ਵਿਦੇਸ਼ ਕੌਲਿਜੀਅਮ ਨੇ ਦਿੱਲੀ ਦੇ ਚੀਫ ਜਸਟਿਸ ਨੂੰ ਸੁਪਰੀਮ ਕੋਰਟ ’ਚ ਨਿਯੁਕਤ ਕਰਨ ਦੀ ਕੀਤੀ ਸਿਫਾਰਿਸ਼: ਸੂਤਰ By Mehra Media Team November 28, 2024 0 182 Share FacebookXPinterestWhatsApp Must read AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Mehra Media Teamhttps://punjabimedia.in ਨਵੀਂ ਦਿੱਲੀ, 28 ਨਵੰਬਰਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਤੋਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਮਨਮੋਹਨ ਨੂੰ ਸੰਭਾਵਿਤ ਤੌਰ ’ਤੇ ਸਿਖਰਲੀ ਅਦਾਲਤ ਵਿੱਚ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਕੌਲਿਜੀਅਮ ਨੇ ਹਾਲ ਹੀ ਵਿੱਚ ਮੀਟਿੰਗ ਕੀਤੀ ਅਤੇ ਸੁਪਰੀਮ ਕੋਰਟ ਦੇ ਜੱਜ ਲਈ ਜਸਟਿਸ ਮਨਮੋਹਨ ਦੇ ਨਾਮ ਦੀ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕੀਤਾ। ਇਸ ਕੌਲਿਜੀਅਮ ਦੇ ਹੋਰ ਮੈਂਬਰਾਂ ਵਿੱਚ ਜਸਟਿਸ ਬੀਆਰ ਗਵਈ, ਜਸਟਿਸ ਸੂਰਿਆਕਾਂਤ, ਜਸਟਿਸ ਹਰਿਕੇਸ਼ ਰੌਏ ਅਤੇ ਜਸਟਿਸ ਏਐੱਸ ਓਕਾ ਸ਼ਾਮਲ ਹਨ। ਸੁਪਰੀਮ ਕੋਰਟ ਵਿੱਚ ਫਿਲਹਾਲ ਸੀਜੀਆਈ ਸਣੇ 32 ਜੱਜ ਹਨ। ਸਿਖਰਲੀ ਅਦਾਲਤ ਵਿੱਚ ਮਨਜ਼ੂਰ ਜੱਜਾਂ ਦੀ ਗਿਣਤੀ 34 ਹੈ। ਜਸਟਿਸ ਹਿਮਾ ਕੋਹਲੀ ਅਤੇ ਸਾਬਕਾ ਸੀਜੀਆਈ ਡੀਵਾਈ ਚੰਦਰਚੂੁੜ ਦੇ ਸੇਵਾਮੁਕਤ ਹੋਣ ਮਗਰੋਂ ਸਿਖਰਲੀ ਅਦਾਲਤ ਵਿੱਚ ਦੋ ਅਸਾਮੀਆਂ ਖ਼ਾਲੀ ਹੋ ਗਈਆਂ ਹਨ। ਜਸਟਿਸ ਮਨਮੋਹਨ ਨੇ 29 ਸਤੰਬਰ ਨੂੰ ਦਿੱਲੀ ਹਾਈ ਕੋਰਟ ਦੇ 32ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ 9 ਨਵੰਬਰ, 2023 ਨੂੰ ਉਨ੍ਹਾਂ ਨੂੰ ਇਸੇ ਅਦਾਲਤ ਦਾ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਸੀ। ਜਸਟਿਸ ਮਨਮੋਹਨ (61) ਮਰਹੂਮ ਜਗਮੋਹਨ ਦੇ ਪੁੱਤਰ ਹਨ। ਜਗਮੋਹਨ ਨੌਕਰਸ਼ਾਹ ਸੀ ਅਤੇ ਬਾਅਦ ਵਿੱਚ ਸਿਆਸਤ ’ਚ ਆ ਗਏ ਸੀ। ਜਗਮੋਹਨ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਅਤੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੇਵਾਵਾਂ ਨਿਭਾਈਆਂ ਸਨ। ਜਸਟਿਸ ਮਨਮੋਹਨ ਨੂੰ 13 ਮਾਰਚ, 2008 ਨੂੰ ਦਿੱਲੀ ਹਾਈ ਕੋਰਟ ਵਿੱਚ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ 17 ਦਸੰਬਰ, 2009 