ਜਾਣੋ ਕਦੋਂ ਹੋਏਗੀ ਵੋਟਿੰਗ? ਨਾਮਜ਼ਦਗੀ ਫੀਸ ਵੀ ਹੋਈ ਤੈਅ… August 24, 2026 Mehra Media Teamhttps://punjabimedia.in ਸਰਬਜੀਤ ਸਿੰਘ ਭੰਗੂ ਪਟਿਆਲਾ, 13 ਦਸੰਬਰ ਪਟਿਆਲਾ ਦੀ 60 ਵਾਰਡਾਂ ’ਤੇ ਆਧਾਰਿਤ ਨਗਰ ਨਿਗਮ ਦੀਆਂ ਚੋਣਾਂ ਲਈ ਕੱਲ੍ਹ ਕੁੱਲ 405 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਅੱਜ ਹੋਈ ਪੜਤਾਲ ਦੌਰਾਨ 20 ਉਮੀਦਵਾਰਾਂ ਦੇ ਕਾਗਜ਼ ਵੱਖ-ਵੱਖ ਕਾਰਨਾਂ ਕਰਕੇ ਰੱਦ ਹੋ ਗਏ ਹਨ। ਇਸ ਦੌਰਾਨ ਸੱਤਾਧਾਰੀ ਧਿਰ ‘ਆਪ’ ਦੇ ਸੱੱਤ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ। ਇਸ ਤਰ੍ਹਾਂ ਹੁਣ ਮੈਦਾਨ ’ਚ 385 ਉਮੀਦਵਾਰ ਰਹਿ ਗਏ ਹਨ। ਉਂਜ ਕੱਲ੍ਹ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੈ ਜਿਸ ਕਰਕੇ ਕੱਲ੍ਹ ਨੂੰ ਕੋਈ ਨਾ ਕੋਈ ਉਮੀਦਵਾਰ ਆਪਣਾ ਨਾਮ ਵਾਪਸ ਵੀ ਲੈ ਸਕਦਾ ਹੈ। ਇਸ ਕਰਕੇ ਉਮੀਦਵਾਰਾਂ ਸਬੰਧੀ ਅਸਲ ਸਥਿਤੀ ਕੱਲ੍ਹ ਨੂੰ ਹੀ ਸਪੱਸ਼ਟ ਹੋਵੇਗੀ। ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਨੁਸਾਰ ‘ਆਪ’ ਦੇ ਬਿਨਾਂ ਮੁਕਾਬਲਾ ਜਿੱਤਣ ਵਾਲੇ ਉਮੀਦਵਾਰਾਂ ’ਚ ਰਮਨਪ੍ਰੀਤ ਕੌਰ ਕੋਹਲੀ, ਰਵਿੰਦਰ ਲੁਥਰਾ, ਗੁਰਸ਼ਰਨ ਸਿੰਘ, ਰਣਜੀਤ ਸਿੰਘ, ਸਾਗਰ ਧਾਲੀਵਾਲ, ਰਾਜੇਸ਼ ਰਾਜੂ ਅਤੇ ਹਰਮਨ ਸੰਧੂ ਦੇ ਨਾਮ ਸ਼ਾਮਲ ਹਨ। ਉਂਜ ਇਸ ਸਬੰਧੀ ਅਧਿਕਾਰਤ ਪੁਸ਼ਟੀ ਕੱਲ੍ਹ ਨੂੰ ਹੀ ਹੋਵੇਗੀ ਕਿਉਂਕਿ ਅਧਿਕਾਰਤ ਤੌਰ ’ਤੇ ਦੇਰ ਸ਼ਾਮ ਤੱਕ ਵੀ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਜਪਾ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ 32 ਵਾਰਡਾਂ ’ਚ ਹੀ ਉਮੀਦਵਾਰ ਖੜ੍ਹਾ ਸਕੀ ਸੀ। ਭਾਵੇਂ ਅਧਿਕਾਰਤ ਤੌਰ ’ਤੇ ਤਾਂ ਇਹ ਗੱਲ 14 ਦਸੰਬਰ ਨੂੰ ਹੀ ਸਪੱਸ਼ਟ ਹੋ ਸਕੇਗੀ, ਪਰ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਹਰਪਾਲਪੁਰ ਅਨੁਸਾਰ ਅੱਜ ਪੜਤਾਲ ਦੌਰਾਨ ਭਾਜਪਾ ਦੇ 19 ਉਮੀਦਵਾਰਾਂ ਦੇ ਕਾਗਜ਼ ਅੱਜ ਰੱਦ ਕਰ ਦਿੱਤੇ ਗਏ ਤੇ ਹੁਣ ਭਾਜਪਾ ਦੇ 13 ਉਮੀਦਵਾਰ ਹੀ ਮੈਦਾਨ ’ਚ ਹਨ। ਰੱਦ ਨਾਮਜ਼ਦਗੀਆਂ ’ਚ ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਕੂਕਾ ਦੇ ਕਾਗਜ਼ ਵੀ ਸ਼ਾਮਲ ਹਨ। ਭਾਜਪਾ ਮਹਿਲਾ ਮੋਰਚਾ ਦੇ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਦਾ ਕਹਿਣਾ ਸੀ ਕਿ ਕੱਲ੍ਹ ‘ਆਪ’ ਕਾਰਕੁਨਾਂ ਨੇ ਭਾਜਪਾ ਦੇ 28 ਉਮੀਦਵਾਰਾਂ ਨੂੰ ਤਾਂ ਫਾਰਮ ਹੀ ਨਹੀਂ ਸੀ ਭਰਨ ਦਿੱਤੇ। ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਬਜਾਜ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਅਕਾਲੀ ਦਲ ਵੀ 60 ਵਿਚੋਂ 29 ਵਾਰਡਾਂ ’ਤੇ ਹੀ ਉਮੀਦਵਾਰ ਖੜ੍ਹਾ ਸਕਿਆ ਸੀ। ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ ਨੇ ਭਾਜਪਾ ਤੇ ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਵੱਲੋਂ ‘ਆਪ’ ’ਤੇ ਲਾਏ ਗਏ ਧੱਕੇਸ਼ਾਹੀਆਂ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕੀਤਾ ਹੈ। News Source link Tagsਉਮਦਵਰਚਚਣਦਆਨਗਮਪਟਆਲਮਦਨਲਈ Share FacebookXPinterestWhatsApp Previous articleHigh Court allows Diljit Dosanjh’s concert ਹਾਈ ਕੋਰਟ ਵੱਲੋਂ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਦੀ ਮਨਜ਼ੂਰੀNext articleਖੋ-ਖੋ ਖਿਡਾਰਨ ਪਵਨਪ੍ਰੀਤ ਕੌਰ ਦਾ ਸਨਮਾਨ - Advertisement - More articles Sugar Stock Limit : ਖੰਡ ਖਰੀਦਣ ਅਤੇ ਰੱਖਣ ਵਾਲਿਆਂ ਲਈ ਵੱਡੀ ਖ਼ਬਰ ! ਨਵਾਂ ਨਿਯਮ ਲਾਗੂ ਹੋਣ ਤੋਂ ਬਾਅਦ ਹੋਵੇਗੀ ਕਾਰਵਾਈ August 23, 2026 Farmers News: ਇਨ੍ਹਾਂ ਕਿਸਾਨਾਂ ਲਈ ਖੁਸ਼ਖਬਰੀ, ਖਾਤਿਆਂ 'ਚ ਸਿੱਧੇ ਆਉਣਗੇ 10 ਹਜ਼ਾਰ ਰੁਪਏ, ਜਾਣੋ ਕਿੰਨਾ ਨੂੰ ਅਤੇ ਕਿਵੇਂ ਮਿਲੇਗਾ ਲਾਭ? August 23, 2026 5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ August 22, 2026 - Advertisement - Latest article Mirzapur fame : 'ਇੱਕ ਰਾਤ ਦਾ ਕਿੰਨਾ ਲਵੇਂਗੀ? ਤੇਰਾ ਰੇਟ ਕੀ ਹੈ?' ਮਿਰਜ਼ਾਪੁਰ ਫੇਮ ਅਦਾਕਾਰਾ ਨੂੰ ਆਉਂਦੇ ਨੇ ਅਜਿਹੇ ਗੰਦੇ ਮੈਸੇਜ August 24, 2026 Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ August 24, 2026 ਵੱਡੀ ਖ਼ਬਰ! ਮੰਦਿਰ ‘ਚ ਸਾਵਨ ਦੇ ਸੋਮਵਾਰ ‘ਚ ਮੱਚੀ ਭਗਦੜ, ਕਈ ਸ਼ਰਧਾਲੂ ਜ਼ਖ਼ਮੀ August 24, 2026 Big News: ਚੰਡੀਗੜ੍ਹ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਨੂੰ ਲੈ ਕੇ ਵੱਡਾ ਐਲਾਨ, ਜਾਣੋ ਕਦੋਂ ਹੋਏਗੀ ਵੋਟਿੰਗ? ਨਾਮਜ਼ਦਗੀ ਫੀਸ ਵੀ ਹੋਈ ਤੈਅ… August 24, 2026 ਬੰਗਾਲ ਦੀ ਖਾੜੀ 'ਚ ਹਲਚਲ, ਕਈ ਸੂਬਿਆਂ 'ਚ ਆਵੇਗੀ 'ਆਫਤ', ਮੱਚੇਗੀ ਤਬਾਹੀ; IMD ਦਾ ਅਲਰਟ August 24, 2026