ਦੇਸ਼ Bhubaneswar: ਸ਼ੁੱਕਰਵਾਰ ਤੋਂ ਭੁਬਨੇਸ਼ਵਰ ’ਚ ਸ਼ੁਰੂ ਹੋਵੇਗੀ ਡੀਜੀਪੀਜ਼ ਕਾਨਫਰੰਸ – Punjabi Tribune By Mehra Media Team November 28, 2024 0 125 Share Facebook Twitter Pinterest WhatsApp Must read Punjab Blackout: ਪੰਜਾਬ 'ਚ ਬਲੈਕਆਊਟ ਤੋਂ ਪਹਿਲਾਂ ਵੱਡੀ ਖਬਰ, ਪ੍ਰਸ਼ਾਸਨ 'ਚ ਮੱਚਿਆ ਹੜਕੰਪ; ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਅਲਰਟ ਮੌਡ 'ਤੇ... April 23, 2026 TMC ਦੇ ਭ੍ਰਿਸ਼ਟਾਚਾਰ ਦਾ ਸੂਰਜ ਡੁੱਬ ਗਿਆ , 5 ਮਈ ਤੋਂ ਬਾਅਦ ‘ਦੀਦੀ’ ਦਾ ਖੇਡ ਖਤਮ ਹੋ ਜਾਵੇਗਾ : ਅਮਿਤ ਸ਼ਾਹ April 23, 2026 IPL 2026: ਆਈਪੀਐੱਲ ਵਿਚਾਲੇ ਛਾਇਆ ਮਾਤਮ, ਭਾਰਤੀ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਆਉਣ ਵਾਲੇ ਮੈਚਾਂ ਚ ਨਜ਼ਰ ਨਹੀਂ ਆਉਣਗੇ… April 23, 2026 Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ April 23, 2026 Mehra Media Teamhttps://punjabimedia.in ਨਵੀਂ ਦਿੱਲੀ, 28 ਨਵੰਬਰ ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ ਪੁਲੀਸ ਅਤੇ ਇੰਸਪੈਕਟਰ ਜਨਰਲ ਆਫ ਪੁਲੀਸ ਦੀ ਸਾਲਾਨਾ ਆਲ ਇੰਡੀਆ ਕਾਨਫਰੰਸ ਸ਼ੁੱਕਰਵਾਰ ਨੂੰ ਭੁਬਨੇਸ਼ਵਰ ਵਿੱਚ ਸ਼ੁਰੂ ਹੋਵੇਗੀ, ਜਿੱਥੇ ਅੰਦਰੂਨੀ ਸੁਰੱਖਿਆ, ਜੰਮੂ-ਕਸ਼ਮੀਰ ਅਤੇ ਖਾਲਿਸਤਾਨ ਪੱਖੀ ਤੱਤਾਂ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਸਣੇ ਹੋਰ ਸਿਖਰਲੇ ਅਧਿਕਾਰੀ ਤਿੰਨ ਰੋਜ਼ਾ ਸੰਮੇਲਨ ਵਿੱਚ ਹਿੱਸਾ ਲੈਣਗੇ, ਜਿੱਥੇ ਸਾਈਬਰ ਅਪਰਾਧ, ਏਆਈ ਟੂਲਸ ਦੁਆਰਾ ਦਰਪੇਸ਼ ਚੁਣੌਤੀਆਂ ਅਤੇ ਡਰੋਨਾਂ ਤੋਂ ਪੈਦਾ ਹੋਣ ਵਾਲੀਆਂ ਧਮਕੀਆਂ ’ਤੇ ਵੀ ਚਰਚਾ ਹੋਣ ਦੀ ਉਮੀਦ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀਜੀਪੀ ਅਤੇ ਆਈਜੀਪੀ ਰੈਂਕ ਦੇ ਲਗਭਗ 250 ਅਧਿਕਾਰੀ ਇਸ ਕਾਨਫਰੰਸ ਵਿੱਚ ਸਰੀਰਕ ਤੌਰ ’ਤੇ ਸ਼ਾਮਲ ਹੋਣਗੇ ਜਦੋਂ ਕਿ 200 ਤੋਂ ਵੱਧ ਹੋਰ ਇਸ ਵਿੱਚ ਵਰਚੁਅਲੀ ਹਿੱਸਾ ਲੈਣਗੇ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨਫਰੰਸ ਦੌਰਾਨ ਵਿਸ਼ੇਸ਼ ਵਿਸ਼ਿਆਂ ਜਿਵੇਂ ਅਤਿਵਾਦ ਵਿਰੋਧੀ, ਆਨਲਾਈਨ ਧੋਖਾਧੜੀ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰ ਅਤਿਵਾਦ, ਖਾਲਿਸਤਾਨ ਪੱਖੀ ਸਮੂਹਾਂ ਦੀਆਂ ਗਤੀਵਿਧੀਆਂ ਅਤੇ ਖੱਬੇ ਪੱਖੀ ਕੱਟੜਪੰਥ (ਐੱਲਡਬਲਿਊਈ) ਸਣੇ ਸਾਰੀਆਂ ਉੱਭਰ ਰਹੀਆਂ ਅੰਦਰੂਨੀ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਨਾ ਹੈ, ਇਸ ਬਾਰੇ ਵਿਸਤ੍ਰਿਤ ਚਰਚਾ ਹੋਵੇਗੀ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਕਾਨਫਰੰਸ ਦਾ ਉਦਘਾਟਨ ਕਰਨਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਕੀ ਦੋ ਦਿਨ ਹਾਜ਼ਰੀ ਲਵਾਉਗੇ ਅਤੇ ਐਤਵਾਰ ਨੂੰ ਸਮਾਪਤੀ ਭਾਸ਼ਣ ਦੇਣਗੇ। ਡੀਜੀਪੀਜ਼ ਕਾਨਫਰੰਸ ਨੂੰ ਪੰਨੂ ਵੱਲੋਂ ਧਮਕੀ ਭੁਵਨੇਸ਼ਵਰ: ਅਮਰੀਕਾ ਵਿੱਚ ਰਹਿੰਦੇ ਖਾਲਿਸਤਾਨ ਪੱਖੀ ਅਤਿਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਭੁਵਨੇਸ਼ਵਰ ਵਿੱਚ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਪੁਲੀਸ ਦੇ ਡਾਇਰੈਕਟਰ ਜਨਰਲਾਂ/ਇੰਸਪੈਕਟਰ ਜਨਰਲਾਂ ਦੀ ਤਿੰਨ ਰੋਜ਼ਾ ਕਾਨਫਰੰਸ-2024 ਵਿੱਚ ਰੁਕਾਵਟ ਪਾਉਣ ਲਈ ਧਮਕੀ ਭਰੀ ਵੀਡੀਓ ਜਾਰੀ ਕੀਤੀ ਹੈ। ਅੱਜ ਜਾਰੀ ਵੀਡੀਓ ਵਿੱਚ ਉਸ ਨੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਬੁਰਾਈ ਦੇ ਧੁਰੇ ਆਖਿਆ ਜੋ ਭੁਵਨੇਸ਼ਵਰ ਵਿੱਚ ਸਭ ਤੋਂ ਵੱਡਾ ਸੁਰੱਖਿਆ ਸੰਕਟ ਲਿਆ ਰਹੇ ਹਨ। ਉਸ ਨੇ ਕਿਹਾ ਕਿ ਭੁਵਨੇਸ਼ਵਰ ਮੰਦਰ ਦਾ ਸ਼ਹਿਰ ਨਹੀਂ ਬਲਕਿ ਅਤਿਵਾਦ ਦਾ ਸ਼ਹਿਰ ਹੈ ਜਿੱਥੇ ਸੀਆਈਐੱਸਐੱਫ, ਬੀਐੱਸਐੱਫ, ਸੀਆਰਪੀਐੱਫ, ਐੱਨਐੱਸਜੀ, ਐੱਨਆਈਏ ਤੇ ਆਈਬੀ ਦੇ 200 ਭਾਰਤੀ ਅਤਿਵਾਦੀ ਅਮਿਤ ਸ਼ਾਹ ਦੀ ਅਗਵਾਈ ਹੇਠ ਮੁਲਾਕਾਤ ਕਰਨਗੇ, ਜਿਸ ਨੇ ਸਾਹਿਦ ਨਿੱਜਰ ਦੇ ਕਤਲ ਦੀ ਯੋਜਨਾ ਬਣਾਈ ਤੇ ਇਸ ਨੂੰ ਅੰਜਾਮ ਦਿਵਾਇਆ। ਪੰਨੂ ਨੇ ਡੀਜੀਪੀ ਕਾਨਫਰੰਸ ’ਚ ਅੜਿੱਕੇ ਡਾਹੁਣ ਤੇ ਇਸ ਨੂੰ ਰੋਕਣ ਦੀ ਧਮਕੀ ਦਿੰਦਿਆਂ ਕਿਹਾ ਕਿ ਇਸ ਕਾਨਫਰੰਸ ਵਿੱਚ ਕੱਟੜਪੰਥੀ ਹਿੰਦੂਤਵ ਵਿਚਾਰਧਾਰਾ ਤਹਿਤ ਖਾਲਿਸਤਾਨ ਪੱਖੀ ਸਿੱਖਾਂ, ਕਸ਼ਮੀਰ ਦੇ ਹੱਕ ਲਈ ਲੜਨ ਵਾਲਿਆਂ, ਨਕਸਲੀਆਂ ਤੇ ਮਾਓਵਾਦੀਆਂ ਦੀ ਹੱਤਿਆ ਦੀ ਸਾਜਿਸ਼ ਘੜੀ ਜਾਵੇਗੀ। ਉਸ ਨੇ ਨਕਸਲੀਆਂ, ਮਾਓਵਾਦੀਆਂ ਤੇ ਕਸ਼ਮੀਰ ਲਈ ਲੜਨ ਵਾਲਿਆਂ ਨੂੰ ਕਿਹਾ ਕਿ ਉਹ ਆਪਣੇ ਮੁੱਦੇ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਭੁਵੇਨਸ਼ਵਰ ਦੇ ਮੰਦਰਾਂ ਤੇ ਹੋਟਲਾਂ ਵਿੱਚ ਸ਼ਰਣ ਲੈਣ। -ਪੀਟੀਆਈ News Source link TagsBhubaneswarPunjabiTribuneਸ਼ਕਰਵਰਸ਼ਰਹਵਗਕਨਫਰਸਚਡਜਪਜਤਭਬਨਸ਼ਵਰ Share Facebook Twitter Pinterest WhatsApp Previous articleHockey: ਜੂਨੀਅਰ ਹਾਕੀ: ਭਾਰਤ ਨੇ ਜਪਾਨ ਨੂੰ 3-2 ਨਾਲ ਹਰਾਇਆNext articleDelhi: ਪ੍ਰਸ਼ਾਂਤ ਵਿਹਾਰ ਖੇਤਰ ਦੇ ਪੀਵੀਆਰ ਨੇੜੇ ਧਮਾਕਾ - Advertisement - More articles TMC ਦੇ ਭ੍ਰਿਸ਼ਟਾਚਾਰ ਦਾ ਸੂਰਜ ਡੁੱਬ ਗਿਆ , 5 ਮਈ ਤੋਂ ਬਾਅਦ ‘ਦੀਦੀ’ ਦਾ ਖੇਡ ਖਤਮ ਹੋ ਜਾਵੇਗਾ : ਅਮਿਤ ਸ਼ਾਹ April 23, 2026 ਵੱਡੀ ਖਬਰ, ਚਮਤਕਾਰ ਦੇ ਨਾਂ ‘ਤੇ ਬਾਬੇ ਵੱਲੋਂ ਸ਼ਰਮਨਾਕ ਕਾਰਾ, ਔਰਤ ਨਾਲ ਕੀਤੀ ਅਸ਼ਲੀਲ ਹਰਕਤ! ਹੋਟਲ ਲਿਜਾ ਜਬਰ… April 23, 2026 ਕਾਂਗਰਸ ‘ਚ ਵਧਿਆ ਅੰਦਰੂਨੀ ਕਲੇਸ਼! ਸੀਨੀਅਰ ਆਗੂ ਨੇ ਸੂਬਾ ਪ੍ਰਧਾਨ ਤੋਂ ਕੀਤੀ ਅਜਿਹੀ ਮੰਗ; ਕੀ ਪਾਰਟੀ ‘ਚ ਹੋਏਗਾ… April 23, 2026 - Advertisement - Latest article Punjab Blackout: ਪੰਜਾਬ 'ਚ ਬਲੈਕਆਊਟ ਤੋਂ ਪਹਿਲਾਂ ਵੱਡੀ ਖਬਰ, ਪ੍ਰਸ਼ਾਸਨ 'ਚ ਮੱਚਿਆ ਹੜਕੰਪ; ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਅਲਰਟ ਮੌਡ 'ਤੇ... April 23, 2026 TMC ਦੇ ਭ੍ਰਿਸ਼ਟਾਚਾਰ ਦਾ ਸੂਰਜ ਡੁੱਬ ਗਿਆ , 5 ਮਈ ਤੋਂ ਬਾਅਦ ‘ਦੀਦੀ’ ਦਾ ਖੇਡ ਖਤਮ ਹੋ ਜਾਵੇਗਾ : ਅਮਿਤ ਸ਼ਾਹ April 23, 2026 IPL 2026: ਆਈਪੀਐੱਲ ਵਿਚਾਲੇ ਛਾਇਆ ਮਾਤਮ, ਭਾਰਤੀ ਕ੍ਰਿਕਟਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ; ਆਉਣ ਵਾਲੇ ਮੈਚਾਂ ਚ ਨਜ਼ਰ ਨਹੀਂ ਆਉਣਗੇ… April 23, 2026 Canada 'ਚ ਪੰਜਾਬੀ ਮੂਲ ਦਾ ਬਦਮਾਸ਼ ਗ੍ਰਿਫ਼ਤਾਰ , ਜਾਅਲੀ ਅਫ਼ਸਰ ਬਣ ਕੇ ਬਜ਼ੁਰਗਾਂ ਤੋਂ ਲੁੱਟਦਾ ਸੀ ਪੈਸੇ April 23, 2026 Lufthansa Airlines : ਗਰਮੀਆਂ 'ਚ 20,000 ਉਡਾਣਾਂ ਰੱਦ ਕਰਨ ਦਾ ਫੈਸਲਾ , ਟਿਕਟਾਂ ਬੁੱਕ ਕਰਨ ਤੋਂ ਪਹਿਲਾਂ ਚੈੱਕ ਕਰੋ ਆਪਣਾ ਰੂਟ April 23, 2026