ਨੂੰ ਉਨ੍ਹਾਂ ਨੂੰ ਸਥਾਈ ਜੱਜ ਬਣਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ, ਉਦੋਂ ਉਹ ਸੀਨੀਅਰ ਵਕੀਲ ਸਨ। ਜਸਟਿਸ ਮਨਮੋਹਨ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਅਤੇ ਉਹ 1987 ਵਿੱਚ ਵਕੀਲ ਵਜੋਂ ਰਜਿਸਟਰਡ ਹੋਏ। -ਪੀਟੀਆਈ News Source link Tagsਸਤਰਸਪਰਮਸਫਰਸ਼ਕਤਕਰਟਕਰਨਕਲਜਅਮਚਚਫਜਸਟਸਦਦਲਨਨਯਕਤ Share FacebookXPinterestWhatsApp Previous articlePunjab News Update: ਡੇਰਾ ਮੁਖੀ ਖ਼ਿਲਾਫ਼ ਬੇਅਦਬੀ ਮਾਮਲੇ ਦੀ ਸੁਣਵਾਈ ਸ਼ੁਰੂNext articleiPhone 16 128 GB: 5G Mobile Phone with Camera Control, A18 Chip and a Big Boost in Battery Life. Works with AirPods; White - Advertisement - More articles Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਪੈ ਗਿਆ ਚੀਕ-ਚਿਹਾੜਾ, 6 ਵਿਦਿਆਰਥੀਆਂ ਦੀ ਦਰਦਨਾਕ ਮੌਤ, 97 ਤੋਂ ਵੱਧ ਜ਼ਖ਼ਮੀ… November 28, 2026 ਹਾਈਵੇਅ 'ਤੇ ਤੇਲ ਦਾ ਟੈਂਕਰ ਬਣਿਆ ਅੱਗ ਦਾ ਗੋਲਾ, ਜ਼ਿਉਂਦਾ ਸੜੇ 31 ਲੋਕ; ਮੱਚ ਗਈ ਭਗਦੜ November 26, 2026 - Advertisement - Latest article AAP Candidate: ‘ਆਪ’ ਵੱਲੋਂ 8 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ, ਸੂਚੀ 'ਚ ਆਹ ਨਾਮ ਸ਼ਾਮਲ… November 29, 2026 Gold-Silver Crash Today: ਚਾਂਦੀ 10 ਹਜ਼ਾਰ ਰੁਪਏ ਸਸਤੀ, ਜਾਣੋ ਕਿੰਨਾ ਡਿੱਗਿਆ ਸੋਨਾ? 10 ਦਿਨਾਂ ਦੇ ਵਿੱਚ ਇੰਨੇ ਡਿੱਗੇ ਰੇਟ… November 29, 2026 ਤੜਕ ਸਵੇਰੇ ਵਾਪਰਿਆ ਵੱਡਾ ਹਾਦਸਾ, ਪੈ ਗਿਆ ਚੀਕ-ਚਿਹਾੜਾ, ਇੱਕੋ ਪਰਿਵਾਰ ਦੇ 13 ਜੀਆਂ ਦੀ ਦਰਦਨਾਕ ਮੌਤ, ਸਰਕਾਰ… November 29, 2026 Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ ਤੋਂ ਭੱਜੇ ਬਾਹਰ; 5 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ… November 29, 2026 Police Transfers: ਚੋਣਾਂ ਤੋਂ ਪਹਿਲਾਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 5 IAS ਸਣੇ ਇਨ੍ਹਾਂ ਸੀਨੀਅਰ ਅਫ਼ਸਰਾਂ ਦੇ ਹੋਏ ਤਬਾਦਲੇ, ਇਨ੍ਹਾਂ ਜ਼ਿਲ੍ਹਿਆਂ ਦੇ DM ਵੀ ਬਦਲੇ, ਜਾਣੋ... November 29, 2026