ਵਿਦੇਸ਼ ਕੌਲਿਜੀਅਮ ਨੇ ਦਿੱਲੀ ਦੇ ਚੀਫ ਜਸਟਿਸ ਨੂੰ ਸੁਪਰੀਮ ਕੋਰਟ ’ਚ ਨਿਯੁਕਤ ਕਰਨ ਦੀ ਕੀਤੀ ਸਿਫਾਰਿਸ਼: ਸੂਤਰ By Mehra Media Team November 28, 2024 0 163 Share FacebookXPinterestWhatsApp Must read ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ August 29, 2026 8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ August 29, 2026 ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ? August 29, 2026 ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ August 29, 2026 Mehra Media Teamhttps://punjabimedia.in ਨਵੀਂ ਦਿੱਲੀ, 28 ਨਵੰਬਰਸੁਪਰੀਮ ਕੋਰਟ ਦੇ ਕੌਲਿਜੀਅਮ ਨੇ ਕੇਂਦਰ ਤੋਂ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਮਨਮੋਹਨ ਨੂੰ ਸੰਭਾਵਿਤ ਤੌਰ ’ਤੇ ਸਿਖਰਲੀ ਅਦਾਲਤ ਵਿੱਚ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਹੈ। ਸੁਪਰੀਮ ਕੋਰਟ ਦੇ ਸੂਤਰਾਂ ਨੇ ਦੱਸਿਆ ਕਿ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਮੈਂਬਰੀ ਕੌਲਿਜੀਅਮ ਨੇ ਹਾਲ ਹੀ ਵਿੱਚ ਮੀਟਿੰਗ ਕੀਤੀ ਅਤੇ ਸੁਪਰੀਮ ਕੋਰਟ ਦੇ ਜੱਜ ਲਈ ਜਸਟਿਸ ਮਨਮੋਹਨ ਦੇ ਨਾਮ ਦੀ ਸਿਫ਼ਾਰਸ਼ ਕਰਨ ਦਾ ਫ਼ੈਸਲਾ ਕੀਤਾ। ਇਸ ਕੌਲਿਜੀਅਮ ਦੇ ਹੋਰ ਮੈਂਬਰਾਂ ਵਿੱਚ ਜਸਟਿਸ ਬੀਆਰ ਗਵਈ, ਜਸਟਿਸ ਸੂਰਿਆਕਾਂਤ, ਜਸਟਿਸ ਹਰਿਕੇਸ਼ ਰੌਏ ਅਤੇ ਜਸਟਿਸ ਏਐੱਸ ਓਕਾ ਸ਼ਾਮਲ ਹਨ। ਸੁਪਰੀਮ ਕੋਰਟ ਵਿੱਚ ਫਿਲਹਾਲ ਸੀਜੀਆਈ ਸਣੇ 32 ਜੱਜ ਹਨ। ਸਿਖਰਲੀ ਅਦਾਲਤ ਵਿੱਚ ਮਨਜ਼ੂਰ ਜੱਜਾਂ ਦੀ ਗਿਣਤੀ 34 ਹੈ। ਜਸਟਿਸ ਹਿਮਾ ਕੋਹਲੀ ਅਤੇ ਸਾਬਕਾ ਸੀਜੀਆਈ ਡੀਵਾਈ ਚੰਦਰਚੂੁੜ ਦੇ ਸੇਵਾਮੁਕਤ ਹੋਣ ਮਗਰੋਂ ਸਿਖਰਲੀ ਅਦਾਲਤ ਵਿੱਚ ਦੋ ਅਸਾਮੀਆਂ ਖ਼ਾਲੀ ਹੋ ਗਈਆਂ ਹਨ। ਜਸਟਿਸ ਮਨਮੋਹਨ ਨੇ 29 ਸਤੰਬਰ ਨੂੰ ਦਿੱਲੀ ਹਾਈ ਕੋਰਟ ਦੇ 32ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਸੀ। ਇਸ ਤੋਂ ਪਹਿਲਾਂ 9 ਨਵੰਬਰ, 2023 ਨੂੰ ਉਨ੍ਹਾਂ ਨੂੰ ਇਸੇ ਅਦਾਲਤ ਦਾ ਕਾਰਜਕਾਰੀ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਸੀ। ਜਸਟਿਸ ਮਨਮੋਹਨ (61) ਮਰਹੂਮ ਜਗਮੋਹਨ ਦੇ ਪੁੱਤਰ ਹਨ। ਜਗਮੋਹਨ ਨੌਕਰਸ਼ਾਹ ਸੀ ਅਤੇ ਬਾਅਦ ਵਿੱਚ ਸਿਆਸਤ ’ਚ ਆ ਗਏ ਸੀ। ਜਗਮੋਹਨ ਨੇ ਜੰਮੂ ਕਸ਼ਮੀਰ ਦੇ ਰਾਜਪਾਲ ਅਤੇ ਦਿੱਲੀ ਦੇ ਉਪ ਰਾਜਪਾਲ ਵਜੋਂ ਸੇਵਾਵਾਂ ਨਿਭਾਈਆਂ ਸਨ। ਜਸਟਿਸ ਮਨਮੋਹਨ ਨੂੰ 13 ਮਾਰਚ, 2008 ਨੂੰ ਦਿੱਲੀ ਹਾਈ ਕੋਰਟ ਵਿੱਚ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ ਅਤੇ 17 ਦਸੰਬਰ, 2009 ਨੂੰ ਉਨ੍ਹਾਂ ਨੂੰ ਸਥਾਈ ਜੱਜ ਬਣਾਇਆ ਗਿਆ ਸੀ। ਜਦੋਂ ਉਨ੍ਹਾਂ ਨੂੰ ਅਡੀਸ਼ਨਲ ਜੱਜ ਨਿਯੁਕਤ ਕੀਤਾ ਗਿਆ ਸੀ, ਉਦੋਂ ਉਹ ਸੀਨੀਅਰ ਵਕੀਲ ਸਨ। ਜਸਟਿਸ ਮਨਮੋਹਨ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਅਤੇ ਉਹ 1987 ਵਿੱਚ ਵਕੀਲ ਵਜੋਂ ਰਜਿਸਟਰਡ ਹੋਏ। -ਪੀਟੀਆਈ News Source link Tagsਸਤਰਸਪਰਮਸਫਰਸ਼ਕਤਕਰਟਕਰਨਕਲਜਅਮਚਚਫਜਸਟਸਦਦਲਨਨਯਕਤ Share FacebookXPinterestWhatsApp Previous articlePunjab News Update: ਡੇਰਾ ਮੁਖੀ ਖ਼ਿਲਾਫ਼ ਬੇਅਦਬੀ ਮਾਮਲੇ ਦੀ ਸੁਣਵਾਈ ਸ਼ੁਰੂNext articleiPhone 16 128 GB: 5G Mobile Phone with Camera Control, A18 Chip and a Big Boost in Battery Life. Works with AirPods; White - Advertisement - More articles Pakistan 'ਚ ਢਾਹਿਆ ਗੁਰਦੁਆਰਾ ਸਾਹਿਬ , ਹੁਣ ਬਣੇਗਾ ਮਾਲ , ਭਾਜਪਾ ਬੁਲਾਰੇ ਨੇ ਜਾਂਚ ਦੀ ਕੀਤੀ ਮੰਗ August 28, 2026 Donald Trump on H-1B Visa: ਟਰੰਪ ਪ੍ਰਸ਼ਾਸਨ ਵੱਲੋਂ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਫੀਸ ਵਧਾ ਕੇ 1 ਕਰੋੜ ਕਰਨ ਦਾ ਪ੍ਰਸਤਾਵ, ਵਿਦਿਆਰਥੀਆਂ ਅਤੇ... August 26, 2026 Nijjar Murder Case : ਗੋਲਡੀ ਬਰਾੜ ਨੇ ਨਿੱਜਰ ਹੱਤਿਆ ਕਾਂਡ ਦੀ ਜ਼ਿੰਮੇਵਾਰੀ ਲਈ ? ਤਿੰਨ ਸਾਲ ਬਾਅਦ ਵੱਡਾ ਖੁਲਾਸਾ August 24, 2026 - Advertisement - Latest article ਪਨੀਰ ਤੋਂ ਬਾਅਦ ਘਿਓ 'ਤੇ ਵੱਡਾ Action, 1 ਸਾਲ ਲਈ ਲੱਗੀ ਪਾਬੰਦੀ August 29, 2026 8 ਲੱਖ ਰੁਪਏ ਸਸਤੀ ਮਿਲੇਗੀ EV, ਹੁਣ ਇਨ੍ਹਾਂ ਗੱਡੀਆਂ 'ਤੇ ਮਿਲ ਰਿਹਾ ਵੱਡਾ ਫਾਇਦਾ August 29, 2026 ਸਿਆਸਤ ‘ਚ ਵੱਡਾ ਧਮਾਕਾ! ਕੈਬਨਿਟ ਮੰਤਰੀ ਨੇ ਅਚਾਨਕ ਦਿੱਤਾ ਅਸਤੀਫ਼ਾ, ਜਾਣੋ ਕਿਸ ਮਾਮਲੇ ਨੂੰ ਲੈ ਭੱਖਿਆ ਵਿਵਾਦ? August 29, 2026 ਜਲੰਧਰ 'ਚ AAP ਨੇ ਚਲਾਇਆ ਕਲੀਨ ਮਿਸ਼ਨ, ਮੰਤਰੀ, ਮੇਅਰ ਅਤੇ ਡੀਸੀ ਨੇ ਸੜਕਾਂ 'ਤੇ ਲਾਇਆ ਝਾੜੂ, ਲੋਕਾਂ ਨੂੰ ਕੀਤੀ ਆਹ ਅਪੀਲ August 29, 2026 ਵੱਡਾ ਪ੍ਰਸ਼ਾਸਨਿਕ ਫੇਰਬਦਲ! ਰਾਤੋ-ਰਾਤ ਹੋਏ ਸੀਨੀਅਰ ਅਫਸਰਾਂ ਦੇ ਤਬਾਦਲੇ; ਜਾਣੋ ਵਜ੍ਹਾ… August 29, 2026